ਖੇਤੀਬਾੜੀ ਸਬੰਧਿਤ ਤਕਨੀਕੀ ਜਾਣਕਾਰੀ ਦੇ ਪਸਾਰ ਲਈ ਸਥਾਨਕ ਮੀਡੀਆ ਦੀ ਵਰਤੋਂ ਜ਼ਰੂਰੀ – ਡਾ. ਮੱਖਣ ਸਿੰਘ ਭੁੱਲਰ

Dr Makhan Singh Bhullar Emphasizes Local Media for Agricultural Awareness
Dr Makhan Singh Bhullar Emphasizes Local Media for Agricultural Awareness
ਰੂਪਨਗਰ, 05 ਫਰਵਰੀ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਅਤੇ ਆਈ.ਸੀ.ਏ.ਆਰ-ਅਟਾਰੀ, ਜ਼ੋਨ-1 ਦੀ ਅਗਵਾਈ ਹੇਠ ਕੰਮ ਕਰ ਰਹੇ ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਨੇ ਅੱਜ ਆਪਣੀ ਸਾਲਾਨਾ ਵਿਗਿਆਨਕ ਸਲਾਹਕਾਰ ਕਮੇਟੀ ਦੀ ਮੀਟਿੰਗ ਦਾ ਆਯੋਜਨ ਕੀਤਾ। 
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਨਿਰਦੇਸ਼ਕ ਪਸਾਰ ਸਿੱਖਿਆ, ਪੀਏਯੂ ਲੁਧਿਆਣਾ ਡਾ. ਮੱਖਣ ਸਿੰਘ ਭੁੱਲਰ ਨੇ ਜ਼ਿਲ੍ਹੇ ਵਿੱਚ ਕੇ.ਵੀ.ਕੇ. ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਖੇਤੀਬਾੜੀ ਸਬੰਧਿਤ ਤਕਨੀਕੀ ਜਾਣਕਾਰੀ ਦੇ ਪਸਾਰ ਲਈ ਸਥਾਨਕ ਮੀਡੀਆ ਦੀ ਵਰਤੋਂ ਕਰਨ ਦੀ ਸਿਫਾਰਸ਼ ਕੀਤੀ।     
Dr Makhan Singh Bhullar Emphasizes Local Media for Agricultural Awareness
ਵਧੀਕ ਨਿਰਦੇਸ਼ਕ ਖੋਜ (ਖੇਤੀਬਾੜੀ), ਪੀਏਯੂ, ਲੁਧਿਆਣਾ ਡਾ. ਜੀ.ਐਸ. ਮਾਂਗਟ ਨੇ ਖੁੰਬ ਉਤਪਾਦਨ ਪ੍ਰੋਸੈਸਿੰਗ ਅਤੇ ਜ਼ੂਨੋਸਿਸ ਬਾਰੇ ਜਾਗਰੂਕਤਾ ਵਧਾਉਣ ਲਈ ਸਿਫਾਰਸ਼ ਕੀਤੀ। 
ਵਧੀਕ ਨਿਰਦੇਸ਼ਕ ਪਸਾਰ ਸਿੱਖਿਆ, ਪੀਏਯੂ, ਲੁਧਿਆਣਾ ਡਾ. ਪੀ.ਐਸ. ਸੰਧੂ ਨੇ ਰੋਪੜ ਜ਼ਿਲ੍ਹੇ ਦੀ ਭੂਗੋਲਿਕਤਾ ਧਿਆਨ ਵਿੱਚ ਰੱਖਦੇ ਹੋਏ ਫਸਲਾਂ ਵਿੱਚ ਬਿਮਾਰੀ ਪ੍ਰਬੰਧਨ ਲਈ ਰੋਧਕ ਕਿਸਮਾਂ ਨੂੰ ਅਪਣਾਉਣ ਦੀ ਵਕਾਲਤ ਕੀਤੀ।
ਐਸੋਸੀਏਟ ਡਾਇਰੈਕਟਰ (ਸਿਖਲਾਈ) ਕੇ.ਵੀ.ਕੇ. ਰੋਪੜ ਡਾ. ਸਤਬੀਰ ਸਿੰਘ ਨੇ ਵਿਗਿਆਨਕ ਸਲਾਹਕਾਰ ਕਮੇਟੀ ਦੇ ਸਾਰੇ ਮੈਂਬਰਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੇ ਕੇਵੀਕੇ ਰੋਪੜ ਦੀ ਕਾਰਵਾਈ ਰਿਪੋਰਟ ਅਤੇ ਪ੍ਰਗਤੀ ਰਿਪੋਰਟ ਪੇਸ਼ ਕੀਤੀ। 
ਐਸੋਸੀਏਟ ਪ੍ਰੋਫੈਸਰ (ਬਾਗਬਾਨੀ) ਡਾ. ਸੰਜੀਵ ਅਹੂਜਾ ਨੇ ਅਗਲੇ ਸਾਲ ਲਈ ਸਾਲਾਨਾ ਕਾਰਜ ਯੋਜਨਾ ਪੇਸ਼ ਕੀਤੀ।
             
ਐਸੋਸੀਏਟ ਡਾਇਰੈਕਟਰ (ਸਿਖਲਾਈ) ਬਾਹੋਵਾਲ ਪ੍ਰੋਗਰਾਮ ਡਾ. ਐਮ.ਐਸ. ਬੌਂਸ ਦੇ ਧੰਨਵਾਦ ਦੇ ਮਤੇ ਨਾਲ ਸਮਾਪਤ ਹੋਇਆ।
             
ਇਸ ਮੌਕੇ ਡਿਪਟੀ ਡਾਇਰੈਕਟਰ (ਸਿਖਲਾਈ), ਕੇਵੀਕੇ ਐਸ.ਏ.ਐਸ. ਨਗਰ ਡਾ. ਬੀ.ਐਸ. ਖੱਦਾ, ਡਿਪਟੀ ਡਾਇਰੈਕਟਰ (ਸਿਖਲਾਈ), ਕੇ.ਵੀ.ਕੇ. ਲੰਗੜੋਆ (ਐਸ.ਬੀ.ਐਸ. ਨਗਰ) ਡਾ. ਪਰਦੀਪ ਕੁਮਾਰ, ਪਲਾਂਟ ਬ੍ਰੀਡਰ, ਖੇਤਰੀ ਖੋਜ ਖੇਤਰ, ਬੱਲੋਵਾਲ ਸੌਂਖੜੀ ਡਾ. ਵਿਜੇ ਕੁਮਾਰ,ਮੁੱਖ ਖੇਤੀਬਾੜੀ ਅਫ਼ਸਰ ਡਾ. ਲੇਖ ਰਾਜ, ਡੀ.ਡੀ.ਐਮ. ਨਾਬਾਰਡ ਸ਼੍ਰੀਮਤੀ ਸਿਮਰਨ ਸੇਠੀ, ਐਲ.ਡੀ.ਐਮ. ਸ਼੍ਰੀ ਪ੍ਰਫੁੱਲ ਸੇਤੀਆ ਅਤੇ ਹੋਰ ਸਹਿਯੋਗੀ ਵਿਭਾਗਾਂ ਅਤੇ ਪ੍ਰਗਤੀਸ਼ੀਲ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਮੀਟਿੰਗ ਵਿੱਚ ਹਿੱਸਾ ਲਿਆ।
Share this:
Scroll to Top