ਰੂਪਨਗਰ ਵਿੱਚ ਬਾਇਓ ਲੈਕਚਰਾਰਾਂ ਦੀ ਤਿੰਨ ਰੋਜ਼ਾ ਟ੍ਰੇਨਿੰਗ ਸ਼ਾਨਦਾਰ ਢੰਗ ਨਾਲ ਆਯੋਜਿਤBy Muskan / November 20, 2025 ਪ੍ਰਯੋਗਾਤਮਕ ਅਤੇ ਡਿਜ਼ਿਟਲ ਸਿਖਲਾਈ ਤਰੀਕਿਆਂ ਦੀ ਵਰਤੋਂ ਸਮੇਂ ਦੀ ਲੋੜ – ਪ੍ਰਿੰ. ਵਿਜੇ ਬੰਗਲਾ ਰੂਪਨਗਰ, ਸਿੱਖਿਆ ਵਿਭਾਗ ਪੰਜਾਬ ਦੇ ਨਿਰਦੇਸ਼ ਅਨੁਸਾਰ ਰੂਪਨਗਰ ਜ਼ਿਲ੍ਹੇ ਦੇ ਬਾਇਓ ਵਿਸ਼ੇ ਦੇ ਲੈਕਚਰਾਰਾਂ ਲਈ ਤਿੰਨ ਰੋਜ਼ਾ ਜ਼ਿਲ੍ਹਾ ਪੱਧਰੀ ਟ੍ਰੇਨਿੰਗ/ ਵਰਕਸ਼ਾਪ ਸ ਸ ਸ ਸਕੂਲ ਕੰਨਿਆ ਨੰਗਲ ਵਿੱਚ ਆਜੋਜਿਤ ਕੀਤੀ ਗਈ। ਇਹ ਵਰਕਸ਼ਾਪ ਜ਼ਿਲ੍ਹਾ ਸਿੱਖਿਆ ਅਫਸਰ ਰੂਪਨਗਰ ਸ੍ਰੀ ਪ੍ਰੇਮ ਕੁਮਾਰ ਮਿੱਤਲ ਅਤੇ ਡਾਇਟ ਪ੍ਰਿੰਸੀਪਲ ਮੋਨਿਕਾ ਭੂਟਾਨੀ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਆਯੋਜਿਤ ਕੀਤੀ ਗਈ ।ਟ੍ਰੇਨਿੰਗ ਸੈਸ਼ਨ ਦੀ ਅਗਵਾਈ ਡਿਸਟਰਿਕਟ ਮੈਂਟਰ (ਬਾਇਓ) ਪ੍ਰਿੰਸੀਪਲ ਵਿਜੇ ਬੰਗਲਾ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੰਗਲ ਵੱਲੋਂ ਕੀਤੀ ਗਈ। ਪ੍ਰਿੰਸੀਪਲ ਵਿਜੇ ਬੰਗਲਾ ਨੇ ਬਾਇਓ ਲੈਕਚਰਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਔਖੇ ਵਿਸ਼ਿਆਂ ਦੀ ਸਮਝ ਦੇਣ ਲਈ ਪ੍ਰਯੋਗਾਤਮਕ ਅਤੇ ਡਿਜ਼ਿਟਲ ਸਿਖਲਾਈ ਤਰੀਕਿਆਂ ਦੀ ਵਰਤੋਂ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪ੍ਰੈਕਟੀਕਲ ਅਤੇ ਈ-ਕੰਟੈਂਟ ਰਾਹੀਂ ਵਿਦਿਆਰਥੀ ਵਿਸ਼ੇ ਨਾਲ ਵਧੇਰੇ ਜੁੜਾਅ ਮਹਿਸੂਸ ਕਰਦੇ ਹਨ। ਵਰਕਸ਼ਾਪ ਦੌਰਾਨ ਬਾਇਓ ਵਿਸ਼ੇ ਨਾਲ ਸੰਬੰਧਤ ਕਈ ਪ੍ਰੈਕਟੀਕਲ, ਐਕਟੀਵਿਟੀਆਂ ਅਤੇ ਈ-ਕੰਟੈਂਟ–ਆਧਾਰਿਤ ਪ੍ਰਜ਼ੈਂਟੇਸ਼ਨ ਕਰਵਾਏ ਗਏ। ਜ਼ਿਲ੍ਹੇ ਦੇ ਬਾਇਓ ਲੈਕਚਰਾਰਾਂ ਵੱਲੋਂ ਸੈੱਲ ਡਿਵੀਜ਼ਨ, ਜੈਨੇਟਿਕਸ, ਬਾਇਓਟੈਕਨੋਲੋਜੀ,ਪ੍ਰੋਟੀਨ synthesis, inflorescence ਵਰਗੇ ਮੁਸ਼ਕਲ ਟਾਪਿਕਸ ਦੀ ਡੈਮੋ–ਆਧਾਰਿਤ ਵਿਵਚਨਾ ਕੀਤੀ ਗਈ। ਰੀਸੋਰਸ ਪਰਸਨ ਜਸਵਿੰਦਰ ਕੌਰ, ਜਵਤਿਦਰ ਕੌਰ ਅਤੇ ਰਣਜੀਤ ਸਿੰਘ ਨੇ ਸਮਾਰਟ ਕਲਾਸ ਸਮੱਗਰੀ, ਡਿਜ਼ਿਟਲ ਟੂਲਜ਼, ਮਾਡਲ ਅਤੇ ਵੀਡੀਓ ਐਨੀਮੇਸ਼ਨ ਦੀ ਵਰਤੋਂ ਕਰਕੇ ਔਖੇ ਸੰਕਲਪਾਂ ਨੂੰ ਸੌਖੇ ਢੰਗ ਨਾਲ ਸਮਝਾਇਆ। ਇਸ ਮੌਕੇ ਸੰਜੇ ਕਪਲਿਸ਼, ਸੁਧਾ ਮੱਲ, ਰਾਣੀ ਪੂਰੀ, ਜੋਤੀ ਅਰੋੜਾ, ਜਸ ਬਾਲਾ, ਸਤਨਾਮ ਸਿੰਘ, ਸਮਾਰਟੀ ਸਚਦੇਵਾ, ਜੈਸਮੀਨ ਅਤੇ ਸ਼ਰਨਜੀਤ ਸਮੇਤ ਬਹੁਤ ਸਾਰੇ ਲੈਕਚਰਾਰ ਹਾਜ਼ਰ ਸਨ। Stay updated with the latest stories only on Time of Punjab — 👉 [Punjabi News] | [English News] | [Hindi News] | More News Here » Share this:
ਅਕਾਲੀ ਦਲ ਨੂੰ ਵੱਡਾ ਹੁੰਗਾਰਾ, ਐਚ.ਡੀ. ਦੇਵਗੌੜਾ ਦੀ ਅਗਵਾਈ ਵਾਲੇ ਜਨਤਾ ਦਲ ਸੈਕੂਲਰ ਨੇ ਬਿਨਾਂ ਸ਼ਰਤ ਹਮਾਇਤ | ਮੁੱਖ ਖਬਰਾਂ Punjabi News / By Mehta D
ਨਗਰ ਨਿਗਮ/ਨਗਰ ਕੌਂਸਲ ਚੋਣਾਂ ਲਈ ਵੋਟਰ ਸੂਚੀਆਂ ’ਚ ਗੜਬੜੀ ਖਿਲਾਫ਼ ਹਾਈ ਕੋਰਟ ਕਰਾਂਗੇ ਪਹੁੰਚ : ਅਕਾਲੀ ਦਲ | ਮੁੱਖ ਖਬਰਾਂ Punjabi News / By Mehta D
AAP ਦੇ 7 ਸਾਂਸਦਾਂ ਦੀ ਸਾਂਸਦੀ ’ਤੇ ਖ਼ਤਰਾ ! ਸੰਜੇ ਸਿੰਘ ਦੇ ਦਾਅਵੇ ਨੇ ਵਧਾਈ ਸਿਆਸੀ ਹਲਚਲ, ਜਾਣੋ ਪੂਰਾ ਮਾਮਲਾ | ਮੁੱਖ ਖਬਰਾਂ Punjabi News / By Mehta D
Raghav Chadha ਨੇ ਮੁੜ AAP ’ਤੇ ਸਾਧਿਆ ਨਿਸ਼ਾਨਾ, ਕਿਹਾ- ‘ਆਪ’ ’ਚ Toxic ਮਾਹੌਲ, ਨਿੱਜੀ ਫਾਇਦੇ ਲਈ ਕਰ ਰਹੇ ਭ੍ਰਿਸ਼ਟਾਚਾਰ | ਮੁੱਖ ਖਬਰਾਂ Punjabi News / By Mehta D
Punjab Government ਖਿਲਾਫ ਹਾਈਕੋਰਟ ਪਹੁੰਚੇ MP ਹਰਭਜਨ ਸਿੰਘ, ਪਟੀਸ਼ਨ ਦਾਇਰ ਕਰ ਕੀਤੀ ਇਹ ਮੰਗ | ਮੁੱਖ ਖਬਰਾਂ Punjabi News / By Mehta D
Tamilnadu Assembly Results 2026 : ਤਮਿਲਨਾਡੂ ’ਚ ਵੱਡੀ ਜਿੱਤ ਵੱਲ ਅਦਾਕਾਰ ਵਿਜੇ, ਜਾਣੋ TVK ਦੇ 7 ਸਿਆਸੀ ਵਾਅਦੇ | ਮੁੱਖ ਖਬਰਾਂ Punjabi News / By Mehta D
‘AAP ਨੂੰ ਛੱਡਦਿਆਂ ਹੀ ਅਸੀਂ ਭ੍ਰਿਸ਼ਟਾਚਾਰ ਹੋ ਗਏ…’, ਰਾਘਵ ਚੱਢਾ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਮਗਰੋਂ ਘੇਰੀ ਪੰਜਾਬ ਸਰਕਾਰ | ਮੁੱਖ ਖਬਰਾਂ Punjabi News / By Mehta D
New West Bengal CM : 9 ਮਈ ਨੂੰ ਬੰਗਾਲ ਦੇ ਨਵੇਂ ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਗਮ; ਦੌੜ ’ਚ ਸ਼ੁਭੇਂਦੂ ਸਮੇਤ ਇਹ ਪੰਜ ਨਾਮ ਸਭ ਤੋਂ ਅੱਗੇ | ਮੁੱਖ ਖਬਰਾਂ Punjabi News / By Mehta D
Municipal Council Elections : EVM ਰਾਹੀਂ ਹੋਣਗੀਆਂ 4 ਨਗਰ ਕੌਂਸਲਾਂ ਦੀਆਂ ਚੋਣਾਂ, ਹਾਈਕੋਰਟ ਦਾ ਵੱਡਾ ਫੈਸਲਾ | ਮੁੱਖ ਖਬਰਾਂ Punjabi News / By Mehta D