ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਪੋਕਸੋ ਐਕਟ ਤੇ ਲਗਾਇਆ ਗਿਆ ਵਿਸ਼ੇਸ਼ ਸੈਮੀਨਾਰBy Muskan / November 12, 2025 ਰੂਪਨਗਰ, 11 ਨਵੰਬਰ: ਜ਼ਿਲ੍ਹਾ ਅਤੇ ਸੈਸ਼ਨ ਜੱਜ ਸਹਿਤ ਚੇਅਰਪਰਸਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਸ਼੍ਰੀਮਤੀ ਮਨਜੋਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਉਤੇ ਸੀ.ਜੇ.ਐਮ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਸ਼੍ਰੀਮਤੀ ਅਮਨਦੀਪ ਕੌਰ ਵੱਲੋਂ ਪੋਕਸੋ ਐਕਟ ਉੱਤੇ ਸਰਕਾਰੀ ਮਿਡਲ ਸਕੂਲ ਮੂਸਾਪੁਰ ਵਿਖੇ ਸੈਮੀਨਾਰ ਲਗਾਇਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਸੀ.ਜੇ.ਐਮ ਅਮਨਦੀਪ ਕੌਰ ਵੱਲੋਂ ਦੱਸਿਆ ਗਿਆ ਕਿ ਇਸ ਸੈਮੀਨਾਰ ਦਾ ਮੁੱਖ ੳੇੁਦੇਸ਼ ਬੱਚਿਆਂ ਨਾਲ ਹੋ ਰਹੇ ਅਪਰਾਧਾਂ ਤੋ ਬਚਣ ਲਈ ਜਾਣੂ ਕਰਵਾਉਣਾ ਸੀ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਪੜਾਈ ਦੇ ਨਾਲ-ਨਾਲ ਆਪਣੇ ਹੱਕਾਂ ਅਤੇ ਬੱਚਿਆਂ ਉਤੇ ਹੋ ਰਹੇ ਅਪਰਾਧਾਂ ਤੋਂ ਵੀ ਜਾਣੂ ਹੋਣਾ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਪੋਕਸੋ ਦੇ ਵਿੱਚ ਕੇਸ ਦਰਜ ਹੋਣ ਤੇ ਕਿਸੇ ਵੀ ਪੀੜ੍ਹਤ ਦੀ ਪਹਿਚਾਣ ਗੁਪਤ ਰੱਖੀ ਜਾਂਦੀ ਹੈ ਅਤੇ ਬੱਚਿਆਂ ਨੂੰ ਇਹ ਵੀ ਜਾਣਕਾਰੀ ਦਿੱਤੀ ਕਿ ਸਰੀਰਕ ਸੋਸ਼ਣ ਤੋਂ ਬਚਾਉਣ ਅਤੇ ਅਜਿਹੀ ਅਨਚਾਹੀ ਘਟਨਾ ਹੋਣ ਤੇ ਸਖਤ ਕਾਰਵਾਈ ਕਰਨ ਲਈ ਪਰੋਟੇਕਸ਼ਨ ਆਫ ਚਿਲਡਰਨ ਫਰੋਮ ਸੈਕਸੁਅਲ ਓਫੈਂਸ ਐਕਟ 2012 (ਪੋਕਸੋ) ਲਈ ਕਾਨੂੰਨ ਬਣਾਇਆ ਗਿਆ ਹੈ। ਅਜਿਹੀ ਘਟਨਾ ਵਾਪਰਨ ਦਾ ਡਰ ਹੋਣ ਤੇ ਚਾਇਲਡ ਹੈਲਪਲਾਇਨ ਨੰਬਰ 1098 ਮਹਿਲਾ ਹੈਲਪਲਾਇਨ ਨੰਬਰ 1091 ਜਾਂ ਪੁਲਿਸ ਹੈਲਪਲਾਇਨ ਨੰਬਰ 100, 112 ‘ਤੇ ਇਤਲਾਹ ਦੇ ਸਕਦੇ ਹਨ। Punjabi News English News Hindi News For More News Click here Share this:
ਅਕਾਲੀ ਦਲ ਨੂੰ ਵੱਡਾ ਹੁੰਗਾਰਾ, ਐਚ.ਡੀ. ਦੇਵਗੌੜਾ ਦੀ ਅਗਵਾਈ ਵਾਲੇ ਜਨਤਾ ਦਲ ਸੈਕੂਲਰ ਨੇ ਬਿਨਾਂ ਸ਼ਰਤ ਹਮਾਇਤ | ਮੁੱਖ ਖਬਰਾਂ Punjabi News / By Mehta D
ਨਗਰ ਨਿਗਮ/ਨਗਰ ਕੌਂਸਲ ਚੋਣਾਂ ਲਈ ਵੋਟਰ ਸੂਚੀਆਂ ’ਚ ਗੜਬੜੀ ਖਿਲਾਫ਼ ਹਾਈ ਕੋਰਟ ਕਰਾਂਗੇ ਪਹੁੰਚ : ਅਕਾਲੀ ਦਲ | ਮੁੱਖ ਖਬਰਾਂ Punjabi News / By Mehta D
AAP ਦੇ 7 ਸਾਂਸਦਾਂ ਦੀ ਸਾਂਸਦੀ ’ਤੇ ਖ਼ਤਰਾ ! ਸੰਜੇ ਸਿੰਘ ਦੇ ਦਾਅਵੇ ਨੇ ਵਧਾਈ ਸਿਆਸੀ ਹਲਚਲ, ਜਾਣੋ ਪੂਰਾ ਮਾਮਲਾ | ਮੁੱਖ ਖਬਰਾਂ Punjabi News / By Mehta D
Raghav Chadha ਨੇ ਮੁੜ AAP ’ਤੇ ਸਾਧਿਆ ਨਿਸ਼ਾਨਾ, ਕਿਹਾ- ‘ਆਪ’ ’ਚ Toxic ਮਾਹੌਲ, ਨਿੱਜੀ ਫਾਇਦੇ ਲਈ ਕਰ ਰਹੇ ਭ੍ਰਿਸ਼ਟਾਚਾਰ | ਮੁੱਖ ਖਬਰਾਂ Punjabi News / By Mehta D
Punjab Government ਖਿਲਾਫ ਹਾਈਕੋਰਟ ਪਹੁੰਚੇ MP ਹਰਭਜਨ ਸਿੰਘ, ਪਟੀਸ਼ਨ ਦਾਇਰ ਕਰ ਕੀਤੀ ਇਹ ਮੰਗ | ਮੁੱਖ ਖਬਰਾਂ Punjabi News / By Mehta D
Tamilnadu Assembly Results 2026 : ਤਮਿਲਨਾਡੂ ’ਚ ਵੱਡੀ ਜਿੱਤ ਵੱਲ ਅਦਾਕਾਰ ਵਿਜੇ, ਜਾਣੋ TVK ਦੇ 7 ਸਿਆਸੀ ਵਾਅਦੇ | ਮੁੱਖ ਖਬਰਾਂ Punjabi News / By Mehta D
‘AAP ਨੂੰ ਛੱਡਦਿਆਂ ਹੀ ਅਸੀਂ ਭ੍ਰਿਸ਼ਟਾਚਾਰ ਹੋ ਗਏ…’, ਰਾਘਵ ਚੱਢਾ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਮਗਰੋਂ ਘੇਰੀ ਪੰਜਾਬ ਸਰਕਾਰ | ਮੁੱਖ ਖਬਰਾਂ Punjabi News / By Mehta D
New West Bengal CM : 9 ਮਈ ਨੂੰ ਬੰਗਾਲ ਦੇ ਨਵੇਂ ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਗਮ; ਦੌੜ ’ਚ ਸ਼ੁਭੇਂਦੂ ਸਮੇਤ ਇਹ ਪੰਜ ਨਾਮ ਸਭ ਤੋਂ ਅੱਗੇ | ਮੁੱਖ ਖਬਰਾਂ Punjabi News / By Mehta D
Municipal Council Elections : EVM ਰਾਹੀਂ ਹੋਣਗੀਆਂ 4 ਨਗਰ ਕੌਂਸਲਾਂ ਦੀਆਂ ਚੋਣਾਂ, ਹਾਈਕੋਰਟ ਦਾ ਵੱਡਾ ਫੈਸਲਾ | ਮੁੱਖ ਖਬਰਾਂ Punjabi News / By Mehta D
Punjab MC Elections 2026 Result Highlights : ‘ਆਪ’ ਦਾ ਕਬਜ਼ਾ ਬਰਕਰਾਰ, ਆਜ਼ਾਦ ਉਮੀਦਵਾਰਾਂ ਨੇ ਵਿਖਾਇਆ ਦਮ, ਕਾਂਗਰਸ ਦੂਜੇ ਸਥਾਨ ‘ਤੇ | ਮੁੱਖ ਖਬਰਾਂ Punjabi News / By Mehta D