Cabinet Minister Harjot Singh Bains releases poster of religious hymn
ਸ੍ਰੀ ਅਨੰਦਪੁਰ ਸਾਹਿਬ, 07 ਜਨਵਰੀ: ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ “ਸਤਿਗੁਰੂ ਰੱਬ ਨੂੰ ਮਿਲਾਵੇ” ਧਾਰਮਿਕ ਭਜਨ ਦਾ ਪੋਸਟਰ ਰਿਲੀਜ਼ ਕੀਤਾ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਧਾਰਮਿਕ ਅਤੇ ਸੱਭਿਆਚਾਰਕ ਗਾਇਕੀ ਸਮਾਜ ਨੂੰ ਸਹੀ ਦਿਸ਼ਾ ਦਿਖਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਇਸ ਤਰ੍ਹਾਂ ਦੇ ਉਪਰਾਲੇ ਬਹੁਤ ਜ਼ਰੂਰੀ ਹਨ।
ਇਸ ਧਾਰਮਿਕ ਭਜਨ ਨੂੰ ਗਾਇਕ ਗੁਰਮੁੱਖ ਸਿੰਘ ਮਟੋਰ ਵੱਲੋਂ ਆਵਾਜ਼ ਦਿੱਤੀ ਗਈ ਹੈ, ਜੋ ਆਪਣੇ ਲੋਕ ਤੱਤਾਂ ਨਾਲ ਭਰਪੂਰ ਗੀਤਾਂ ਰਾਹੀਂ ਸਮਾਜਿਕ ਸੁਨੇਹਾ ਦੇਣ ਲਈ ਜਾਣੇ ਜਾਂਦੇ ਹਨ। ਭਜਨ ਦਾ ਸੰਗੀਤ “ਜਸ਼ਨ ਬੀਟ” ਵੱਲੋਂ ਤਿਆਰ ਕੀਤਾ ਗਿਆ ਹੈ, ਜੋ ਸ੍ਰੋਤਿਆਂ ਦੇ ਮਨ ਨੂੰ ਸ਼ਾਂਤੀ ਅਤੇ ਭਗਤੀ ਭਾਵ ਨਾਲ ਜੋੜਦਾ ਹੈ। ਇਸ ਪ੍ਰੋਜੈਕਟ ਨੂੰ ਜੀਐਸ ਆਡੀਓ ਰਿਕਾਰਡ ਕੰਪਨੀ ਵੱਲੋਂ ਪੇਸ਼ ਕੀਤਾ ਗਿਆ ਹੈ।
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਗਾਇਕ ਅਤੇ ਪੂਰੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੀ ਗਾਇਕੀ ਸਮਾਜ ਵਿੱਚ ਸੱਚ, ਸੇਵਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਦੀ ਹੈ। ਉਨ੍ਹਾਂ ਆਸ ਜਤਾਈ ਕਿ ਇਹ ਭਜਨ ਲੋਕਾਂ ਦੇ ਦਿਲਾਂ ਵਿੱਚ ਧਾਰਮਿਕ ਆਸਥਾ ਨੂੰ ਹੋਰ ਮਜ਼ਬੂਤ ਕਰੇਗਾ।
ਇਸ ਮੌਕੇ ਕੁਲਵਿੰਦਰ ਸਿੰਘ, ਗੁਰੀ ਨਾਨੋਵਾਲੀਆ, ਦਲਜੀਤ ਸਿੰਘ, ਨਿਤਿਨ ਬਾਸੋਵਾਲ, ਹਰਵਿੰਦਰ ਸਿੰਘ, ਗੁਰਦੇਵ ਸਿੰਘ, ਗੁਰਪ੍ਰੀਤ, ਬਹਾਦਰ ਸਿੰਘ ਸਰਾਂ, ਸੁਖਜਿੰਦਰ, ਗਾਇਕ ਜਸਪਾਲ ਰਾਣਾ, ਰਾਜ ਖੋਸਲਾ , ਬਲਜਿੰਦਰ ਸਿੰਘ, ਅਮਰੀਕ ਸਿੰਘ, ਗੁਰਸੇਵਕ ਰਿਆੜ, ਭਾਗ ਸਿੰਘ, ਜਗਜੀਤ ਜੱਗੀ, ਕੁਲਵਿੰਦਰ ਬਰਨਾਲਾ ਮਿਊਜਿਕ, ਡਾਇਰੈਕਟਰ ਹਰਪ੍ਰੀਤ ਸੋਨੂ, ਮਹਿਤਾਬ ਅਗੰਮਪੁਰ ਆਦਿ ਵੀ ਹਾਜ਼ਰ ਸਨ।











