ਮੇਲਾ ਸਾਵਣ ਅਸ਼ਟਮੀ ਦੌਰਾਨ ਸੁਚਾਰੂ ਪ੍ਰਬੰਧ ਕਰਨ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ

Sawan Ashtami Fair: Officials Assigned Duties for Smooth Arrangements in Sri Anandpur Sahib
Sawan Ashtami Fair: Officials Assigned Duties for Smooth Arrangements in Sri Anandpur Sahib

ਮੇਲਾ ਸਾਵਣ ਅਸ਼ਟਮੀ ਮੌਕੇ ਆਵਾਜਾਈ ਦੇ ਸੁਚਾਰੂ ਪ੍ਰਬੰਧ ਕੀਤੇ ਜਾਣਗੇ- ਜਸ਼ਨਦੀਪ ਸਿੰਘ ਡੀ.ਐਸ.ਪੀ

ਸ੍ਰੀ ਅਨੰਦਪੁਰ ਸਾਹਿਬ 03 ਅਗਸਤ: ਉੱਤਰੀ ਭਾਰਤ ਦੇ ਪ੍ਰਸਿੱਧ ਸ਼ਕਤੀ ਪੀਠ ਮਾਤਾ ਸ੍ਰੀ ਨੈਣਾ ਦੇਵੀ (ਹਿਮਾਚਲ ਪ੍ਰਦੇਸ਼) ਵਿਚ ਮੇਲਾ ਸਾਵਣ ਅਸ਼ਟਮੀ 13 ਅਗਸਤ ਤੋਂ 22 ਅਗਸਤ ਤੱਕ ਹੋ ਰਿਹਾ ਹੈ। ਇਸ ਲਈ ਸ਼ਰਧਾਲੂ ਸ੍ਰੀ ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਰਸਤੇ ਰਾਹੀ ਮਾਤਾ ਸ੍ਰੀ ਨੈਣਾ ਦੇਵੀ ਮੰਦਿਰ ਪੁੱਜਦੇ ਹਨ। 4 ਪਹੀਆਂ ਵਹੀਕਲਾ ਤੋ ਇਲਾਵਾ ਸਾਈਕਲਾ, ਮੋਟਰਸਾਈਕਲ ਰਾਹੀ ਅਤੇ ਪੈਦਲ ਵੀ ਵੱਡੀ ਗਿਣਤੀ ਸੰਗਤ ਦਰਸ਼ਨਾ ਲਈ ਜਾਦੀ ਹੈ। ਇਸ ਲਈ ਸ੍ਰੀ ਅਨੰਦਪੁਰ ਸਾਹਿਬ/ ਕੀਰਤਪੁਰ ਸਾਹਿਬ ਅਤੇ ਨਾਲ ਲੱਗਦੇ ਖੇਤਰਾਂ ਵਿਚ ਸੜਕਾਂ ਉਤੇ ਟ੍ਰੈਫਿਕ ਬਹੁਤ ਵੱਧ ਜਾਂਦਾ ਹੈ, ਆਵਾਜਾਈ ਦੇ ਸੁਚਾਰੂ ਪ੍ਰਬੰਧ ਕਰਨ ਲਈ ਪ੍ਰਸਾਸ਼ਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ।

          ਇਹ ਜਾਣਕਾਰੀ ਸੁਖਪਾਲ ਸਿੰਘ ਐਸ.ਡੀ.ਐਮ ਸ੍ਰੀ ਅਨੰਦਪੁਰ ਸਾਹਿਬ ਨੇ ਅੱਜ ਇਥੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਪਵਿੱਤਰ ਧਾਰਮਿਕ ਅਸਥਾਨ ਤੇ ਆਉਣ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਗਿਣਤੀ ਵਿਚ ਲੰਗਰ,ਲਗਾਏ ਜਾਂਦੇ ਹਨ, ਲੰਗਰ ਕਮੇਟੀਆ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਮਿਆਰੀ ਪਦਾਰਥਾ ਦੀ ਵਰਤੋਂ ਕਰਨ, ਪੀਣ ਲਈ ਸਾਫ ਸੁਥਰਾ ਪਾਣੀ ਵਰਤਿਆ ਜਾਵੇ ਅਤੇ ਸਾਫ ਸਫਾਈ ਦੇ ਸੁਚਾਰੂ ਪ੍ਰਬੰਧ ਕੀਤੇ ਜਾਣ।

   ਜਸ਼ਨਦੀਪ ਸਿੰਘ ਉਪ ਕਪਤਾਨ ਪੁਲਿਸ ਸ੍ਰੀ ਅਨੰਦਪੁਰ ਸਾਹਿਬ ਨੇ ਦੱਸਿਆ ਕਿ ਮੇਲਾ ਸਾਵਣ ਅਸ਼ਟਮੀ ਮੌਕੇ ਸ਼ਰਧਾਲੂਆਂ ਤੇ ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਸਬੰਧੀ ਕੋਈ ਵੀ ਸਮੱਸਿਆ ਨਹੀ ਆਉਣ ਦਿੱਤੀ ਜਾਵੇਗੀ।

Share this:
Scroll to Top