69ਵੀਆਂ ਜਿਲ੍ਹਾ ਸਕੂਲ ਖੇਡਾਂ ਕੁਸ਼ਤੀਆਂ ਲੜਕੀਆਂ ਦੇ ਮੁਕਾਬਲੇ ਅਕਬਰਪੁਰ ਮਗਰੋੜ ਵਿਖੇ ਹੋਏ ਸਮਾਪਤBy Muskan / August 23, 2025 69th District School Games Wrestling Girls Competition concluded at Akbarpur Magrod ਰੂਪਨਗਰ, 23 ਅਗਸਤ: 69ਵੀਆਂ ਜਿਲ੍ਹਾ ਸਕੂਲ ਖੇਡਾਂ ਕੁਸ਼ਤੀਆਂ ਦੇ ਮੁਕਾਬਲੇ ਜਿਲ੍ਹਾ ਸਿੱਖਿਆ ਅਫ਼ਸਰ (ਸੈ. ਸਿ.) ਰੂਪਨਗਰ ਸ੍ਰੀ ਪ੍ਰੇਮ ਕੁਮਾਰ ਮਿੱਤਲ ਪੀ.ਈ.ਐਸ. ਜੀ ਦੇ ਨਿਰਦੇਸ਼ਾਂ ਅਤੇ ਸ਼੍ਰੀਮਤੀ ਸ਼ਰਨਜੀਤ ਕੌਰ ਜਿਲ੍ਹਾ ਸਪੋਰਟਸ ਕੋਆਰਡੀਨੇਟਰ ਦੀ ਅਗਵਾਈ ਹੇਠ ਸੰਤ ਬਾਬਾ ਸ਼ਾਮ ਦਾਸ ਕੁਸ਼ਤੀ ਅਖਾੜਾ ਅਕਬਰਪੁਰ ਮਗਰੋੜ ਵਿਖੇ ਕਨਵੀਨਰ ਸ੍ਰੀਮਤੀ ਰਾਜਵੰਤ ਕੌਰ ਇੰਚਾਰਜ ਹੈਡਮਾਸਟਰ ਅਤੇ ਉਪ ਕਨਵੀਨਰ ਸ ਮਲਕੀਤ ਸਿੰਘ ਬਾਠ ਡੀ.ਪੀ.ਈ. ਦੀ ਦੇਖ- ਰੇਖ ਸਮਾਪਤ ਹੋ ਗਏ। ਅੱਜ ਇਹਨਾਂ ਖੇਡਾਂ ਵਿੱਚ ਸ ਗੁਰਪ੍ਰੀਤ ਸਿੰਘ ਕੋਹਲੀ ਨੇ ਜਿੱਥੇ ਖਿਡਾਰੀਆਂ ਨੂੰ ਮੈਡਲਾਂ ਦੀ ਵੰਡ ਕੀਤੀ, ਓਥੇ ਓਹਨਾਂ ਨੇ ਸਾਰੇ ਖਿਡਾਰੀਆਂ ਨੂੰ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ। ਓਹਨਾਂ ਨੇ ਸੰਬੋਧਨ ਕਰਦਿਆਂ ਕਿਹਾ ਤੰਦਰੁਸਤ ਤਨ ਵਿੱਚ ਹੀ ਤੰਦਰੁਸਤ ਮਨ ਵਾਸ ਕਰਦਾ ਹੈ।ਅੱਜ ਦੇ ਦਿਨ ਅੰਡਰ-14,17,19 ਸਾਲ ਲੜਕੀਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਪ੍ਰੈਸ ਸ ਨਰਿੰਦਰ ਸਿੰਘ ਬੰਗਾ ਸਟੇਟ ਐਵਾਰਡੀ ਨੇ ਦੱਸਿਆ ਕਿ ਅੰਡਰ -17 ਸਾਲ ਲੜਕੀਆਂ ਵਿੱਚ ਭਾਰ ਵਰਗ 40 ਕਿਲੋਗ੍ਰਾਮ ਵਿੱਚ ਆਮਲਾ ਹੀਰਾ ਪਬਲਿਕ ਸਕੂਲ ਕਾਈਨੌਰ ਨੇ ਪਹਿਲਾ, ਜੈਸਮੀਨ ਕੌਰ ਐਸ.ਈ.ਓ. ਸ੍ਰੀ ਚਮਕੌਰ ਸਾਹਿਬ ਨੇ ਦੂਜਾ ਅਤੇ ਖੁਸ਼ਬੂ ਸ.ਹਾ.ਸ. ਮਾਣਕਪੁਰ ਨੇ ਤੀਜਾ ਸਥਾਨ ਹਾਸਲ ਕੀਤਾ। ਭਾਰ ਵਰਗ 43 ਕਿਲੋਗ੍ਰਾਮ ਵਿੱਚ ਏਕਮਜੋਤ ਸਹਸ ਦੁੰਮਣਾ ਨੇ ਪਹਿਲਾ ਅਤੇ ਮਨਜੋਤ ਕੌਰ ਹੀਰਾ ਪਬਲਿਕ ਸਕੂਲ ਕਾਈਨੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਭਾਰ ਵਰਗ 46 ਕਿਲੋਗ੍ਰਾਮ ਵਿੱਚ ਸਿਮਰਨ ਰਹਾਨੂੰ ਹੀਰਾ ਪਬਲਿਕ ਸਕੂਲ ਕਾਈਨੌਰ ਨੇ ਪਹਿਲਾ, ਰਮਨਦੀਪ ਕੌਰ ਬੀਬੀ ਸ਼ਰਨ ਕੌਰ ਨੇ ਦੂਜਾ ਅਤੇ ਕਿਰਨਜੀਤ ਕੌਰ ਸ ਸ ਸ ਸ ਰਤਨ ਗੜ੍ਹ ਨੇ ਤੀਜਾ ਸਥਾਨ ਹਾਸਲ ਕੀਤਾ। ਭਾਰ ਵਰਗ 49 ਕਿਲੋਗ੍ਰਾਮ ਵਿੱਚ ਨੈਨਸੀ ਰਾਣਾ ਐਸ ਓ ਈ ਸ੍ਰੀ ਚਮਕੌਰ ਸਾਹਿਬ ਪਹਿਲਾ ਸਥਾਨ, ਹਰਗੁਰਪ੍ਰੀਤ ਕੌਰ ਜੀਜਸ ਸੇਵੀਅਰ ਮੜੋਲੀ ਕਲਾਂ ਨੇ ਦੂਜਾ ਅਤੇ ਖੁਸ਼ਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਭਾਰ ਵਰਗ 65 ਕਿਲੋਗ੍ਰਾਮ ਵਿੱਚ ਲਕਸ਼ਮੀ ਸ ਸ ਸ ਸ ਰਤਨਗੜ੍ਹ ਨੇ ਪਹਿਲਾ ਸਥਾਨ ਹਾਸਲ ਕੀਤਾ। ਭਾਰ ਵਰਗ 69 ਕਿਲੋਗ੍ਰਾਮ ਵਿੱਚ ਸਾਵੀ ਪਟੇਲ ਨੇ ਪਹਿਲਾ ਅਤੇ ਮੁਸਕਾਨ ਬੇਗਮ ਨੇ ਦੂਜਾ ਸਥਾਨ ਹਾਸਲ ਕੀਤਾ। 73 ਕਿਲੋਗ੍ਰਾਮ ਵਿੱਚ ਸੁਖਮਨਜੋਤ ਕੌਰ ਬਾਠ ਸ ਹ ਸ ਸ ਸੈਂਫਲਪੁਰ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਗੁਰਲੀਨ ਕੌਰ ਸਿਵਾਲਿਕ ਪਬਲਿਕ ਸਕੂਲ ਰੂਪਨਗਰ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ -14 ਸਾਲ ਲੜਕੀਆਂ ਵਿੱਚ ਭਾਰ ਵਰਗ 30 ਕਿਲੋਗ੍ਰਾਮ ਵਿੱਚ ਅਸ਼ਮੀਨ ਕੌਰ ਅਤੇ ਰਵਨੀਤ ਕੌਰ ਸ ਹ ਸ ਸੈਂਫਲਪੁਰ ਨੇ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ। ਭਾਰ ਵਰਗ 33 ਕਿਲੋਗ੍ਰਾਮ ਵਿੱਚ ਖੁਸ਼ਪ੍ਰੀਤ ਕੌਰ ਅਤੇ ਕਮਲਪ੍ਰੀਤ ਕੌਰ ਸ ਹ ਸ ਸੈਂਫਲਪੁਰ ਨੇ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ। ਭਾਰ ਵਰਗ 36 ਕਿਲੋਗ੍ਰਾਮ ਵਿੱਚ ਰਵਨੂਰਜਿਤ ਕੌਰ ਐਸ ਓ ਈ ਮੋਰਿੰਡਾ ਨੇ ਪਹਿਲਾ, ਹਰਸ਼ਪ੍ਰੀਤ ਕੌਰ ਸ.ਸ.ਸ.ਸ. ਰਤਨਗੜ੍ਹ ਨੇ ਦੂਜਾ ਅਤੇ ਗੁਰਨੂਰ ਕੌਰ ਹੀਰਾ ਪਬਲਿਕ ਸਕੂਲ ਕਾਈਨੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਭਾਰ ਵਰਗ 39 ਕਿਲੋਗ੍ਰਾਮ ਵਿੱਚ ਗੁਰਲੀਨ ਕੌਰ ਨੈਸ਼ਨਲ ਪਬਲਿਕ ਸਕੂਲ ਬਹਿਰਾਮਪੁਰ ਜ਼ਿਮੀਂਦਾਰਾ ਨੇ ਪਹਿਲਾ ਅਤੇ ਸਾਜਿਆ ਹੀਰਾ ਪਬਲਿਕ ਸਕੂਲ ਕਾਈਨੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਭਾਰ ਵਰਗ 42 ਕਿਲੋਗ੍ਰਾਮ ਵਿੱਚ ਰਿਜਕਜੀਤ ਕੌਰ ਐਸ ਓ ਈ ਮੋਰਿੰਡਾ ਨੇ ਪਹਿਲਾ ਅਤੇ ਖੁਸ਼ਪ੍ਰੀਤ ਕੌਰ ਸ ਹ ਸ ਸੈਂਫਲਪੁਰ ਨੇ ਦੂਜਾ ਸਥਾਨ ਹਾਸਲ ਕੀਤਾ। ਭਾਰ ਵਰਗ 46 ਕਿਲੋਗ੍ਰਾਮ ਵਿੱਚ ਸਿਮਰਨ ਸ ਹ ਸ ਮਾਣਕਪੁਰ ਨੇ ਪਹਿਲਾ, ਏਕਮਜੋਤ ਕੌਰ ਹੀਰਾ ਪਬਲਿਕ ਸਕੂਲ ਕਾਈਨੌਰ ਨੇ ਦੂਜਾ ਅਤੇ ਸੁਖਮਨਪ੍ਰੀਤ ਕੌਰ ਪੰਜ਼ਾਬ ਨੈਸ਼ਨਲ ਪਬਲਿਕ ਸਕੂਲ ਬਹਿਰਾਮਪੁਰ ਜ਼ਿਮੀਂਦਾਰਾ ਨੇ ਤੀਜਾ ਸਥਾਨ ਹਾਸਲ ਕੀਤਾ। ਭਾਰ ਵਰਗ 50 ਕਿਲੋਗ੍ਰਾਮ ਵਿੱਚ ਸਾਨਵੀ ਰਾਣਾ ਸ ਹ ਸ ਮਾਣਕਪੁਰ ਨੇ ਪਹਿਲਾ ਅਤੇ ਸਿਮਰਨ ਕੌਰ ਸ ਹ ਸ ਦੁੰਮਣਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਭਾਰ ਵਰਗ 54 ਕਿਲੋਗ੍ਰਾਮ ਵਿੱਚ ਡਿੰਪਲ ਸ ਹ ਸ ਮਾਣਕਪੁਰ ਨੇ ਪਹਿਲਾ ਗੁਰਨੂਰਦੀਪ ਕੌਰ ਪੰਜਾਬ ਨੈਸ਼ਨਲ ਪਬਲਿਕ ਸਕੂਲ ਬਹਿਰਾਮਪੁਰ ਜ਼ਿਮੀਂਦਾਰਾ ਨੇ ਦੂਜਾ ਅਤੇ ਨਵਸੀਰਤ ਕੌਰ ਹੀਰਾ ਪਬਲਿਕ ਸਕੂਲ ਕਾਈਨੌਰ ਨੇ ਤੀਜਾ ਸਥਾਨ ਹਾਸਲ ਕੀਤਾ। ਭਾਰ ਵਰਗ 58 ਕਿਲੋਗ੍ਰਾਮ ਵਿੱਚ ਜੈਸਿਕਾ ਰਾਜਪੂਤ ਸ ਹ ਸ ਮਾਣਕਪੁਰ ਨੇ ਪਹਿਲਾ ਅਤੇ ਤਰਨਜੋਤ ਕੌਰ ਸ ਹ ਸ ਸੈਂਫਲਪੁਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਭਾਰ ਵਰਗ 60 ਕਿਲੋਗ੍ਰਾਮ ਵਿੱਚ ਬਸਮੀਤ ਕੌਰ ਹੀਰਾ ਪਬਲਿਕ ਸਕੂਲ ਕਾਈਨੌਰ ਨੇ ਪਹਿਲਾ ਅਤੇ ਨਵਦੀਪ ਕੌਰ ਸ ਹ ਸ ਸੈਂਫਲਪੁਰ ਨੇ ਦੂਜਾ ਸਥਾਨ ਹਾਸਲ ਕੀਤਾ। ਇਹਨਾਂ ਖੇਡ ਮੁਕਾਬਲਿਆਂ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਸ ਹਰਿੰਦਰ ਸਿੰਘ ਵਿੱਕੀ ਜਿਲ੍ਹਾ ਕੋਚ ਖੇਡ ਵਿਭਾਗ, ਸ ਹਰਵਿੰਦਰ ਸਿੰਘ ਡੀ.ਪੀ.ਈ. , ਸ਼੍ਰੀਮਤੀ ਮਨਪ੍ਰੀਤ ਕੌਰ ਪੰਜਾਬੀ ਅਧਿਆਪਕ, ਸ ਸੁਰਜੀਤ ਸਿੰਘ ਪ੍ਰਿਥੀਪੁਰ , ਸ੍ਰੀ ਵਿਨੀਤ ਭੱਲਾ, ਸ੍ਰੀ ਪੰਕਜ ਵਸ਼ਿਸ਼ਟ ਅਤੇ ਸ ਸੁਖਜੀਤ ਸਿੰਘ ਅਲੀਪੁਰ ਨੇ ਵਡਮੁੱਲਾ ਯੋਗਦਾਨ ਪਾਇਆ। Share this:
ਅਕਾਲੀ ਦਲ ਨੂੰ ਵੱਡਾ ਹੁੰਗਾਰਾ, ਐਚ.ਡੀ. ਦੇਵਗੌੜਾ ਦੀ ਅਗਵਾਈ ਵਾਲੇ ਜਨਤਾ ਦਲ ਸੈਕੂਲਰ ਨੇ ਬਿਨਾਂ ਸ਼ਰਤ ਹਮਾਇਤ | ਮੁੱਖ ਖਬਰਾਂ Punjabi News / By Mehta D
ਨਗਰ ਨਿਗਮ/ਨਗਰ ਕੌਂਸਲ ਚੋਣਾਂ ਲਈ ਵੋਟਰ ਸੂਚੀਆਂ ’ਚ ਗੜਬੜੀ ਖਿਲਾਫ਼ ਹਾਈ ਕੋਰਟ ਕਰਾਂਗੇ ਪਹੁੰਚ : ਅਕਾਲੀ ਦਲ | ਮੁੱਖ ਖਬਰਾਂ Punjabi News / By Mehta D
AAP ਦੇ 7 ਸਾਂਸਦਾਂ ਦੀ ਸਾਂਸਦੀ ’ਤੇ ਖ਼ਤਰਾ ! ਸੰਜੇ ਸਿੰਘ ਦੇ ਦਾਅਵੇ ਨੇ ਵਧਾਈ ਸਿਆਸੀ ਹਲਚਲ, ਜਾਣੋ ਪੂਰਾ ਮਾਮਲਾ | ਮੁੱਖ ਖਬਰਾਂ Punjabi News / By Mehta D
Raghav Chadha ਨੇ ਮੁੜ AAP ’ਤੇ ਸਾਧਿਆ ਨਿਸ਼ਾਨਾ, ਕਿਹਾ- ‘ਆਪ’ ’ਚ Toxic ਮਾਹੌਲ, ਨਿੱਜੀ ਫਾਇਦੇ ਲਈ ਕਰ ਰਹੇ ਭ੍ਰਿਸ਼ਟਾਚਾਰ | ਮੁੱਖ ਖਬਰਾਂ Punjabi News / By Mehta D
Punjab Government ਖਿਲਾਫ ਹਾਈਕੋਰਟ ਪਹੁੰਚੇ MP ਹਰਭਜਨ ਸਿੰਘ, ਪਟੀਸ਼ਨ ਦਾਇਰ ਕਰ ਕੀਤੀ ਇਹ ਮੰਗ | ਮੁੱਖ ਖਬਰਾਂ Punjabi News / By Mehta D
Tamilnadu Assembly Results 2026 : ਤਮਿਲਨਾਡੂ ’ਚ ਵੱਡੀ ਜਿੱਤ ਵੱਲ ਅਦਾਕਾਰ ਵਿਜੇ, ਜਾਣੋ TVK ਦੇ 7 ਸਿਆਸੀ ਵਾਅਦੇ | ਮੁੱਖ ਖਬਰਾਂ Punjabi News / By Mehta D
‘AAP ਨੂੰ ਛੱਡਦਿਆਂ ਹੀ ਅਸੀਂ ਭ੍ਰਿਸ਼ਟਾਚਾਰ ਹੋ ਗਏ…’, ਰਾਘਵ ਚੱਢਾ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਮਗਰੋਂ ਘੇਰੀ ਪੰਜਾਬ ਸਰਕਾਰ | ਮੁੱਖ ਖਬਰਾਂ Punjabi News / By Mehta D
New West Bengal CM : 9 ਮਈ ਨੂੰ ਬੰਗਾਲ ਦੇ ਨਵੇਂ ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਗਮ; ਦੌੜ ’ਚ ਸ਼ੁਭੇਂਦੂ ਸਮੇਤ ਇਹ ਪੰਜ ਨਾਮ ਸਭ ਤੋਂ ਅੱਗੇ | ਮੁੱਖ ਖਬਰਾਂ Punjabi News / By Mehta D
Municipal Council Elections : EVM ਰਾਹੀਂ ਹੋਣਗੀਆਂ 4 ਨਗਰ ਕੌਂਸਲਾਂ ਦੀਆਂ ਚੋਣਾਂ, ਹਾਈਕੋਰਟ ਦਾ ਵੱਡਾ ਫੈਸਲਾ | ਮੁੱਖ ਖਬਰਾਂ Punjabi News / By Mehta D