ਰੂਪਨਗਰ ਵਿੱਚ ਬਾਇਓ ਲੈਕਚਰਾਰਾਂ ਦੀ ਤਿੰਨ ਰੋਜ਼ਾ ਟ੍ਰੇਨਿੰਗ ਸ਼ਾਨਦਾਰ ਢੰਗ ਨਾਲ ਆਯੋਜਿਤ

ਰੂਪਨਗਰ ਵਿੱਚ ਬਾਇਓ ਲੈਕਚਰਾਰਾਂ ਦੀ ਤਿੰਨ ਰੋਜ਼ਾ ਟ੍ਰੇਨਿੰਗ ਸ਼ਾਨਦਾਰ ਢੰਗ ਨਾਲ ਆਯੋਜਿਤ
ਪ੍ਰਯੋਗਾਤਮਕ ਅਤੇ ਡਿਜ਼ਿਟਲ ਸਿਖਲਾਈ ਤਰੀਕਿਆਂ ਦੀ ਵਰਤੋਂ ਸਮੇਂ ਦੀ ਲੋੜ – ਪ੍ਰਿੰ. ਵਿਜੇ ਬੰਗਲਾ
ਰੂਪਨਗਰ,  ਸਿੱਖਿਆ ਵਿਭਾਗ ਪੰਜਾਬ ਦੇ ਨਿਰਦੇਸ਼ ਅਨੁਸਾਰ ਰੂਪਨਗਰ ਜ਼ਿਲ੍ਹੇ ਦੇ ਬਾਇਓ ਵਿਸ਼ੇ ਦੇ ਲੈਕਚਰਾਰਾਂ ਲਈ ਤਿੰਨ ਰੋਜ਼ਾ ਜ਼ਿਲ੍ਹਾ ਪੱਧਰੀ ਟ੍ਰੇਨਿੰਗ/ ਵਰਕਸ਼ਾਪ ਸ ਸ ਸ ਸਕੂਲ ਕੰਨਿਆ ਨੰਗਲ ਵਿੱਚ ਆਜੋਜਿਤ ਕੀਤੀ ਗਈ। ਇਹ ਵਰਕਸ਼ਾਪ ਜ਼ਿਲ੍ਹਾ ਸਿੱਖਿਆ ਅਫਸਰ ਰੂਪਨਗਰ ਸ੍ਰੀ ਪ੍ਰੇਮ ਕੁਮਾਰ ਮਿੱਤਲ ਅਤੇ ਡਾਇਟ ਪ੍ਰਿੰਸੀਪਲ ਮੋਨਿਕਾ ਭੂਟਾਨੀ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਆਯੋਜਿਤ ਕੀਤੀ ਗਈ ।ਟ੍ਰੇਨਿੰਗ ਸੈਸ਼ਨ ਦੀ ਅਗਵਾਈ ਡਿਸਟਰਿਕਟ ਮੈਂਟਰ (ਬਾਇਓ) ਪ੍ਰਿੰਸੀਪਲ ਵਿਜੇ ਬੰਗਲਾ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੰਗਲ ਵੱਲੋਂ ਕੀਤੀ ਗਈ।
ਰੂਪਨਗਰ ਵਿੱਚ ਬਾਇਓ ਲੈਕਚਰਾਰਾਂ ਦੀ ਤਿੰਨ ਰੋਜ਼ਾ ਟ੍ਰੇਨਿੰਗ ਸ਼ਾਨਦਾਰ ਢੰਗ ਨਾਲ ਆਯੋਜਿਤ
ਪ੍ਰਿੰਸੀਪਲ ਵਿਜੇ ਬੰਗਲਾ ਨੇ ਬਾਇਓ ਲੈਕਚਰਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਔਖੇ ਵਿਸ਼ਿਆਂ ਦੀ ਸਮਝ ਦੇਣ ਲਈ ਪ੍ਰਯੋਗਾਤਮਕ ਅਤੇ ਡਿਜ਼ਿਟਲ ਸਿਖਲਾਈ ਤਰੀਕਿਆਂ ਦੀ ਵਰਤੋਂ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪ੍ਰੈਕਟੀਕਲ ਅਤੇ ਈ-ਕੰਟੈਂਟ ਰਾਹੀਂ ਵਿਦਿਆਰਥੀ ਵਿਸ਼ੇ ਨਾਲ ਵਧੇਰੇ ਜੁੜਾਅ ਮਹਿਸੂਸ ਕਰਦੇ ਹਨ।
ਵਰਕਸ਼ਾਪ ਦੌਰਾਨ ਬਾਇਓ ਵਿਸ਼ੇ ਨਾਲ ਸੰਬੰਧਤ ਕਈ ਪ੍ਰੈਕਟੀਕਲ, ਐਕਟੀਵਿਟੀਆਂ ਅਤੇ ਈ-ਕੰਟੈਂਟ–ਆਧਾਰਿਤ ਪ੍ਰਜ਼ੈਂਟੇਸ਼ਨ ਕਰਵਾਏ ਗਏ। ਜ਼ਿਲ੍ਹੇ ਦੇ ਬਾਇਓ ਲੈਕਚਰਾਰਾਂ ਵੱਲੋਂ ਸੈੱਲ ਡਿਵੀਜ਼ਨ, ਜੈਨੇਟਿਕਸ, ਬਾਇਓਟੈਕਨੋਲੋਜੀ,ਪ੍ਰੋਟੀਨ synthesis, inflorescence ਵਰਗੇ ਮੁਸ਼ਕਲ ਟਾਪਿਕਸ ਦੀ ਡੈਮੋ–ਆਧਾਰਿਤ ਵਿਵਚਨਾ ਕੀਤੀ ਗਈ।

ਰੂਪਨਗਰ ਵਿੱਚ ਬਾਇਓ ਲੈਕਚਰਾਰਾਂ ਦੀ ਤਿੰਨ ਰੋਜ਼ਾ ਟ੍ਰੇਨਿੰਗ ਸ਼ਾਨਦਾਰ ਢੰਗ ਨਾਲ ਆਯੋਜਿਤ

ਰੀਸੋਰਸ ਪਰਸਨ ਜਸਵਿੰਦਰ ਕੌਰ, ਜਵਤਿਦਰ ਕੌਰ ਅਤੇ ਰਣਜੀਤ ਸਿੰਘ ਨੇ ਸਮਾਰਟ ਕਲਾਸ ਸਮੱਗਰੀ, ਡਿਜ਼ਿਟਲ ਟੂਲਜ਼, ਮਾਡਲ ਅਤੇ ਵੀਡੀਓ ਐਨੀਮੇਸ਼ਨ ਦੀ ਵਰਤੋਂ ਕਰਕੇ ਔਖੇ ਸੰਕਲਪਾਂ ਨੂੰ ਸੌਖੇ ਢੰਗ ਨਾਲ ਸਮਝਾਇਆ।
ਇਸ ਮੌਕੇ ਸੰਜੇ ਕਪਲਿਸ਼, ਸੁਧਾ ਮੱਲ, ਰਾਣੀ ਪੂਰੀ, ਜੋਤੀ ਅਰੋੜਾ, ਜਸ ਬਾਲਾ, ਸਤਨਾਮ ਸਿੰਘ, ਸਮਾਰਟੀ ਸਚਦੇਵਾ, ਜੈਸਮੀਨ ਅਤੇ ਸ਼ਰਨਜੀਤ ਸਮੇਤ ਬਹੁਤ ਸਾਰੇ ਲੈਕਚਰਾਰ ਹਾਜ਼ਰ ਸਨ।
Stay updated with the latest stories only on Time of Punjab —
       👉 [Punjabi News] | [English News] | [Hindi News] | More News Here »
Share this:
Scroll to Top