ਸ੍ਰੀ ਅਨੰਦਪੁਰ ਸਾਹਿਬ ਵਿੱਚ ਕਿਸ਼ੋਰ ਸਿੱਖਿਆ ਪ੍ਰੋਗਰਾਮ ਤਹਿਤ ਸਿਹਤ ਅਤੇ ਮਹਾਵਾਰੀ ਸਬੰਧੀ ਕਰਵਾਈ ਗਈ ਇੱਕ ਦਿਨਾਂ ਟ੍ਰੇਨਿੰਗ

One-day training on health and menstruation conducted under the Kishore Shiksha Program in Sri Anandpur Sahib

One-day training on health and menstruation conducted under the Kishore Shiksha Program in Sri Anandpur Sahib

ਸ੍ਰੀ ਅਨੰਦਪੁਰ ਸਾਹਿਬ, 19 ਫਰਵਰੀ: ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਸ੍ਰੀ ਅਨੰਦਪੁਰ ਸਾਹਿਬ ਵਿਖੇ ਵੀਰਵਾਰ, 19 ਫਰਵਰੀ 2026 ਨੂੰ ਕਿਸ਼ੋਰ ਸਿੱਖਿਆ ਪ੍ਰੋਗਰਾਮ ਤਹਿਤ ਲੜਕੀਆਂ ਦੀ ਸਿਹਤ, ਮਹਾਵਾਰੀ ਪ੍ਰਬੰਧਨ ਅਤੇ ਸਫਾਈ ਸਬੰਧੀ ਇੱਕ ਦਿਨਾਂ ਟ੍ਰੇਨਿੰਗ ਸੈਸ਼ਨ ਕਰਵਾਇਆ ਗਿਆ। ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਅਧਿਆਪਕਾਂ ਨੂੰ ਕਿਸ਼ੋਰ ਅਵਸਥਾ ਨਾਲ ਜੁੜੀਆਂ ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਬਾਰੇ ਜਾਗਰੂਕ ਕਰਨਾ ਸੀ ਤਾਂ ਜੋ ਉਹ ਵਿਦਿਆਰਥਣਾਂ ਨੂੰ ਸਹੀ ਮਾਰਗਦਰਸ਼ਨ ਦੇ ਸਕਣ।


ਇਸ ਮੌਕੇ ਮੁੱਖ ਸਰੋਤ ਵਿਅਕਤੀ ਵਜੋਂ ਪਹੁੰਚੀ ਡਾ. ਅੰਬਿਕਾ ਸ਼ਰਮਾ, ਆਯੁਰਵੇਦਿਕ ਮੈਡੀਕਲ ਅਫਸਰ, ਕੀਰਤਪੁਰ ਸਾਹਿਬ ਨੇ ਅਧਿਆਪਕਾਂ ਨੂੰ ਕਿਸ਼ੋਰ ਅਵਸਥਾ ਦੇ ਵੱਖ-ਵੱਖ ਪੜਾਵਾਂ, ਮਹਾਵਾਰੀ ਚੱਕਰ, ਇਸ ਨਾਲ ਸੰਬੰਧਿਤ ਸਮੱਸਿਆਵਾਂ ਅਤੇ ਲੱਛਣਾਂ, ਮਾਨਸਿਕ ਸਿਹਤ ਅਤੇ ਨਿੱਜੀ ਸਫਾਈ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਵਿਦਿਆਰਥਣਾਂ ਨੂੰ ਸਮੇਂ ਸਿਰ ਸਹੀ ਜਾਣਕਾਰੀ ਅਤੇ ਸਹਿਯੋਗ ਮਿਲੇ ਤਾਂ ਉਹ ਆਪਣੇ ਜੀਵਨ ਵਿੱਚ ਆਉਣ ਵਾਲੀਆਂ ਤਬਦੀਲੀਆਂ ਨੂੰ ਆਤਮਵਿਸ਼ਵਾਸ ਨਾਲ ਸੰਭਾਲ ਸਕਦੀਆਂ ਹਨ।
ਸਕੂਲ ਦੇ ਪ੍ਰਿੰਸੀਪਲ ਨੀਰਜ ਕੁਮਾਰ ਵਰਮਾ ਨੇ ਵੀ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਲੜਕੀਆਂ ਦੀ ਸਿੱਖਿਆ ਦੇ ਨਾਲ-ਨਾਲ ਉਨ੍ਹਾਂ ਦੀ ਸਿਹਤ ਅਤੇ ਸਫਾਈ ਪ੍ਰਤੀ ਜਾਗਰੂਕਤਾ ਦੀ ਮਹੱਤਤਾ ਉਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਅਧਿਆਪਕ ਵਿਦਿਆਰਥੀਆਂ ਦੇ ਭਵਿੱਖ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਇਸ ਦੌਰਾਨ ਅਨਾਮਿਕਾ ਸ਼ਰਮਾ (ਸਾਇੰਸ ਮਿਸਟ੍ਰੈੱਸ), ਮਿਸਿਜ਼ ਮੀਨਾ ਦੇਵੀ (ਵੋਕੇਸ਼ਨਲ ਟ੍ਰੇਨਰ ਹੈਲਥਕੇਅਰ) ਅਤੇ ਮਿਸਿਜ਼ ਸਿਮਰਨਜੀਤ ਕੌਰ (ਵੋਕੇਸ਼ਨਲ ਟ੍ਰੇਨਰ ਸਾਇੰਸ ਐਂਡ ਸਰਵਿਸਜ਼) ਨੇ ਵੀ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਸ਼ੋਰ ਸਿਹਤ ਸਬੰਧੀ ਜਾਗਰੂਕਤਾ ਨੂੰ ਲਾਜ਼ਮੀ ਕਰਾਰ ਦਿੱਤਾ।
ਇਸ ਟ੍ਰੇਨਿੰਗ ਵਿੱਚ ਬਲਾਕ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਦੇ 26 ਸਕੂਲਾਂ ਤੋਂ ਆਏ ਅਧਿਆਪਕਾਂ ਨੇ ਭਾਗ ਲਿਆ। ਇਹ ਪ੍ਰੋਗਰਾਮ ਬਹੁਤ ਹੀ ਲਾਭਦਾਇਕ ਸਾਬਤ ਹੋਇਆ ਅਤੇ ਇਸ ਨਾਲ ਅਧਿਆਪਕਾਂ ਦੀ ਕਿਸ਼ੋਰ ਸਿੱਖਿਆ ਅਤੇ ਲੜਕੀਆਂ ਦੀ ਸਿਹਤ ਸਬੰਧੀ ਸਮਝ ਵਿੱਚ ਵਾਧਾ ਹੋਇਆ।

Share this:
Exit mobile version