ਸੀ-ਪਾਈਟ ਕੈਂਪ ਵਿਖੇ ਨੰਗਲ ਵਿਖੇ ਸਕਿਉਰਟੀ ਗਾਰਡ ਅਤੇ ਸਕਿਉਰਟੀ ਸੁਪਰਵਾਈਜ਼ਰ ਕੋਰਸ ਦੇ ਲਈ ਰਜਿਸਟ੍ਰੇਸ਼ਨ ਸ਼ੁਰੂ

Registrations Open for Security Guard and Security Supervisor Courses at C-PYTE Camp, Nangal

Registrations Open for Security Guard and Security Supervisor Courses at C-PYTE Camp, Nangal

ਸ੍ਰੀ ਅਨੰਦਪੁਰ ਸਾਹਿਬ 27 ਜਨਵਰੀ :  ਸੀ-ਪਾਈਟ ਕੈਂਪ ਨੰਗਲ ਦੇ ਟ੍ਰੇਨਿੰਗ ਅਧਿਕਾਰੀ ਸੂਬੇਦਾਰ ਤਜਿੰਦਰ ਸਿੰਘ ਨੇ ਦੱਸਿਆ ਹੈ ਕਿ ਜਿਲ੍ਹਾ ਰੋਪੜ ਅਤੇ ਤਹਿਸੀਲ ਗੜਸ਼ਕੰਰ ਜਿਲ੍ਹਾ ਹੁਸ਼ਿਆਰਪੁਰ  ਦੇ ਯੁਵਕਾਂ  ਲਈ  ਸੀ-ਪਾਈਟ ਕੈਂਪ ਨੰਗਲ ਵਿਖੇ ਸਕਿਉਰਟੀ ਗਾਰਡ ਅਤੇ ਸਕਿਉਰਟੀ ਸੁਪਰਵਾਈਜ਼ਰ ਦੇ ਕੋਰਸ ਲਈ ਰਜਿਸਟਰੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ ।

    ਟ੍ਰੇਨਿੰਗ ਅਧਿਕਾਰੀ ਸੂਬੇਦਾਰ ਤਜਿੰਦਰ ਸਿੰਘ ਨੇ ਦੱਸਿਆ ਹੈ ਕਿ ਚਾਹਵਾਨ ਯੁਵਕ ਕਿਸੇ ਵੀ ਕੰਮ ਵਾਲੇ ਦਿਨ ਆਪਣੇ ਪੜਾਈ ਵਾਲੇ ਸਰਟੀਫਿਕੇਟ ,ਆਧਾਰ ਕਾਰਡ ਅਤੇ ਦੋ ਤਸਵੀਰਾ ਲੈ ਕੇ ਕੈਂਪ ਵਿਖੇ ਆ ਸਕਦੇ ਹਨ। ਇਹਨਾਂ ਕੋਰਸਾ ਦੇ ਲਈ ਸੀਮਤ ਸੀਟਾਂ ਹੀ ਹਨ ਅਤੇ ਜਿਹੜੇ ਯੁਵਕ ਪਹਿਲਾਂ ਆਕੇ ਆਪਣੀ ਰਜਿਸਟਰੇਸ਼ਨ ਕਰਵਾਉਣਗੇ। ਉਹਨਾਂ ਨੂੰ ਇਸ ਕੋਰਸ ਵਿੱਚ ਦਾਖਲਾ ਦਿੱਤਾ ਜਾਏਗਾ। ਟ੍ਰੇਨਿੰਗ ਅਧਿਕਾਰੀ ਸੂਬੇਦਾਰ ਤਜਿੰਦਰ ਸਿੰਘ ਨੇ ਦਸਿਆ ਹੈ ਕਿ ਕੋਰਸ ਖਤਮ ਹੋਣ ਉਪੰਰਤ ਯੁਵਕਾਂ ਨੂੰ ਸਰਟੀਫਿਕੇਟ ਦਿੱਤਾ ਜਾਏਗਾ, ਜਿਸ ਦੇ ਅਧਾਰ ਤੇ ਪੰਜਾਬ ਦੇ ਵੱਖ-ਵੱਖ ਅਦਾਰਿਆਂ ਵਿੱਚ ਸਕਿਉਰਟੀ ਗਾਰਡ ਅਤੇ ਸਕਿਉਰਟੀ ਸੁਪਰਵਾਈਜ਼ਰ ਦੀਆਂ ਨੋਕਰੀਆਂ  ਦੇ ਮੌਕੇ ਮਿਲਣਗੇ ।

    ਇਸ ਤੋਂ ਸੀ-ਪਾਈਟ ਕੈਂਪ ਨੰਗਲ ਵਿਖੇ ਐਸ.ਐਸ.ਸੀ. ਜੀ.ਡੀ ,ਪੰਜਾਬ ਪੁਲਿਸ ਅਤੇ ਆਰਮੀ ਦੀ ਅਗਨੀਵੀਰ  ਦੀ ਫਿਜੀਕਲ ਅਤੇ ਲਿਖਤੀ ਪੇਪਰ ਦੀ ਤਿਆਰੀ ਵੀ ਕਰਵਾਈ ਜਾ ਰਹੀ ਹੈ। ਚਾਹਵਾਨ ਯੁਵਕ ਕੈਂਪ ਵਿੱਓ ਆਕੇ ਇਸ ਦਾ ਲਾਭ ਵੀ ਉਠਾ ਸਕਦੇ ਹਨ।

    ਟ੍ਰੇਨਿੰਗ ਅਧਿਕਾਰੀ ਸੂਬੇਦਾਰ ਤਜਿੰਦਰ ਵੱਲੋਂ ਦੱਸਿਆ ਗਿਆ ਹੈ ਕਿ ਟ੍ਰੇਨਿੰਗ ਦੋਰਾਨ ਯੁਵਕਾਂ ਨੂੰ ਰਿਹਾਇਸ਼ ਅਤੇ ਖਾਣਾ ਪੰਜਾਬ ਸਰਕਾਰ ਵੱਲੋਂ ਬਿਲਕੁਲ ਮੁਫਤ ਹੈ। ਉਨ੍ਹਾਂ ਨੇ ਕਿਹਾ ਕਿ ਸਿਖਲਾਈ ਪ੍ਰਾਪਤ ਕਰਨ ਦੇ ਚਾਹਵਾਨ ਨੌਜਵਾਨ ਇਸ ਮੋਬਾਇਲ ਨੰ: 90415-58978 ਤੇ ਜਾਂ  ਸੀ.ਪਾਈਟ ਕੈਂਪ ਮਾਰਫਤ ਸਰਕਾਰੀ ਸ਼ਿਵਾਲਿਕ ਕਾਲਜ ਮੋਜੋਵਾਲ ਨਯਾ ਨੰਗਲ ਵਿਚ ਨਿੱਜੀ ਤੌਰ ਤੇ ਆ ਕੇ ਹੋਰ ਵੇਰਵੇ ਅਤੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

Share this:
Exit mobile version