69th District School Games Wrestling Girls Competition concluded at Akbarpur Magrod

ਰੂਪਨਗਰ, 23 ਅਗਸਤ: 69ਵੀਆਂ ਜਿਲ੍ਹਾ ਸਕੂਲ ਖੇਡਾਂ ਕੁਸ਼ਤੀਆਂ ਦੇ ਮੁਕਾਬਲੇ ਜਿਲ੍ਹਾ ਸਿੱਖਿਆ ਅਫ਼ਸਰ (ਸੈ. ਸਿ.) ਰੂਪਨਗਰ ਸ੍ਰੀ ਪ੍ਰੇਮ ਕੁਮਾਰ ਮਿੱਤਲ ਪੀ.ਈ.ਐਸ. ਜੀ ਦੇ ਨਿਰਦੇਸ਼ਾਂ ਅਤੇ ਸ਼੍ਰੀਮਤੀ ਸ਼ਰਨਜੀਤ ਕੌਰ ਜਿਲ੍ਹਾ ਸਪੋਰਟਸ ਕੋਆਰਡੀਨੇਟਰ ਦੀ ਅਗਵਾਈ ਹੇਠ ਸੰਤ ਬਾਬਾ ਸ਼ਾਮ ਦਾਸ ਕੁਸ਼ਤੀ ਅਖਾੜਾ ਅਕਬਰਪੁਰ ਮਗਰੋੜ ਵਿਖੇ ਕਨਵੀਨਰ ਸ੍ਰੀਮਤੀ ਰਾਜਵੰਤ ਕੌਰ ਇੰਚਾਰਜ ਹੈਡਮਾਸਟਰ ਅਤੇ ਉਪ ਕਨਵੀਨਰ ਸ ਮਲਕੀਤ ਸਿੰਘ ਬਾਠ ਡੀ.ਪੀ.ਈ. ਦੀ ਦੇਖ- ਰੇਖ ਸਮਾਪਤ ਹੋ ਗਏ। ਅੱਜ ਇਹਨਾਂ ਖੇਡਾਂ ਵਿੱਚ ਸ ਗੁਰਪ੍ਰੀਤ ਸਿੰਘ ਕੋਹਲੀ ਨੇ ਜਿੱਥੇ ਖਿਡਾਰੀਆਂ ਨੂੰ ਮੈਡਲਾਂ ਦੀ ਵੰਡ ਕੀਤੀ, ਓਥੇ ਓਹਨਾਂ ਨੇ ਸਾਰੇ ਖਿਡਾਰੀਆਂ ਨੂੰ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ। ਓਹਨਾਂ ਨੇ ਸੰਬੋਧਨ ਕਰਦਿਆਂ ਕਿਹਾ ਤੰਦਰੁਸਤ ਤਨ ਵਿੱਚ ਹੀ ਤੰਦਰੁਸਤ ਮਨ ਵਾਸ ਕਰਦਾ ਹੈ।ਅੱਜ ਦੇ ਦਿਨ ਅੰਡਰ-14,17,19 ਸਾਲ ਲੜਕੀਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਪ੍ਰੈਸ ਸ ਨਰਿੰਦਰ ਸਿੰਘ ਬੰਗਾ ਸਟੇਟ ਐਵਾਰਡੀ ਨੇ ਦੱਸਿਆ ਕਿ ਅੰਡਰ -17 ਸਾਲ ਲੜਕੀਆਂ ਵਿੱਚ ਭਾਰ ਵਰਗ 40 ਕਿਲੋਗ੍ਰਾਮ ਵਿੱਚ ਆਮਲਾ ਹੀਰਾ ਪਬਲਿਕ ਸਕੂਲ ਕਾਈਨੌਰ ਨੇ ਪਹਿਲਾ, ਜੈਸਮੀਨ ਕੌਰ ਐਸ.ਈ.ਓ. ਸ੍ਰੀ ਚਮਕੌਰ ਸਾਹਿਬ ਨੇ ਦੂਜਾ ਅਤੇ ਖੁਸ਼ਬੂ ਸ.ਹਾ.ਸ. ਮਾਣਕਪੁਰ ਨੇ ਤੀਜਾ ਸਥਾਨ ਹਾਸਲ ਕੀਤਾ। ਭਾਰ ਵਰਗ 43 ਕਿਲੋਗ੍ਰਾਮ ਵਿੱਚ ਏਕਮਜੋਤ ਸਹਸ ਦੁੰਮਣਾ ਨੇ ਪਹਿਲਾ ਅਤੇ ਮਨਜੋਤ ਕੌਰ ਹੀਰਾ ਪਬਲਿਕ ਸਕੂਲ ਕਾਈਨੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਭਾਰ ਵਰਗ 46 ਕਿਲੋਗ੍ਰਾਮ ਵਿੱਚ ਸਿਮਰਨ ਰਹਾਨੂੰ ਹੀਰਾ ਪਬਲਿਕ ਸਕੂਲ ਕਾਈਨੌਰ ਨੇ ਪਹਿਲਾ, ਰਮਨਦੀਪ ਕੌਰ ਬੀਬੀ ਸ਼ਰਨ ਕੌਰ ਨੇ ਦੂਜਾ ਅਤੇ ਕਿਰਨਜੀਤ ਕੌਰ ਸ ਸ ਸ ਸ ਰਤਨ ਗੜ੍ਹ ਨੇ ਤੀਜਾ ਸਥਾਨ ਹਾਸਲ ਕੀਤਾ।











