ਰੂਪਨਗਰ ‘ਚ ਰਾਸ਼ਟਰੀ ਜਨਸੰਖਿਆ ਸਿੱਖਿਆ ਪ੍ਰੋਗਰਾਮ ਹੇਠ ਰੋਲ ਪਲੇਅ, ਲੋਕ ਨਾਚ, ਕਵਿਤਾ ਤੇ ਰੈੱਡ ਰਿਬਨ ਡੇਅ ਕੁਇਜ਼ ਮੁਕਾਬਲੇ ਸਫਲਤਾਪੂਰਵਕ ਆਯੋਜਿਤBy Muskan / September 16, 2025 Role play, folk dance, poetry and Red Ribbon Day quiz competitions were successfully organized in Rupnagar under the National Population Education Programme. ਰੂਪਨਗਰ, 15 ਸਤੰਬਰ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਲੀ (ਰੂਪਨਗਰ) ਵਿੱਚ ਅੱਜ ਏਈਪੀ ਅਤੇ ਐਨਪੀਈਪੀ ਪ੍ਰੋਗਰਾਮ ਹੇਠ ਰੈੱਡ ਰਿਬਨ ਡੇਅ ਕੁਇਜ਼ ਦੇ ਨਾਲ-ਨਾਲ ਰਾਸ਼ਟਰੀ ਜਨਸੰਖਿਆ ਸਿੱਖਿਆ ਪ੍ਰੋਗਰਾਮ ਤਹਿਤ ਰੋਲ ਪਲੇਅ, ਲੋਕ ਨਾਚ ਅਤੇ ਕਵਿਤਾ ਮੁਕਾਬਲੇ ਵੀ ਬੜੀ ਉਤਸ਼ਾਹ ਨਾਲ ਸਫਲਤਾਪੂਰਵਕ ਕਰਵਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇਸ ਪ੍ਰੋਗਰਾਮ ਦੇ ਮੀਡੀਆ ਇੰਚਾਰਜ ਦਿਸ਼ਾਂਤ ਮਹਿਤਾ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਪ੍ਰੇਮ ਕੁਮਾਰ ਮਿੱਤਲ ਅਤੇ ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਇੰਦਰਜੀਤ ਸਿੰਘ ਦੀ ਰਹਿਨੁਮਾਈ ਹੇਠ, ਪ੍ਰਿੰਸੀਪਲ ਮੈਡਮ ਇੰਦੂ ਅਤੇ ਸ਼੍ਰੀ ਤੇਜਿੰਦਰ ਸਿੰਘ ਬਾਜ਼ ਦੇ ਸੁਚੱਜੇ ਪ੍ਰਬੰਧ ਹੇਠ ਆਯੋਜਿਤ ਕੀਤਾ ਗਿਆ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਸਿਰਫ਼ ਪ੍ਰਤਿਯੋਗਿਤਾਵਾਂ ਹੀ ਨਹੀਂ, ਸਗੋਂ ਸਮਾਜਿਕ ਜਾਗਰੂਕਤਾ, ਸਿਹਤਮੰਦ ਜੀਵਨਸ਼ੈਲੀ ਤੇ ਲੀਡਰਸ਼ਿਪ ਸਿਖਲਾਉਂਦੇ ਹਨ। ਲੋਕ ਨਾਚ ਮੁਕਾਬਲੇ ਦੇ ਨਤੀਜੇ ਇਸ ਪ੍ਰਕਾਰ ਰਹੇ, ਪਹਿਲਾ ਸਥਾਨ ਸਕੂਲ ਆਫ ਐਮੀਂਨੇਸ ਕੀਰਤਪੁਰ ਸਾਹਿਬ, ਦੂਜਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੂਲਪੁਰ ਗਰੇਵਾਲ ਅਤੇ ਤੀਜਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੂਰ ਮਾਜਰਾ। ਰਾਸ਼ਟਰੀ ਰੋਲ ਪਲੇਅ ਮੁਕਾਬਲੇ ਦੇ ਨਤੀਜੇ – ਪਹਿਲਾ ਸਥਾਨ ਸਕੂਲ ਆਫ ਐਮੀਂਨੇਸ ਮੋਰਿੰਡਾ, ਦੂਜਾ ਸਥਾਨ ਸਮਾਰਟ ਸਕੂਲ ਨੰਗਲ ਅਤੇ ਤੀਜਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿਸ਼ਨਪੁਰਾ। ਕਵਿਤਾ ਮੁਕਾਬਲੇ (ਮਿਡਲ ਵਰਗ) – ਪਹਿਲਾ ਸਥਾਨ ਮਨਦੀਪ ਕੌਰ, ਦੂਜਾ ਸਥਾਨ ਪ੍ਰਭਜੋਤ ਕੌਰ ਅਤੇ ਤੀਜਾ ਸਥਾਨ ਪ੍ਰਭਜੋਤ ਸਿੰਘ। ਸੀਨੀਅਰ ਸੈਕੰਡਰੀ ਵਿੰਗ ਕਵਿਤਾ ਮੁਕਾਬਲੇ ਵਿੱਚ ਪਹਿਲਾ ਸਥਾਨ ਹਰਸ਼ਿਤ ਡੋਗਰਾ, ਦੂਜਾ ਸਥਾਨ ਸਿਮਰਨਜੀਤ ਕੌਰ ਅਤੇ ਤੀਜਾ ਸਥਾਨ ਇੰਦੂ। ਇਨ੍ਹਾਂ ਮੁਕਾਬਲਿਆਂ ਦੌਰਾਨ ਜੱਜ ਪੈਨਲ ਦੀ ਭੂਮਿਕਾ ਅਵਤਾਰ ਕ੍ਰਿਸ਼ਨ, ਸਿਮਰਨਜੀਤ ਸਿੰਘ, ਐਡੀ ਮਿਸਾਲ ਅਤੇ ਤੇਜਿੰਦਰ ਸਿੰਘ ਬਾਜ਼ ਨੇ ਨਿਭਾਈ। ਸਟੇਜ ਐਂਕਰਿੰਗ ਰਾਜੇਸ਼ ਕੁਮਾਰ (ਮਿਊਜ਼ਿਕ ਟੀਚਰ) ਵਲੋਂ ਕੀਤੀ ਗਈ। ਇਸ ਪ੍ਰੋਗਰਾਮ ਦਾ ਮਕਸਦ ਵਿਦਿਆਰਥੀਆਂ ਵਿੱਚ ਸਿਰਫ਼ ਮੁਕਾਬਲੇ ਦੀ ਭਾਵਨਾ ਹੀ ਨਹੀਂ, ਸਗੋਂ ਜਾਗਰੂਕਤਾ ਅਤੇ ਸਿਹਤਮੰਦ ਮੁਕਾਬਲਾ ਊਰਜਾ ਪੈਦਾ ਕਰਨਾ ਹੈ, ਤਾਂ ਜੋ ਬੱਚੇ ਆਪਣੇ ਭਵਿੱਖ ਲਈ ਹੋਰ ਤਿਆਰ ਹੋ ਸਕਣ।” Punjabi News English News Hindi News For More News Click here Share this:
District level training begins under Business Blaster program English News, Punjabi News / By Aayan Mehta
On the occasion of Organ Donation Day, students and teachers were made aware about organ donation. English News, Punjabi News, Uncategorized / By Aayan Mehta
ਮੇਲਾ ਸਾਵਣ ਅਸ਼ਟਮੀ ਦੌਰਾਨ ਸੁਚਾਰੂ ਪ੍ਰਬੰਧ ਕਰਨ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ English News, Punjabi News / By Aayan Mehta
ਸਿਹਤ ਵਿਭਾਗ ਨੇ “ਹਰ ਸ਼ੁੱਕਰਵਾਰ ਡੇਂਗੂ ‘ਤੇ ਵਾਰ” ਮੁਹਿੰਮ ਤਹਿਤ 1,524 ਘਰਾਂ ਦਾ ਸਰਵੇ ਕਰਕੇ 3,145 ਕੰਟੇਨਰਾਂ ਦੀ ਕੀਤੀ ਜਾਂਚ Punjabi News, English News / By Mehta D
ਸੜਕ ਹਾਦਸਾ ਪੀੜਤਾਂ ਦੀ ਜਾਨ ਬਚਾਉਣ ਲਈ ਪੀ.ਐੱਮ. ਰਾਹਤ ਯੋਜਨਾ ਦਾ ਵੱਧ ਤੋਂ ਵੱਧ ਲਾਭ ਉਠਾਓ: ਆਰ.ਟੀ.ਓ. ਰਾਜਪਾਲ ਸਿੰਘ ਸੇਖੋਂ Punjabi News, English News / By Mehta D
ਅਕਾਲੀ ਦਲ ਨੂੰ ਵੱਡਾ ਹੁੰਗਾਰਾ, ਐਚ.ਡੀ. ਦੇਵਗੌੜਾ ਦੀ ਅਗਵਾਈ ਵਾਲੇ ਜਨਤਾ ਦਲ ਸੈਕੂਲਰ ਨੇ ਬਿਨਾਂ ਸ਼ਰਤ ਹਮਾਇਤ | ਮੁੱਖ ਖਬਰਾਂ Punjabi News / By Mehta D
ਨਗਰ ਨਿਗਮ/ਨਗਰ ਕੌਂਸਲ ਚੋਣਾਂ ਲਈ ਵੋਟਰ ਸੂਚੀਆਂ ’ਚ ਗੜਬੜੀ ਖਿਲਾਫ਼ ਹਾਈ ਕੋਰਟ ਕਰਾਂਗੇ ਪਹੁੰਚ : ਅਕਾਲੀ ਦਲ | ਮੁੱਖ ਖਬਰਾਂ Punjabi News / By Mehta D
AAP ਦੇ 7 ਸਾਂਸਦਾਂ ਦੀ ਸਾਂਸਦੀ ’ਤੇ ਖ਼ਤਰਾ ! ਸੰਜੇ ਸਿੰਘ ਦੇ ਦਾਅਵੇ ਨੇ ਵਧਾਈ ਸਿਆਸੀ ਹਲਚਲ, ਜਾਣੋ ਪੂਰਾ ਮਾਮਲਾ | ਮੁੱਖ ਖਬਰਾਂ Punjabi News / By Mehta D
Raghav Chadha ਨੇ ਮੁੜ AAP ’ਤੇ ਸਾਧਿਆ ਨਿਸ਼ਾਨਾ, ਕਿਹਾ- ‘ਆਪ’ ’ਚ Toxic ਮਾਹੌਲ, ਨਿੱਜੀ ਫਾਇਦੇ ਲਈ ਕਰ ਰਹੇ ਭ੍ਰਿਸ਼ਟਾਚਾਰ | ਮੁੱਖ ਖਬਰਾਂ Punjabi News / By Mehta D