ਢੀਂਗਰੀ ਖੁੰਭ ਦੀ ਕਾਸ਼ਤ ਨੂੰ ਉਤਸ਼ਾਹਤ ਕਰਨ ਸਬੰਧੀ ਬਾਗਬਾਨੀ ਵਿਭਾਗ ਵੱਲੋਂ ਪਿੰਡ ਬਲਾਵਲਪੁਰ ਵਿਖੇ ਕੈਂਪ ਲਗਾਇਆ ਗਿਆ By Muskan / November 18, 2025 ਰੂਪਨਗਰ, 17 ਨਵੰਬਰ: ਢੀਂਗਰੀ ਖੁੰਭ ਦੀ ਕਾਸ਼ਤ ਨੂੰ ਉਤਸ਼ਾਹਤ ਕਰਨ ਸਬੰਧੀ ਬਾਗਬਾਨੀ ਵਿਭਾਗ ਰੂਪਨਗਰ ਵਲੋਂ ਆਤਮਾ ਸਕੀਮ ਅਧੀਨ ਬਲਾਕ ਰੂਪਨਗਰ ਦੇ ਪਿੰਡ ਬਲਾਵਲਪੁਰ ਵਿਖੇ ਇੱਕ ਕੈਂਪ ਆਯੋਜਿਤ ਕੀਤਾ ਗਿਆ ਜਿਸ ਵਿੱਚ ਪਿੰਡ ਚੰਦਪੁਰ ਅਤੇ ਬਲਾਵਲਪੁਰ ਵਿਖੇ ਅੰਬੂਜਾ ਫਾਊਂਡੇਸ਼ਨ ਵੱਲੋਂ ਬਣਾਏ ਗਏ ਮਹਿਲਾ ਗਰੁੱਪ ਦੀਆਂ ਮਹਿਲਾਵਾਂ ਵੱਲੋਂ ਭਾਗ ਲਿਆ ਗਿਆ। ਇਸ ਮੌਕੇ ਬਾਗਬਾਨੀ ਵਿਕਾਸ ਅਫ਼ਸਰ ਰੂਪਨਗਰ ਡਾ. ਚਤੁਰਜੀਤ ਸਿੰਘ ਰਤਨ ਨੇ ਦੱਸਿਆ ਕਿ ਇਸ ਕੈਂਪ ਦਾ ਅਹਿਮ ਮੰਤਵ ਢੀਂਗਰੀ ਖੁੰਭ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨਾ ਹੈ ਅਤੇ ਇਸ ਦੀ ਪੈਦਾਵਾਰ ਨੂੰ ਵਪਾਰਕ ਪੱਧਰ ਤੇ ਵਧਾਉਣਾ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਦੀ ਕਾਸ਼ਤ ਕਰਕੇ ਸਰੀਰਕ ਖੁਰਾਕੀ ਤੱਤਾਂ ਦੀ ਆਪਣੀ ਲੋੜ ਪੂਰੀ ਕਰਨ ਦੇ ਨਾਲ ਨਾਲ ਆਰਥਿਕ ਫਾਇਦਾ ਲੈ ਸਕਣ। ਉਨ੍ਹਾਂ ਦੱਸਿਆ ਕਿ ਮਨੁੱਖੀ ਸਿਹਤ ਲਈ ਸੰਤੁਲਿਤ ਖੁਰਾਕ ਜਿਸ ਵਿਚ ਵਿਟਾਮਿਨ, ਖਣਿਜ, ਪ੍ਰੋਟੀਨ ਅਤੇ ਹੋਰ ਖੁਰਾਕੀ ਤੱਤ ਭਰਪੂਰ ਮਾਤਰਾ ਵਿਚ ਹੋਣ, ਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੈ। ਢੀਂਗਰੀ ਖੁੰਭ ਵਿਚਾਲੇ ਖੁਰਾਕੀ ਤੱਤਾਂ ਬਾਰੇ ਜਾਣਕਾਰੀ ਦਿੰਦੇ ਹੋਏ ਓਹਨਾਂ ਕਿਹਾ ਕਿ ਇਹ ਖੁੰਬ ਪ੍ਰੋਟੀਨ ਦਾ ਇਕ ਉੱਤਮ ਸਰੋਤ ਹੋਣ ਦੇ ਨਾਲ ਨਾਲ ਇਸ ਵਿੱਚ ਫਾਈਬਰ ਅਤੇ ਵਿਟਾਮਿਨ ਡੀ ਭਰਪੂਰ ਮਾਤਰਾ ਵਿੱਚ ਮਿਲਦਾ ਹੈ ਜਦਕਿ ਇਸ ਵਿੱਚ ਚਰਬੀ ਨਾਮਾਤਰ ਹੈ। ਉਨ੍ਹਾਂ ਦੱਸਿਆ ਕਿ ਢੀਂਗਰੀ ਖੁੰਭ ਦੀ ਸਬਜ਼ੀ ਬਨਾਉਣ ਦੇ ਨਾਲ ਨਾਲ ਇਸ ਦਾ ਆਚਾਰ ਅਤੇ ਪਕੌੜੇ ਬਣਾ ਕੇ ਵੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇਸ ਨੂੰ ਸੁਕਾ ਕੇ ਪਾਊਡਰ ਵੀ ਤਿਆਰ ਕੀਤਾ ਜਾ ਸਕਦਾ ਹੈ ਜਿਸ ਦੀ ਵਪਾਰਕ ਪੱਧਰ ਤੇ ਵੀ ਮੰਗ ਹੈ। ਬਾਗਬਾਨੀ ਅਫ਼ਸਰ ਨੇ ਅੱਗੇ ਦਸਿਆ ਕਿ ਘਰੇਲੂ ਪੱਧਰ ਤੇ ਬੜੇ ਹੀ ਸੁਖਾਲੇ ਤਰੀਕੇ ਦੇ ਨਾਲ ਪੂਰੀ ਤਰ੍ਹਾਂ ਜੈਵਿਕ ਢੀਂਗਰੀ ਖੁੰਭ ਪੈਦਾ ਕੀਤੀ ਜਾ ਸਕਦੀ ਹੈ ਜਿਸ ਲਈ ਕੇਵਲ ਤੂੜੀ ਅਤੇ ਖੁੰਭ ਬੀਜ ਦੀ ਹੀ ਜ਼ਰੂਰਤ ਪੈਂਦੀ ਹੈ। ਢੀਂਗਰੀ ਖੁੰਭ ਦੀ ਕਾਸ਼ਤ ਦੌਰਾਨ ਤੂੜੀ ਵਿੱਚ ਨਮੀ ਦੀ ਸਹੀ ਮਾਤਰਾ ਨੂੰ ਕਾਇਮ ਰੱਖਣਾ ਅਤੇ ਇਸ ਨੂੰ ਵਧੇਰੇ ਤਾਪਮਾਨ ਤੋਂ ਬਚਾਉਣਾ ਖਾਸ ਤੌਰ ਤੇ ਧਿਆਨ ਰੱਖਣ ਯੋਗ ਗੱਲਾਂ ਹਨ। ਇਸ ਉਪਰੰਤ ਉਹਨਾਂ ਵੱਲੋਂ ਵਿਭਾਗ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ ਅਤੇ ਗਤੀਵਿਧੀਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਵਿਭਾਗ ਦੇ ਸਬ ਇੰਸਪੈਕਟਰ, ਸ਼੍ਰੀ ਸੁਮੇਸ਼ ਕੁਮਾਰ ਵੱਲੋਂ ਢੀਂਗਰੀ ਖੁੰਭ ਦੀ ਕਾਸ਼ਤ ਸਬੰਧੀ ਡੈਮੋਨਸਟਰੇਸ਼ਨ ਵੀ ਕਰਕੇ ਦਿਖਾਈ ਗਈ। ਕੈਂਪ ਦੇ ਅੰਤ ਵਿੱਚ ਮੈਡਮ ਹਰਪ੍ਰੀਤ ਕੌਰ, ਪ੍ਰੋਜੈਕਟ ਐਗਜ਼ੀਕਿਊਟਿਵ, ਅੰਬੂਜਾ ਫਾਊਂਡੇਸ਼ਨ ਵਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ ਅਤੇ ਹਰੇਕ ਨੂੰ ਢੀਂਗਰੀ ਖੁੰਭ ਦੀ ਕਾਸ਼ਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਬਾਗਬਾਨੀ ਵਿਭਾਗ ਵਲੋਂ ਆਤਮਾ ਸਕੀਮ ਤਹਿਤ ਕੈਂਪ ਵਿੱਚ ਹਾਜ਼ਰ ਮਹਿਲਾਵਾਂ ਅਤੇ ਕਿਸਾਨਾਂ ਨੂੰ ਢੀਂਗਰੀ ਖੁੰਭ ਬੀਜ ਵੀ ਵੰਡਿਆ ਗਿਆ। Stay updated with the latest stories only on Time of Punjab — 👉 [Punjabi News] | [English News] | [Hindi News] | More News Here » Share this:
ਅਕਾਲੀ ਦਲ ਨੂੰ ਵੱਡਾ ਹੁੰਗਾਰਾ, ਐਚ.ਡੀ. ਦੇਵਗੌੜਾ ਦੀ ਅਗਵਾਈ ਵਾਲੇ ਜਨਤਾ ਦਲ ਸੈਕੂਲਰ ਨੇ ਬਿਨਾਂ ਸ਼ਰਤ ਹਮਾਇਤ | ਮੁੱਖ ਖਬਰਾਂ Punjabi News / By Mehta D
ਨਗਰ ਨਿਗਮ/ਨਗਰ ਕੌਂਸਲ ਚੋਣਾਂ ਲਈ ਵੋਟਰ ਸੂਚੀਆਂ ’ਚ ਗੜਬੜੀ ਖਿਲਾਫ਼ ਹਾਈ ਕੋਰਟ ਕਰਾਂਗੇ ਪਹੁੰਚ : ਅਕਾਲੀ ਦਲ | ਮੁੱਖ ਖਬਰਾਂ Punjabi News / By Mehta D
AAP ਦੇ 7 ਸਾਂਸਦਾਂ ਦੀ ਸਾਂਸਦੀ ’ਤੇ ਖ਼ਤਰਾ ! ਸੰਜੇ ਸਿੰਘ ਦੇ ਦਾਅਵੇ ਨੇ ਵਧਾਈ ਸਿਆਸੀ ਹਲਚਲ, ਜਾਣੋ ਪੂਰਾ ਮਾਮਲਾ | ਮੁੱਖ ਖਬਰਾਂ Punjabi News / By Mehta D
Raghav Chadha ਨੇ ਮੁੜ AAP ’ਤੇ ਸਾਧਿਆ ਨਿਸ਼ਾਨਾ, ਕਿਹਾ- ‘ਆਪ’ ’ਚ Toxic ਮਾਹੌਲ, ਨਿੱਜੀ ਫਾਇਦੇ ਲਈ ਕਰ ਰਹੇ ਭ੍ਰਿਸ਼ਟਾਚਾਰ | ਮੁੱਖ ਖਬਰਾਂ Punjabi News / By Mehta D
Punjab Government ਖਿਲਾਫ ਹਾਈਕੋਰਟ ਪਹੁੰਚੇ MP ਹਰਭਜਨ ਸਿੰਘ, ਪਟੀਸ਼ਨ ਦਾਇਰ ਕਰ ਕੀਤੀ ਇਹ ਮੰਗ | ਮੁੱਖ ਖਬਰਾਂ Punjabi News / By Mehta D
Tamilnadu Assembly Results 2026 : ਤਮਿਲਨਾਡੂ ’ਚ ਵੱਡੀ ਜਿੱਤ ਵੱਲ ਅਦਾਕਾਰ ਵਿਜੇ, ਜਾਣੋ TVK ਦੇ 7 ਸਿਆਸੀ ਵਾਅਦੇ | ਮੁੱਖ ਖਬਰਾਂ Punjabi News / By Mehta D
‘AAP ਨੂੰ ਛੱਡਦਿਆਂ ਹੀ ਅਸੀਂ ਭ੍ਰਿਸ਼ਟਾਚਾਰ ਹੋ ਗਏ…’, ਰਾਘਵ ਚੱਢਾ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਮਗਰੋਂ ਘੇਰੀ ਪੰਜਾਬ ਸਰਕਾਰ | ਮੁੱਖ ਖਬਰਾਂ Punjabi News / By Mehta D
New West Bengal CM : 9 ਮਈ ਨੂੰ ਬੰਗਾਲ ਦੇ ਨਵੇਂ ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਗਮ; ਦੌੜ ’ਚ ਸ਼ੁਭੇਂਦੂ ਸਮੇਤ ਇਹ ਪੰਜ ਨਾਮ ਸਭ ਤੋਂ ਅੱਗੇ | ਮੁੱਖ ਖਬਰਾਂ Punjabi News / By Mehta D
Municipal Council Elections : EVM ਰਾਹੀਂ ਹੋਣਗੀਆਂ 4 ਨਗਰ ਕੌਂਸਲਾਂ ਦੀਆਂ ਚੋਣਾਂ, ਹਾਈਕੋਰਟ ਦਾ ਵੱਡਾ ਫੈਸਲਾ | ਮੁੱਖ ਖਬਰਾਂ Punjabi News / By Mehta D
Punjab MC Elections 2026 Result Highlights : ‘ਆਪ’ ਦਾ ਕਬਜ਼ਾ ਬਰਕਰਾਰ, ਆਜ਼ਾਦ ਉਮੀਦਵਾਰਾਂ ਨੇ ਵਿਖਾਇਆ ਦਮ, ਕਾਂਗਰਸ ਦੂਜੇ ਸਥਾਨ ‘ਤੇ | ਮੁੱਖ ਖਬਰਾਂ Punjabi News / By Mehta D