Punjabi News ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਕੜੌਨਾ ਕਲਾ ਵਿਖੇ ਦੋ ਰੋਜ਼ਾ ਵਿਗਿਆਨ ਪ੍ਰਦਰਸ਼ਨੀ ਲਗਾਈ ਗਈ Muskan 3 months ago (Last updated: 3 months ago) 1 minute read 0 comments ਸ੍ਰੀ ਚਮਕੌਰ ਸਾਹਿਬ 24 ਨਵੰਬਰ ਦੋ ਰੋਜ਼ਾ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਕੜੌਨਾ ਕਲਾਂ ਵਿਖੇ ਲਗਾਈ ਗਈ। ਵਿਗਿਆਨ ਪ੍ਰਦਰਸ਼ਨੀ ਦੀ ਸ਼ੁਰੂਆਤ ਬਲਾਕ ਨੋਡਲ ਅਫ਼ਸਰ ਪ੍ਰਿੰਸੀਪਲ ਬਲਵੰਤ ਸਿੰਘ ਜੀ ਨੇ ਰਿਬਨ ਕੱਟ ਕੇ ਕਰਵਾਈ। ਵਿਗਿਆਨ ਪ੍ਰਦਰਸ਼ਨੀ ਇੰਚਾਰਜ ਤੇਜਿੰਦਰ ਸਿੰਘ ਬਾਜ਼ ਨੇ ਦੱਸਿਆ ਕਿ ਰਾਸ਼ਟਰੀ ਅਵਿਸ਼ਕਾਰ ਅਭਿਆਨ ਤਹਿਤ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਸ੍ਰੀ ਬਾਜ਼ ਨੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਪ੍ਰਦਰਸ਼ਨੀ ਵਿੱਚ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ (ਥੀਮਜ਼) ਵਿੱਚ ਭਾਗ ਲਿਆ। ਥੀਮਜ਼ ਜਿਵੇਂ ਆਧੁਨਿਕ ਖੇਤੀ,ਪਲਾਸਟਿਕ ਦਾ ਬਦਲ ਰੂਪ ਲੱਭਣਾ,ਸਿਹਤ ਅਤੇ ਸਫ਼ਾਈ,ਇਮਰਜਿੰਗ ਟੈਕਨੋਲੋਜੀ,ਗਰੀਨ ਊਰਜਾ,ਵਾਟਰ ਕੰਜਰਵੇਸ਼ਨ ਐਂਡ ਮੈਨੇਜਮੈਂਟ, ਰੀਕ੍ਰਿਏਸ਼ਨ ਮੈਥੇਮੈਟਿਕਸ ਮੌਡਲਿੰਗ ਆਦਿ ਵਿਸ਼ਿਆਂ ਵਿੱਚ ਵਿਦਿਆਰਥੀਆਂ ਨੇ ਭਾਗ ਲਿਆ।ਹਰੇਕ ਥੀਮ ਵਿੱਚ 3 ਇਨਾਮ ਵਿਦਿਆਰਥੀਆਂ ਨੂੰ ਦਿੱਤੇ ਗਏ। ਮਿਡਲ ਵਿੰਗ ਅਤੇ ਹਾਈ ਵਿੰਗ ਵਿੱਚ ਵਿਦਿਆਰਥੀਆਂ ਨੂੰ 42 ਸਰਟੀਫਿਕੇਟ ਅਤੇ ਇਨਾਮ ਵੰਡੇ ਗਏ। ਲੈਕ. ਅਵਨੀਤ ਕੌਰ, ਮਨਦੀਪ ਕੌਰ ਅਤੇ ਅਨੂ ਭਨੋਟ ਨੇ ਜੱਜ ਦੀ ਭੂਮਿਕਾ ਬਾਖੂਬੀ ਨਿਭਾਈ। ਵਿਗਿਆਨ ਪ੍ਰਦਰਸ਼ਨੀ ਨੂੰ ਕਾਮਯਾਬ ਬਣਾਉਣ ਲਈ ਸਾਇੰਸ ਮਿਸਟ੍ਰੈਸ ਮਨਪ੍ਰੀਤ ਕੌਰ ਨੇ ਅੱਡੀ ਚੋਟੀ ਦਾ ਜ਼ੋਰ ਲਗਾਇਆ।ਇਸ ਸਮੇਂ ਸਮੂਹ ਸਕੂਲਾਂ ਦੇ ਸਾਇੰਸ ਅਧਿਆਪਕਾਂ ਹਾਜ਼ਰ ਸਨ। Stay updated with the latest stories only on Time of Punjab — 👉 [Punjabi News] | [English News] | [Hindi News] | More News Here » Share this: Post navigation Previous: Government College, Ropar organized Overall Theater in the Inter Regional Youth and People’s Fair of Punjabi University, Patiala. won the trophyNext: 26 ਨਵੰਬਰ ਭਾਰਤ ਦਾ ਸੰਵਿਧਾਨ ਦਿਵਸ ਲੋਕਤੰਤਰ ਦੀ ਉਹ ਧੜਕਨ ਜੋ ਕਦੇ ਰੁਕੀ ਨਹੀਂ Leave a Reply Cancel replyYour email address will not be published. Required fields are marked *Comment * Name * Email * Website Save my name, email, and website in this browser for the next time I comment. Related Stories Punjabi News 09 ਫਰਵਰੀ ਨੂੰ ਰੈਡ ਕਰਾਸ ਸੁਸਾਇਟੀ ਰੂਪਨਗਰ ਵਿਖੇ ਲਗਾਇਆ ਜਾਵੇਗਾ ਬਜੁਰਗਾਂ ਦੀ ਸਿਹਤ ਸਬੰਧੀ ਮੈਡੀਕਲ ਚੈੱਕਅਪ ਕੈਂਪ Mehta D 7 days ago 0 Punjabi News ਕੀਰਤਪੁਰ ਸਾਹਿਬ ਵਿਚ 27, 28 ਫਰਵਰੀ ਤੋਂ 01 ਮਾਰਚ ਤੇ ਸ੍ਰੀ ਅਨੰਦਪੁਰ ਸਾਹਿਬ ਵਿਚ 02 ਤੋਂ 04 ਮਾਰਚ ਤੱਕ ਮਨਾਇਆ ਜਾਵੇਗਾ ਹੋਲਾ ਮਹੱਲਾ ਤਿਉਹਾਰ Mehta D 7 days ago 0 Punjabi News ਖੇਤੀਬਾੜੀ ਸਬੰਧਿਤ ਤਕਨੀਕੀ ਜਾਣਕਾਰੀ ਦੇ ਪਸਾਰ ਲਈ ਸਥਾਨਕ ਮੀਡੀਆ ਦੀ ਵਰਤੋਂ ਜ਼ਰੂਰੀ – ਡਾ. ਮੱਖਣ ਸਿੰਘ ਭੁੱਲਰ Mehta D 7 days ago 0