ਸਰਕਾਰੀ ਕਾਲਜ ਰੋਪੜ ਵਿੱਚ 7 ਰੋਜ਼ਾ ਸਿਵਲ ਡਿਫੈਂਸ ਟ੍ਰੇਨਿੰਗ ਕੈਂਪ ਸ਼ੁਰੂ

Civil Defence Training Camp Launched at Government College Rupnagar, Officials Highlight Key Role in Disasters and War

Civil Defence Training Camp Launched at Government College Rupnagar, Officials Highlight Key Role in Disasters and War

ਰੂਪਨਗਰ, 27 ਜਨਵਰੀ: ਸਿਵਲ ਡਿਫੈਂਸ ਦਾ ਸੱਤ ਰੋਜ਼ਾ ਟ੍ਰੇਨਿੰਗ ਕੈਂਪ ਅੱਜ ਸਰਕਾਰੀ ਕਾਲਜ ਰੋਪੜ ਵਿਖੇ ਪੂਰੇ ਜੋਸ਼ੋ ਖਰੋਸ਼ ਨਾਲ ਸ਼ੁਰੂ ਹੋਇਆ, ਜੋ ਕਿ ਅੱਜ 27 ਜਨਵਰੀ ਤੋਂ ਸ਼ੁਰੂ ਹੋ ਕੇ 02 ਫ਼ਰਵਰੀ ਤੱਕ ਚੱਲੇਗਾ। ‘ਸਿਵਲ ਡਿਫੈਂਸ ਕਪੈਸਟੀ ਬਿਲਡਿੰਗ ਟ੍ਰੇਨਿੰਗ ਪ੍ਰੋਗਰਾਮ’ ਨਾਂ ਦੀ ਇਸ ਵਰਕਸ਼ਾਪ ਦੀ ਸ਼ੁਰੂਆਤ ਮੌਕੇ ਐਡੀਸ਼ਨਲ ਕੰਟਰੋਲਰ ਡਿਪਟੀ ਕਮਾਂਡਰ ਸ. ਗੁਰਿੰਦਰਪਾਲ ਸਿੰਘ ਮੁੱਖ ਮਹਿਮਾਨ ਵਜੋਂ ਪਹੁੰਚੇ। 
ਮੁੱਖ ਮਹਿਮਾਨ ਵਧੀਕ ਕੰਟਰੋਲਰ ਡਿਪਟੀ ਕਮਾਂਡਰ ਸ. ਗੁਰਿੰਦਰਪਾਲ ਸਿੰਘ ਨੇ ਦੀਪ ਜਗਾ ਕੇ ਅਤੇ ਈਸ਼ਵਰ ਦੀ ਬੰਦਗੀ ਕਰਦਿਆਂ ਕੈਂਪ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਆਪਣੇ ਸੰਬੋਧਨ ਵਿਚ ਉਨ੍ਹਾਂ ਦੱਸਿਆ ਕਿ ਦੇਸ਼ ਦੀ ਦੁਸ਼ਮਣ ਦੇਸ਼ ਨਾਲ ਜੰਗ ਹੋਵੇ ਜਾਂ ਕੋਈ ਕੁਦਰਤੀ ਆਫਤ ਆਈ ਹੋਵੇ ਸਿਵਲ ਡਿਫੈਂਸ ਵੱਲੋਂ ਹਮੇਸ਼ਾਂ ਬੜੀ ਅਹਿਮ ਭੂਮਿਕਾ ਨਿਭਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਕਾਰਗਿਲ ਜੰਗ, ਅਪਰੇਸ਼ਨ ਸਿੰਧੂਰ ਅਤੇ ਬੀਤੇ ਹੜ੍ਹਾਂ ਦੋਰਾਨ ਦੌਰਾਨ ਸਿਵਲ ਡਿਫੈਂਸ ਵਾਰਡਨਜ਼ ਵੱਲੋਂ ਨਿਭਾਈ ਗਈ ਭੂਮਿਕਾ ਬਹੁਤ ਸ਼ਲਾਘਾਯੋਗ ਹੈ। 
ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਬੜੀ ਸੰਜੀਦਗੀ ਦੇ ਨਾਲ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸਿਵਲ ਡਿਫੈਂਸ ਦੀ ਟਰੇਨਿੰਗ ਪ੍ਰਾਪਤ ਵਲੰਟੀਅਰ ਆਪਣੇ ਪਰਿਵਾਰ ਅਤੇ ਸਮਾਜ ਦੀ ਸੁਰੱਖਿਆ ਕਰਨ ਦੇ ਕਾਬਲ ਹੋ ਜਾਂਦਾ ਹੈ। 
ਇਸ ਮੌਕੇ ਸਟੋਰ ਸੁਪਰਡੈਂਟ ਸੁਰਦਰਸ਼ਨ ਸਿੰਘ ਵੱਲੋਂ ਕੈਂਪ ਵਿਚ ਹਾਜ਼ਰ ਵਲੰਟੀਅਰਾਂ ਦਾ ਸਵਾਗਤ ਕਰਦਿਆਂ ਸਿਵਲ ਡਿਫੈਂਸ ਸਬੰਧੀ ਚਾਨਣਾ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਕੈਂਪ ਦੌਰਾਨ ਸੱਤ ਦਿਨਾਂ ਵਿਚ ਸਿਵਲ ਡਿਫੈਂਸ, ਸਿਹਤ ਵਿਭਾਗ, ਫਾਇਰ ਸਰਵਿਸਿਜ਼ ਅਤੇ ਐਨਡੀਆਰਐਫ ਵੱਲੋਂ ਟਰੇਨਿੰਗ ਦਿੱਤੀ ਜਾਵੇਗੀ। 
ਇਸ ਮੌਕੇ ਸਰਕਾਰੀ ਕਾਲਜ ਰੋਪੜ ਦੇ ਵਾਈਸ ਪ੍ਰਿੰਸੀਪਲ ਮੀਨਾ ਕੁਮਾਰੀ, ਕੰਪਨੀ ਕਮਾਂਡਰ ਗੁਰਿੰਦਰ ਸਿੰਘ, ਕੰਪਨੀ ਕਮਾਂਡਰ ਨਰਾਇਣ ਸਿੰਘ ਤੇ ਸੰਤੋਖ ਸਿੰਘ ਤੋਂ ਇਲਾਵਾ ਸਰਕਾਰੀ ਕਾਲਜ ਰੋਪੜ ਦੇ ਐਨਸੀਸੀ ਤੇ ਐਨਐਸਐਸ ਇੰਚਾਰਜ ਪ੍ਰੋ. ਮਨਪ੍ਰੀਤ ਸਿੰਘ, ਐਨਐਸਐਸ ਤੇ ਰੈੱਡ ਰਿਬਨ ਕਲੱਬ ਤੋਂ ਪ੍ਰੋ. ਜਗਜੀਤ ਸਿੰਘ, ਐਨਐਸਐਸ ਪ੍ਰੋਗਰਾਮ ਅਫ਼ਸਰ ਪ੍ਰੋ. ਕੁਲਦੀਪ ਕੌਰ, ਪ੍ਰੋ. ਰਵਨੀਤ ਕੌਰ, ਪ੍ਰੋ. ਤਰਨਜੋਤ ਕੌਰ, ਪ੍ਰੋ. ਲਵਲੀਨ ਵਰਮਾ, ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਮਨਦੀਪ ਕੌਰ, ਪ੍ਰੋ. ਗੁਰਪ੍ਰੀਤ ਕੌਰ, ਰੈੱਡ ਰਿਬਨ ਕਲੱਬ ਦੇ ਨੋਡਲ ਅਫ਼ਸਰ ਡਾ. ਅਨੂ ਸ਼ਰਮਾ, ਡਾ. ਕਿਰਤੀ ਭਗੀਰਥ, ਪ੍ਰੋ ਡਿੰਪਲ, ਪ੍ਰੋ. ਨਤਾਸ਼ਾ ਕਾਲੜਾ, ਪ੍ਰੋ ਨਵਜੋਤ ਕੌਰ, ਸ਼ਿਵਾਲਿਕ ਕਾਲਜ ਨਿਆਂ ਨੰਗਲ ਤੋਂ ਪ੍ਰੋ. ਜਗਪਾਲ ਸਿੰਘ ਤੋਂ ਇਲਾਵਾ ਸਮੂਹ ਸੈਕਟਰ ਵਾਰਡਨ ਹਾਜ਼ਰ ਸਨ।
Share this:
Exit mobile version