Punjabi News69ਵੀਆਂ ਅੰਤਰ ਜਿਲ੍ਹਾ ਸਕੂਲ ਖੇਡਾਂ ਰੱਸਾਕਸੀ ਅੰਡਰ -17 ਸਾਲ ਲੜਕੇ ਵਿੱਚ ਮਾਨਸਾ ਜ਼ਿਲ੍ਹੇ ਨੂੰ ਹਰਾ ਕੇ ਲੁਧਿਆਣਾ ਜ਼ਿਲ੍ਹਾ ਬਣਿਆ ਚੈਂਪੀਅਨ। Muskan6 months ago01 mins ਮਾਨਸਾ ਜ਼ਿਲ੍ਹੇ ਨੂੰ ਦੂਜੇ ਸਥਾਨ ਤੇ ਕਰਨਾ ਪਿਆ ਸਬਰ। 69ਵੀਆਂ ਅੰਤਰ ਜਿਲ੍ਹਾ ਸਕੂਲ ਖੇਡਾਂ ਰੱਸਾਕਸੀ ਅੰਡਰ -17 ਸਾਲ ਲੜਕੇ ਅੱਜ ਡੀ ਏ ਵੀ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਈਆਂ ਹਨ। ਅੱਜ ਦੇ ਦਿਨ ਸੈਮੀਫ਼ਾਈਨਲ ਅਤੇ ਫਾਈਨਲ ਦੀ ਸ਼ੁਰੂਆਤ ਸ਼੍ਰੀਮਤੀ ਸ਼ਰਨਜੀਤ ਕੌਰ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜੀ ਨੇ ਕੀਤਾ। ਇਨਾਮਾਂ ਦੀ ਵੰਡ ਪ੍ਰਿੰਸੀਪਲ ਸੰਗੀਤਾ ਸ਼ਰਮਾ ਅਤੇ ਸ ਜਗਤਾਰ ਸਿੰਘ ਜੀ ਨੇ ਸਾਂਝੇ ਤੌਰ ਤੇ ਕੀਤੀ। ਇਹ ਖੇਡਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਸ਼੍ਰੀ ਪ੍ਰੇਮ ਕੁਮਾਰ ਮਿੱਤਲ ਜੀ ਦੀ ਯੋਗ ਰਹਿਨੁਮਾਈ ਅਤੇ ਸ਼੍ਰੀਮਤੀ ਸ਼ਰਨਜੀਤ ਕੌਰ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਦੀ ਨਿਗਰਾਨੀ ਹੇਠ ਅਤੇ ਓਵਰ ਆਲ ਇੰਚਾਰਜ ਪ੍ਰਿੰਸੀਪਲ ਸ ਜਗਤਾਰ ਸਿੰਘ ਜਨਰਲ ਸਕੱਤਰ ਜ਼ਿਲ੍ਹਾ ਟੂਰਨਾਂਮੈਂਟ ਕਮੇਟੀ ਰੂਪਨਗਰ ਦੀ ਦੇਖਰੇਖ ਹੇਠ ਕਾਰਵਾਈਆਂ ਜਾ ਰਹੀਆਂ ਸਨ। ਇਹਨਾਂ ਖੇਡਾਂ ਨੂੰ ਵਧੀਆ ਤਰੀਕੇ ਨਾਲ ਆਯੋਜਿਤ ਕਰਵਾਉਣ ਲਈ ਸ ਗੁਰਜੀਤ ਸਿੰਘ ਜੀ ਨੂੰ ਖੇਡ ਕੰਡਕਟ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਸਟੇਜ ਸਕੱਤਰ ਦੀ ਭੂਮਿਕਾ ਸ. ਸਰਬਜੀਤ ਸਿੰਘ ਜੀ ਨੇ ਬਾਖ਼ੂਬੀ ਨਿਭਾਈ। ਇਹਨਾਂ ਖੇਡਾਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਸ ਹਰਮਨਦੀਪ ਸਿੰਘ ਇੰਚਾਰਜ ਹੈਡਮਾਸਟਰ ਨੇ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ਨੇ ਮਾਨਸਾ ਜ਼ਿਲ੍ਹੇ ਨੂੰ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਅਤੇ ਮਾਨਸਾ ਜ਼ਿਲ੍ਹੇ ਨੇ ਉਪ ਜੇਤੂ ਬਣਨ ਦਾ ਮਾਣ ਹਾਸਲ ਕੀਤਾ। ਤੀਜੇ ਸਥਾਨ ਤੇ ਪਟਿਆਲਾ ਜ਼ਿਲ੍ਹਾ ਰਿਹਾ। ਇਹਨਾਂ ਖੇਡਾਂ ਵਿੱਚ ਨਾਇਬ ਖਾਂ ਸਟੇਟ ਆਬਜ਼ਰਵਰ ਉਚੇਚੇ ਤੌਰ ਤੇ ਆਪਣੀ ਟੀਮ ਨਾਲ ਹਾਜ਼ਰ ਸਨ। ਇਹਨਾਂ ਖੇਡਾਂ ਦੌਰਾਨ ਸ ਜਸਵੰਤ ਸਿੰਘ ਅਤੇ ਸ੍ਰੀ ਜੀਵਨ ਕੁਮਾਰ ਵਿਸ਼ੇਸ਼ ਰੂਪ ਵਿੱਚ ਹਾਜ਼ਰ ਹੋਏ। ਇਹਨਾਂ ਖੇਡਾਂ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਸ ਹਰਪ੍ਰੀਤ ਸਿੰਘ ਲੌਂਗੀਆ, ਜਸ਼ਨਪ੍ਰੀਤ ਸਿੰਘ, ਸ੍ਰੀ ਪੰਕਜ ਵਿਸ਼ਿਸ਼ਟ, ਸ ਪਰਮਜੀਤ ਸਿੰਘ, ਸ ਰਵਿੰਦਰ ਸਿੰਘ, ਸ ਰਵੀਇੰਦਰ ਸਿੰਘ, ਵੱਖ ਵੱਖ ਕਮੇਟੀਆਂ ਨੇ ਆਪਣਾ ਯੋਗਦਾਨ ਪਾਇਆ। Stay updated with the latest stories only on Time of Punjab — 👉 [Punjabi News] | [English News] | [Hindi News] | More News Here » Share this: Post navigation Previous: ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਪੁਰਬ ਮੌਕੇ ਸਿਹਤ ਵਿਭਾਗ ਵੱਲੋਂ ਕੀਤੇ ਇੰਤਜ਼ਾਮਾਂ ਦਾ ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਡਾ. ਹਤਿੰਦਰ ਕੌਰ ਨੇ ਲਿਆ ਜਾਇਜ਼ਾNext: ਰੂਪਨਗਰ ਵਿੱਚ ਬਾਇਓ ਲੈਕਚਰਾਰਾਂ ਦੀ ਤਿੰਨ ਰੋਜ਼ਾ ਟ੍ਰੇਨਿੰਗ ਸ਼ਾਨਦਾਰ ਢੰਗ ਨਾਲ ਆਯੋਜਿਤ Leave a Reply Cancel replyYour email address will not be published. Required fields are marked *Comment * Name * Email * Website Save my name, email, and website in this browser for the next time I comment.
ਤਸਵੀਰ- ਸ੍ਰੀ ਅਨੰਦਪੁਰ ਸਾਹਿਬ ਵਿਚ ਸੀ.ਐਮ ਦੀ ਯੋਗਸ਼ਾਲਾ ਦਾ ਦ੍ਰਿਸ਼ ਸੀ.ਐਮ ਦੀ ਯੋਗਸ਼ਾਲਾ ਤਹਿਤ ਲੋਕ ਆਪਣੀ ਸਿਹਤ ਪ੍ਰਤੀ ਦਿਖਾ ਰਹੇ ਹਨ ਰੁਚੀ- ਯੋਗਾ ਟ੍ਰੇਨਰ Mehta D1 month ago1 month ago 0
ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਬੇਲਾ ਚੌਂਕ ਰੂਪਨਗਰ ਤੋਂ ਦਰਬਾਰ ਸਾਹਿਬ ਲਈ ਸ਼ਰਧਾਲੂਆਂ ਦੀ ਬੱਸ ਰਵਾਨਾ Mehta D1 month ago1 month ago 0
ਹਰ ਸ਼ੁਕਰਵਾਰ “ਡੇਂਗੂ ਤੇ ਵਾਰ” ਮੁਹਿੰਮ ਤਹਿਤ ਸਰਵੇ ਟੀਮਾਂ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਗਿਆ ਰਵਾਨਾ Mehta D1 month ago1 month ago 0
ਸ੍ਰੀ ਅਨੰਦਪੁਰ ਸਾਹਿਬ ਦੇ ਵਿਕਾਸ ਨੂੰ ਮਿਲੀ ਨਵੀਂ ਰਫ਼ਤਾਰ, ਕੈਬਨਿਟ ਮੰਤਰੀ ਬੈਂਸ ਦੀ ਅਗਵਾਈ ਵਿੱਚ ਵੱਡੇ ਪ੍ਰੋਜੈਕਟ ਸਾਕਾਰ Mehta D1 month ago1 month ago 0