29 ਨਵੰਬਰ ਤੱਕ ਨਿਰੰਤਰ ਜਾਰੀ ਰਹੇਗਾ ਲਾਈਟ ਐਂਡ ਸਾਊਡ ਸ਼ੋਅ ਅਤੇ ਡਰੋਨ ਸ਼ੋਅ -ਡਿਪਟੀ ਕਮਿਸ਼ਨਰBy Muskan / November 28, 2025 ਵਿਧਾਨ ਸਭਾ ਆਮ ਲੋਕਾਂ ਲਈ ਸਵੇਰੇ 9 ਵਜੇ ਤੋ ਸ਼ਾਮ 5 ਵਜੇ ਤੱਕ 29 ਨਵੰਬਰ ਤੱਕ ਖੁੱਲੀ ਰਹੇਗੀ- ਵਰਜੀਤ ਵਾਲੀਆ ਸ੍ਰੀ ਅਨੰਦਪੁਰ ਸਾਹਿਬ 27 ਨਵੰਬਰ: ਡਿਪਟੀ ਕਮਿਸ਼ਨਰ ਸ੍ਰੀ ਵਰਜੀਤ ਵਾਲੀਆ ਅਤੇ ਐਸ.ਐਸ.ਪੀ ਗੁਲਨੀਤ ਸਿੰਘ ਖੁਰਾਨਾ ਵੱਲੋਂ ਵਿਰਾਸਤ ਏ ਖਾਲਸਾ ਦੇ ਮੀਟਿੰਗ ਹਾਲ ਵਿੱਚ ਅਧਿਕਾਰੀਆਂ ਨਾਲ ਵਿਸੇਸ਼ ਮੀਟਿੰਗ ਦੌਰਾਨ ਹਦਾਇਤ ਕੀਤੀ ਗਈ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸ਼ਤਾਬਦੀ ਸਮਾਗਮਾਂ ਦੌਰਾਨ ਸ਼ਰਧਾਲੂਆਂ ਦੀ ਸਹੂਲਤ ਲਈ ਕੀਤੇ ਪ੍ਰਬ਼ੰਧ 29 ਨਵੰਬਰ ਤੱਕ ਜਾਰੀ ਰਹਿਣਗੇ। ਉਨ੍ਹਾਂ ਨੇ ਦੱਸਿਆ ਕਿ ਚਰਨ ਗੰਗਾ ਸਟੇਡੀਅਮ ਵਿੱਚ ਲਾਈਟ ਐਂਡ ਸਾਉਡ ਸੋਅ ਸ਼ਾਮ 5 ਵਜੇ ਹੋਣਗੇ ਅਤੇ ਵਿਰਾਸਤ ਏ ਖਾਲਸਾ ਵਿੱਚ ਡਰੋਨ ਸ਼ੋਅ ਸ਼ਾਮ 6 ਵਜੇ ਹੋਣਗੇ। ਉਨ੍ਹਾਂ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਵਿੱਚ ਬਣਾਈ ਗਈ ਟੈਂਟ ਸਿਟੀ ਵਿਚ ਸ਼ਰਧਾਲੂਆਂ ਦੇ ਰਹਿਣ ਲਈ ਮੁਫਤ ਵਿਵਸਥਾ ਕੀਤੀ ਗਈ ਹੈ। ਇਸ ਟੈਂਟ ਸਿਟੀ ਦੀ ਬੁਕਿੰਗ 29 ਨਵੰਬਰ ਤੱਕ ਖੁੱਲੀ ਹੈ, ਸ਼ਰਧਾਲੂ ਪਹਿਲਾ ਦੀ ਤਰਾਂ ਆਪਣੀ ਬੁਕਿੰਗ ਕਰਵਾ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਵਿੱਚ ਭਾਈ ਜੈਤਾ ਜੀ ਮੈਮੋਰੀਅਲ ਵਿੱਚ ਵਿਧਾਨ ਸਭਾ ਨੂੰ ਆਮ ਲੋਕਾਂ ਲਈ ਖੋਲਿਆ ਗਿਆ ਹੈ ਸਵੇਰੇ 9 ਵਜੇ ਤੋ ਸ਼ਾਮ ਵਜੇ ਤੱਕ ਆਮ ਲੋਕ ਵਿਧਾਨ ਸਭਾ ਦੇਖ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਸ਼ਟਲ ਬੱਸ ਸਰਵਿਸ ਅਤੇ ਈ ਰਿਕਸ਼ਾ ਦੀ ਮੁਫਤ ਸੇਵਾ ਚੱਲ ਰਹੀ ਹੈ, ਸ਼ਰਧਾਲੂ ਵੱਖ ਵੱਖ ਗੁਰਧਾਮਾਂ ਦੇ ਦਰਸ਼ਨ ਲਈ ਇਸ ਮੁਫਤ ਸਹੂਲਤ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਸਿਹਤ ਸਹੂਲਤਾਂ ਦੇਣ ਲਈ ਆਮ ਆਦਮੀ ਕਲੀਨਿਕ ਬਣਾਏ ਗਏ ਹਨ, ਜਿੱਥੇ ਮਾਹਿਰ ਸਿਹਤ ਅਧਿਕਾਰੀ ਅਤੇ ਸਟਾਫ ਤੈਨਾਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗੁਰੂ ਨਗਰੀ ਵਿੱਚ ਸਾਫ ਸਫਾਈ, ਪੀਣ ਵਾਲਾ ਪਾਣੀ, ਪਖਾਨੇ ਦੀ ਢੁਕਵੀ ਵਿਵਸਥਾ ਕੀਤੀ ਗਈ ਹੈ। ਐਸ.ਐਸ.ਪੀ ਗੁਲਨੀਤ ਸਿੰਘ ਖੁਰਾਨਾ ਨੇ ਕਿਹਾ ਕਿ ਸ਼ਰਧਾਲੂਆਂ ਦੀ ਸੁਰੱਖਿਆਂ ਲਈ ਅਧਿਕਾਰੀ ਅਤੇ ਕਰਮਚਾਰੀ ਤੈਨਾਤ ਰਹਿਣਗੇ, ਸੁਚਾਰੂ ਟ੍ਰੈਫਿਕ ਵਿਵਸਥਾ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਅਧਿਕਾਰੀ ਅਤੇ ਕਰਮਚਾਰੀ ਸਮੁੱਚੇ ਸਮਾਗਮ ਵਾਲੇ ਖੇਤਰ ਤੇ ਨਜ਼ਰ ਰੱਖ ਰਹੇ ਹਨ। ਟੈਂਟ ਸਿਟੀ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਹਨ। ਇਸ ਮੌਕੇ ਚੰਦਰ ਜਯੋਤੀ ਸਿੰਘ ਵਧੀਕ ਡਿਪਟੀ ਕਮਿਸ਼ਨਰ, ਅਭਿਮੰਨਯੂ ਮਲਿਕ ਸਹਾਇਕ ਕਮਿਸ਼ਨਰ, ਅਰਵਿੰਦ ਮੀਨਾ ਐਸ.ਪੀ, ਪੂਜਾ ਸਿਆਲ ਵਧੀਕ ਡਿਪਟੀ ਕਮਿਸ਼ਨਰ (ਜ), ਜਸਪ੍ਰੀਤ ਸਿੰਘ ਐਸ.ਡੀ.ਐਮ ਸ੍ਰੀ ਅਨੰਦਪੁਰ ਸਾਹਿਬ, ਡਾ.ਸੰਜੀਵ ਕੁਮਾਰ ਐਸ.ਡੀ.ਐਮ ਰੂਪਨਗਰ, ਸੁਖਪਾਲ ਸਿੰਘ ਐਸ.ਡੀ.ਐਮ ਮੋਰਿੰਡਾ, ਸਚਿਨ ਪਾਠਕ ਐਸ.ਡੀ.ਐਮ ਨੰਗਲ, ਅਮਰੀਕ ਸਿੰਘ ਸਿੱਧੂ ਐਸ.ਡੀ.ਐਮ ਚਮਕੋਰ ਸਾਹਿਬ, ਹਰਕੀਰਤ ਸਿੰਘ ਡੀ.ਐਸ.ਪੀ ਨੰਗਲ, ਜਸ਼ਨਦੀਪ ਸਿੰਘ ਡੀ.ਐਸ.ਪੀ ਸ੍ਰੀ ਅਨੰਦਪੁਰ ਸਾਹਿਬ, ਡਾ.ਸੁਖਵਿੰਦਰਜੀਤ ਸਿੰਘ ਸਿਵਲ ਸਰਜਨ, ਕਾਰਜਕਾਰੀ ਇੰਜੀਨਿਅਰ ਹਰਜੀਤਪਾਲ ਸਿੰਘ ਤੇ ਵੱਖ ਵੱਖ ਵਿਭਾਗਾ ਦੇ ਅਧਿਕਾਰੀ ਹਾਜ਼ਰ ਸਨ। Stay updated with the latest stories only on Time of Punjab — 👉 [Punjabi News] | [English News] | [Hindi News] | More News Here » Share this:
District level training begins under Business Blaster program English News, Punjabi News / By Aayan Mehta
On the occasion of Organ Donation Day, students and teachers were made aware about organ donation. English News, Punjabi News, Uncategorized / By Aayan Mehta
ਮੇਲਾ ਸਾਵਣ ਅਸ਼ਟਮੀ ਦੌਰਾਨ ਸੁਚਾਰੂ ਪ੍ਰਬੰਧ ਕਰਨ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ English News, Punjabi News / By Aayan Mehta
ਸਿਹਤ ਵਿਭਾਗ ਨੇ “ਹਰ ਸ਼ੁੱਕਰਵਾਰ ਡੇਂਗੂ ‘ਤੇ ਵਾਰ” ਮੁਹਿੰਮ ਤਹਿਤ 1,524 ਘਰਾਂ ਦਾ ਸਰਵੇ ਕਰਕੇ 3,145 ਕੰਟੇਨਰਾਂ ਦੀ ਕੀਤੀ ਜਾਂਚ Punjabi News, English News / By Mehta D
ਸੜਕ ਹਾਦਸਾ ਪੀੜਤਾਂ ਦੀ ਜਾਨ ਬਚਾਉਣ ਲਈ ਪੀ.ਐੱਮ. ਰਾਹਤ ਯੋਜਨਾ ਦਾ ਵੱਧ ਤੋਂ ਵੱਧ ਲਾਭ ਉਠਾਓ: ਆਰ.ਟੀ.ਓ. ਰਾਜਪਾਲ ਸਿੰਘ ਸੇਖੋਂ Punjabi News, English News / By Mehta D
ਅਕਾਲੀ ਦਲ ਨੂੰ ਵੱਡਾ ਹੁੰਗਾਰਾ, ਐਚ.ਡੀ. ਦੇਵਗੌੜਾ ਦੀ ਅਗਵਾਈ ਵਾਲੇ ਜਨਤਾ ਦਲ ਸੈਕੂਲਰ ਨੇ ਬਿਨਾਂ ਸ਼ਰਤ ਹਮਾਇਤ | ਮੁੱਖ ਖਬਰਾਂ Punjabi News / By Mehta D
ਨਗਰ ਨਿਗਮ/ਨਗਰ ਕੌਂਸਲ ਚੋਣਾਂ ਲਈ ਵੋਟਰ ਸੂਚੀਆਂ ’ਚ ਗੜਬੜੀ ਖਿਲਾਫ਼ ਹਾਈ ਕੋਰਟ ਕਰਾਂਗੇ ਪਹੁੰਚ : ਅਕਾਲੀ ਦਲ | ਮੁੱਖ ਖਬਰਾਂ Punjabi News / By Mehta D
AAP ਦੇ 7 ਸਾਂਸਦਾਂ ਦੀ ਸਾਂਸਦੀ ’ਤੇ ਖ਼ਤਰਾ ! ਸੰਜੇ ਸਿੰਘ ਦੇ ਦਾਅਵੇ ਨੇ ਵਧਾਈ ਸਿਆਸੀ ਹਲਚਲ, ਜਾਣੋ ਪੂਰਾ ਮਾਮਲਾ | ਮੁੱਖ ਖਬਰਾਂ Punjabi News / By Mehta D
Raghav Chadha ਨੇ ਮੁੜ AAP ’ਤੇ ਸਾਧਿਆ ਨਿਸ਼ਾਨਾ, ਕਿਹਾ- ‘ਆਪ’ ’ਚ Toxic ਮਾਹੌਲ, ਨਿੱਜੀ ਫਾਇਦੇ ਲਈ ਕਰ ਰਹੇ ਭ੍ਰਿਸ਼ਟਾਚਾਰ | ਮੁੱਖ ਖਬਰਾਂ Punjabi News / By Mehta D