ਮੁੱਖ ਸਕੱਤਰ ਪੰਜਾਬ ਸ੍ਰੀ ਕੇ.ਏ.ਪੀ ਸਿਨਹਾ ਨੇ ਸ਼ਹੀਦੀ ਸ਼ਤਾਬਦੀ ਸਮਾਗਮਾਂ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾBy Muskan / November 14, 2025 ਸ੍ਰੀ ਅਨੰਦਪੁਰ ਸਾਹਿਬ 13 ਨਵੰਬਰ : ਪੰਜਾਬ ਦੇ ਮੁੱਖ ਸਕੱਤਰ ਕੇ.ਏ.ਪੀ ਸਿਨਹਾ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸ਼ਤਾਬਦੀ ਸਮਾਗਮਾਂ ਸਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨੇ ਪ੍ਰਬੰਧਕ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸ਼ਰਧਾਲੂਆਂ ਦੀ ਸਹੂਲਤ ਲਈ ਸਾਰੇ ਢੁਕਵੇ ਪ੍ਰਬੰਧ ਸਮੇਂ ਸਿਰ ਪੂਰੇ ਕੀਤੇ ਜਾਣ। ਉਨ੍ਹਾਂ ਨੇ ਦੱਸਿਆ ਕਿ 22 ਨਵੰਬਰ ਨੂੰ ਚਾਰ ਨਗਰ ਕੀਰਤਨ ਸ੍ਰੀ ਅਨੰਦਪੁਰ ਸਾਹਿਬ ਵਿੱਚ ਪੁੱਜਣਗੇ, ਜਦਕਿ 23 ਨਵੰਬਰ ਨੂੰ ਗੁਰੂ ਕਾ ਛਾਉਣੀ ਬੁੱਢਾ ਦਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਹੋਵੇਗੀ। ਇਸ ਦੌਰਾਨ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਹਾਜ਼ਰੀ ਵਿੱਚ ਸਰਬ ਧਰਮ ਸੰਮੇਲਨ ਦਾ ਵੀ ਆਯੋਜਨ ਕੀਤਾ ਜਾਵੇਗਾ, ਜਿਸ ਵਿੱਚ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਵੀ ਹਾਜ਼ਰੀ ਭਰਨਗੇ। ਮੁੱਖ ਸਕੱਤਰ ਨੇ ਕਿਹਾ ਕਿ 500 ਡਰੋਨਾਂ ਦੁਆਰਾ 23 ਤੋਂ 29 ਨਵੰਬਰ ਤੱਕ ਗੁਰੂ ਸਾਹਿਬ ਦੇ ਜੀਵਨ, ਉਪਦੇਸ਼ ਤੇ ਲਾਸ਼ਾਨੀ ਸ਼ਹਾਦਤ ਦੀ ਵਿਲੱਖਣ ਪ੍ਰਸਤੂਤੀ ਕੀਤੀ ਜਾਵੇਗੀ। ਇਸ ਤੋਂ ਇਲਾਵਾ, 20 ਨਵੰਬਰ ਨੂੰ ਚਰਨ ਗੰਗਾ ਸਟੇਡੀਅਮ ਵਿਖੇ ਲਾਈਟ ਐਂਡ ਸਾਊਡ ਸ਼ੋਅ ਦਾ ਆਯੋਜਨ ਕੀਤਾ ਜਾਵੇਗਾ, ਜਦਕਿ 25 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਪੰਜਾਬ ਸਰਕਾਰ ਵੱਲੋਂ ਗਾਈਡਡ ਟੂਰ ਅਤੇ ਵਿਰਾਸਤੀ ਸੈਰਾਂ ਦਾ ਵਿਸੇਸ਼ ਆਯੋਜਨ ਵੀ ਕੀਤਾ ਜਾਵੇਗਾ, ਤਾਂ ਜੋ ਸੰਗਤਾਂ ਨੂੰ ਗੁਰੂ ਸਾਹਿਬ ਨਾਲ ਜੁੜੀ ਇਤਿਹਾਸਕ ਥਾਵਾਂ ਦੀ ਜਾਣਕਾਰੀ ਮਿਲ ਸਕੇ। ਗੁਰਦੁਆਰਾ ਬਿਬਾਨਗੜ੍ਹ ਸਾਹਿਬ ਤੋਂ ਗੁਰਦੁਆਰਾ ਸੀਸ਼ ਗੰਜ ਸਾਹਿਬ ਤੱਕ ਹੋਣ ਵਾਲੇ ਸੀਸ਼ ਭੇਂਟ ਨਗਰ ਕੀਰਤਨ ਵਿੱਚ ਮੁੱਖ ਮੰਤਰੀ, ਕੈਬਨਿਟ ਮੰਤਰੀ ਤੇ ਵਿਧਾਇਕ ਹਾਜ਼ਰੀ ਭਰਨਗੇ। ਇਸ ਤੋਂ ਇਲਾਵਾ, 24 ਨਵੰਬਰ ਨੂੰ ਭਾਈ ਜੈਤਾ ਜੀ ਮੈਮੋਰੀਅਲ ਵਿਖੇ ਵਿਧਾਨ ਸਭਾ ਦਾ ਵਿਸੇਸ਼ ਸੈਸ਼ਨ ਆਯੋਜਿਤ ਕੀਤਾ ਜਾਵੇਗਾ। ਮੁੱਖ ਸਕੱਤਰ ਨੇ ਸੰਗਤਾਂ ਲਈ ਬਣ ਰਹੀ ਟੈਂਟ ਸਿਟੀ ਦੇ ਪ੍ਰਬੰਧਾਂ ਦੀ ਵੀ ਸਮੀਖਿਆ ਕੀਤੀ ਅਤੇ ਨਿਰਦੇਸ਼ ਦਿੱਤੇ ਕਿ ਗੁਰੂ ਨਗਰੀ ਨੂੰ ਆਉਣ ਵਾਲੀਆਂ ਸਾਰੀਆਂ ਸੜਕਾਂ ਦੀ ਮੁਰੰਮਤ ਤੇ ਨਵੀਨੀਕਰਨ ਸਮੇਂ ਸਿਰ ਮੁਕੰਮਲ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦੀ ਸ਼ਤਾਬਦੀ ਸਮਾਗਮਾਂ ਨੂੰ ਇਤਿਹਾਸਕ ਤੇ ਯਾਦਗਾਰ ਬਣਾਉਣ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ, ਤਾਂ ਜੋ ਹਰ ਸ਼ਰਧਾਲੂ ਨੂੰ ਸਹੂਲਤ, ਸੁਰੱਖਿਆ ਅਤੇ ਆਤਮਕ ਅਨੁਭਵ ਪ੍ਰਦਾਨ ਕੀਤਾ ਜਾ ਸਕੇ। ਉਨ੍ਹਾਂ ਨੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸੇਵਾ ਦੀ ਭਾਵਨਾ ਨਾਲ ਕੰਮ ਕਰਨ ਅਤੇ ਲੋਕਾਂ ਨੂੰ ਸਹੂਲਤ ਦੇਣ ਵਿੱਚ ਕੋਈ ਕਸਰ ਬਾਕੀ ਨਾਂ ਰਹਿਣ ਦਿੱਤੀ ਜਾਵੇ। ਅੱਜ ਵਿਰਾਸਤ ਏ ਖਾਲਸਾ ਦੇ ਮੀਟਿੰਗ ਹਾਲ ਵਿਚ ਹੋਈ ਵਿਸੇਸ਼ ਬੈਠਕ ਦੌਰਾਨ ਸ੍ਰੀ ਅਭਿਨਵ ਤਰਿਖਾ ਸਕੱਤਰ ਸੈਰ ਸਪਾਟਾ ਨੇ ਮੁੱਖ ਸਕੱਤਰ ਜੀ ਨੂੰ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਨੋਵੇ ਪਾਤਸ਼ਾਹ ਜੀ ਦੇ ਸ਼ਹੀਦੀ ਸ਼ਤਾਬਦੀ ਸਮਾਗਮਾਂ ਦੀਆਂ ਕੀਤੀਆ ਜਾ ਰਹੀਆਂ ਤਿਆਰੀਆਂ ਬਾਰੇ ਵਿਸਥਾਰ ਪੂਰਵਕ ਦੱਸਿਆ, ਇਸ ਬਾਰੇ ਡਿਪਟੀ ਕਮਿਸ਼ਨਰ ਸ੍ਰੀ ਵਰਜੀਤ ਵਾਲੀਆਂ ਨੇ ਸ੍ਰੀ ਅਨੰਦਪੁਰ ਸਾਹਿਬ ਵਿਚ ਪਿਛਲੇ ਤਿੰਨ ਮਹੀਨੇ ਤੋ ਕੀਤੇ ਜਾ ਰਹੇ ਪ੍ਰਬੰਧਾਂ ਦੀ ਜਾਣਕਾਰੀ ਦਿੱਤੀ। ਇਸ ਮੌਕੇ ਸਰਬਜੀਤ ਸਿੰਘ ਆਈਏਐਸ, ਤੇਜਵੀਰ ਸਿੰਘ ਆਈਏਐਸ, ਡੀ ਕੇ ਤਿਵਾਰੀ ਆਈਏਐਸ, ਸ੍ਰੀ ਅਭਿਨਵ ਤ੍ਰਰਿਖਾ ਆਈਏਐਸ ਸਕੱਤਰ ਸੈਰ ਸਪਾਟਾ, ਸ੍ਰੀ ਰਾਮਵੀਰ ਆਈਏਐਸ ਸਕੱਤਰ ਮੰਡੀ ਬੋਰਡ, ਗੋਰੀ ਪ੍ਰਾਸ਼ਰ ਆਈਏਐਸ, ਡਾਇਰੈਕਟਰ ਜਨਰਲ ਪੁਲਿਸ ਲਾਅ ਐਂਡ ਆਰਡਰ ਸ੍ਰੀ ਅਰਪਿਤ ਸ਼ੁਕਲਾ ਆਈਪੀਐਸ, ਪਰਮਵੀਰ ਸਿੰਘ ਆਈਏਐਸ, ਡਿਪਟੀ ਕਮਿਸ਼ਨਰ ਸ੍ਰੀ ਵਰਜੀਤ ਵਾਲੀਆ ਆਈਏਐਸ, ਐਸ.ਐਸ.ਪੀ ਗੁਲਨੀਤ ਸਿੰਘ ਖੁਰਾਨਾ ਆਈਪੀਐਸ, ਹਰਗੁਨਜੀਤ ਕੌਰ ਆਈਏਐਸ, ਕੋਮਲਪ੍ਰੀਤ ਕੌਰ ਆਈਏਐਸ, ਸਾਕਸ਼ੀ ਸਾਹਨੀ ਆਈਏਐਸ, ਚੰਦਰਜਯੋਤੀ ਸਿੰਘ ਆਈਏਐਸ, ਅਭਿਮਨਯੂ ਮਲਿਕ ਆਈਏਐਸ, ਜਸਪ੍ਰੀਤ ਸਿੰਘ ਆਈਏਐਸ, ਹਰਪ੍ਰੀਤ ਸਿੰਘ ਆਈਏਐਸ, ਹਿਮਾਸ਼ੂ ਅਗਰਵਾਲ ਆਈਏਐਸ, ਹਿਮਾਸ਼ੂ ਜੈਨ ਆਈਏਐਸ, ਸੰਦੀਪ ਹੰਸ ਆਈਏਐਸ, ਪਰਮਵੀਰ ਸਿੰਘ ਆਈਏਐਸ, ਅਮਰਪ੍ਰੀਤ ਕੌਰ ਸੰਧੂ ਆਈਏਐਸ, ਪੁਨੀਤ ਕੁਮਾਰ ਆਈਏਐਸ, ਸੰਦੀਪ ਗੋਇਲ ਆਈਏਐਸ, ਗੋਰੀ ਪਰਾਸ਼ਰ ਆਈਏਐਸ, ਓਜਸ਼ਵੀ ਅਲੰਕਾਰ ਆਈਏਐਸ, ਸ੍ਰੀ ਸੰਦੀਪ ਗੜ੍ਹਾ ਵਧੀਕ ਡਾਇਰੈਕਟਰ ਪ੍ਰਬੰਧ ਸੂਚਨਾ ਤੇ ਲੋਕ ਸੰਪਰਕ ਵਿਭਾਗ, ਮਨਜੀਤ ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ। Stay updated with the latest stories only on Time of Punjab — 👉 [Punjabi News] | [English News] | [Hindi News] | More News Here » Share this:
ਅਕਾਲੀ ਦਲ ਨੂੰ ਵੱਡਾ ਹੁੰਗਾਰਾ, ਐਚ.ਡੀ. ਦੇਵਗੌੜਾ ਦੀ ਅਗਵਾਈ ਵਾਲੇ ਜਨਤਾ ਦਲ ਸੈਕੂਲਰ ਨੇ ਬਿਨਾਂ ਸ਼ਰਤ ਹਮਾਇਤ | ਮੁੱਖ ਖਬਰਾਂ Punjabi News / By Mehta D
ਨਗਰ ਨਿਗਮ/ਨਗਰ ਕੌਂਸਲ ਚੋਣਾਂ ਲਈ ਵੋਟਰ ਸੂਚੀਆਂ ’ਚ ਗੜਬੜੀ ਖਿਲਾਫ਼ ਹਾਈ ਕੋਰਟ ਕਰਾਂਗੇ ਪਹੁੰਚ : ਅਕਾਲੀ ਦਲ | ਮੁੱਖ ਖਬਰਾਂ Punjabi News / By Mehta D
AAP ਦੇ 7 ਸਾਂਸਦਾਂ ਦੀ ਸਾਂਸਦੀ ’ਤੇ ਖ਼ਤਰਾ ! ਸੰਜੇ ਸਿੰਘ ਦੇ ਦਾਅਵੇ ਨੇ ਵਧਾਈ ਸਿਆਸੀ ਹਲਚਲ, ਜਾਣੋ ਪੂਰਾ ਮਾਮਲਾ | ਮੁੱਖ ਖਬਰਾਂ Punjabi News / By Mehta D
Raghav Chadha ਨੇ ਮੁੜ AAP ’ਤੇ ਸਾਧਿਆ ਨਿਸ਼ਾਨਾ, ਕਿਹਾ- ‘ਆਪ’ ’ਚ Toxic ਮਾਹੌਲ, ਨਿੱਜੀ ਫਾਇਦੇ ਲਈ ਕਰ ਰਹੇ ਭ੍ਰਿਸ਼ਟਾਚਾਰ | ਮੁੱਖ ਖਬਰਾਂ Punjabi News / By Mehta D
Punjab Government ਖਿਲਾਫ ਹਾਈਕੋਰਟ ਪਹੁੰਚੇ MP ਹਰਭਜਨ ਸਿੰਘ, ਪਟੀਸ਼ਨ ਦਾਇਰ ਕਰ ਕੀਤੀ ਇਹ ਮੰਗ | ਮੁੱਖ ਖਬਰਾਂ Punjabi News / By Mehta D
Tamilnadu Assembly Results 2026 : ਤਮਿਲਨਾਡੂ ’ਚ ਵੱਡੀ ਜਿੱਤ ਵੱਲ ਅਦਾਕਾਰ ਵਿਜੇ, ਜਾਣੋ TVK ਦੇ 7 ਸਿਆਸੀ ਵਾਅਦੇ | ਮੁੱਖ ਖਬਰਾਂ Punjabi News / By Mehta D
‘AAP ਨੂੰ ਛੱਡਦਿਆਂ ਹੀ ਅਸੀਂ ਭ੍ਰਿਸ਼ਟਾਚਾਰ ਹੋ ਗਏ…’, ਰਾਘਵ ਚੱਢਾ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਮਗਰੋਂ ਘੇਰੀ ਪੰਜਾਬ ਸਰਕਾਰ | ਮੁੱਖ ਖਬਰਾਂ Punjabi News / By Mehta D
New West Bengal CM : 9 ਮਈ ਨੂੰ ਬੰਗਾਲ ਦੇ ਨਵੇਂ ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਗਮ; ਦੌੜ ’ਚ ਸ਼ੁਭੇਂਦੂ ਸਮੇਤ ਇਹ ਪੰਜ ਨਾਮ ਸਭ ਤੋਂ ਅੱਗੇ | ਮੁੱਖ ਖਬਰਾਂ Punjabi News / By Mehta D
Municipal Council Elections : EVM ਰਾਹੀਂ ਹੋਣਗੀਆਂ 4 ਨਗਰ ਕੌਂਸਲਾਂ ਦੀਆਂ ਚੋਣਾਂ, ਹਾਈਕੋਰਟ ਦਾ ਵੱਡਾ ਫੈਸਲਾ | ਮੁੱਖ ਖਬਰਾਂ Punjabi News / By Mehta D
Punjab MC Elections 2026 Result Highlights : ‘ਆਪ’ ਦਾ ਕਬਜ਼ਾ ਬਰਕਰਾਰ, ਆਜ਼ਾਦ ਉਮੀਦਵਾਰਾਂ ਨੇ ਵਿਖਾਇਆ ਦਮ, ਕਾਂਗਰਸ ਦੂਜੇ ਸਥਾਨ ‘ਤੇ | ਮੁੱਖ ਖਬਰਾਂ Punjabi News / By Mehta D