ਰੂਪਨਗਰ ਜ਼ਿਲ੍ਹੇ ਲਈ ਮਾਣ ਦਾ ਪਲ, ਰਾਸ਼ਟਰੀ ਬਾਲ ਵਿਗਿਆਨਿਕ ਪ੍ਰਦਰਸ਼ਨੀ ‘ਚ ਰਾਏਪੁਰ ਸਕੂਲ ਨੇ ਜਿੱਤਿਆ ਖਾਸ ਸਨਮਾਨBy Muskan / November 25, 2025 ਨੂਰਪੁਰਬੇਦੀ, 24 ਨਵੰਬਰ — ਰੂਪਨਗਰ ਜ਼ਿਲ੍ਹੇ ਦੇ ਬਲਾਕ ਨੂਰਪੁਰਬੇਦੀ ਅਤੇ ਪੂਰੇ ਪੰਜਾਬ ਲਈ ਵੱਡੀ ਉਪਲਬਧੀ ਦਰਜ ਹੋਈ ਹੈ, ਜਦੋਂ 52ਵੀਂ ਰਾਸ਼ਟਰੀ ਬਾਲ ਵਿਗਿਆਨਿਕ ਪ੍ਰਦਰਸ਼ਨੀ ਦੇ ਅੰਤਿਮ ਦਿਨ ਸਰਕਾਰੀ ਹਾਈ ਸਕੂਲ ਰਾਏਪੁਰ ਦੁਆਰਾ ਤਿਆਰ ਕੀਤਾ ਗਿਆ ਆਧੁਨਿਕ ਕੁਦਰਤੀ ਖੇਤੀ ਮਾਡਲ, ਆਟੋਮੈਟਿਕ ਵਰਮੀ ਕੰਪੋਸਟ ਕੇਂਦਰ ਮੰਚ ‘ਤੇ ਚਮਕਦਾ ਨਜ਼ਰ ਆਇਆ। ਮਾਡਲ ਨੂੰ ਕੇਂਦਰੀ ਮੰਤ੍ਰਾਲੇ ਵੱਲੋਂ ‘ਬੈਸਟ ਮੂਵਮੈਂਟਸ’ ਸ਼੍ਰੇਣੀ ਵਿੱਚ ਵਿਸ਼ੇਸ਼ ਸਥਾਨ ਮਿਲਿਆ, ਜਿਸ ਨਾਲ ਰੂਪਨਗਰ ਜ਼ਿਲ੍ਹੇ ਦਾ ਮਾਨ ਰਾਸ਼ਟਰੀ ਪੱਧਰ ‘ਤੇ ਉੱਚਾ ਹੋਇਆ। ਭੋਪਾਲ ਵਿੱਚ ਆਯੋਜਿਤ ਪ੍ਰਦਰਸ਼ਨੀ ਦੇ ਸਮਾਪਨ ਸਮਾਰੋਹ ਵਿੱਚ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਹਾਜ਼ਰੀ ਭਰੀ। ਇਨ੍ਹਾਂ ਵਿੱਚ ਸੰਜੇ ਕੁਮਾਰ, ਸਕੱਤਰ ਸਕੂਲ ਸਿੱਖਿਆ ਅਤੇ ਲਿਟਰੇਸੀ ਵਿਭਾਗ ਹਿਮਾਂਸ਼ੂ ਗੁਪਤਾ, ਸਕੱਤਰ ਐਨਸਰਟ ਪ੍ਰੋ. ਦਿਨੇਸ਼ ਪ੍ਰਸਾਦ ਸਾਕਲਾਨੀ, ਡਾਇਰੈਕਟਰ ਐਨਸਰਟ ਡਾ. ਮੋਹਨ ਯਾਦਵ, ਮੁੱਖ ਮੰਤਰੀ ਮੱਧ ਪ੍ਰਦੇਸ਼; ਉਦਯ ਪ੍ਰਤਾਪ ਸਿੰਘ, ਸਾਬਕਾ ਸਕੂਲ ਸਿੱਖਿਆ ਮੰਤਰੀ ਕੁੰਵਰ ਵਿਜੈ ਸ਼ਾਹ ਸ਼ਾਮਲ ਸਨ। ਇਸ ਤੋਂ ਇਲਾਵਾ ਐਨਸਰਟ, ਖੇਤਰੀ ਸਿੱਖਿਆ ਸੰਸਥਾਨ ਭੋਪਾਲ ਅਤੇ ਮੱਧ ਪ੍ਰਦੇਸ਼ ਸਕੂਲ ਸਿੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ। ਰਾਏਪੁਰ ਸਕੂਲ ਦਾ ਮਾਡਲ ਆਪਣੇ ਨਵੀਂ ਸੋਚ, ਤਕਨੀਕੀ ਕੁਸ਼ਲਤਾ ਅਤੇ ਵਾਤਾਵਰਣ-ਮਿੱਤਰੀ ਸੰਕਲਪ ਕਾਰਨ ਮੁੱਖ ਆਕਰਸ਼ਣ ਬਣਿਆ ਰਿਹਾ। ਇਹ ਮਾਡਲ ਨਾ ਸਿਰਫ਼ ਆਧੁਨਿਕ ਕੁਦਰਤੀ ਖੇਤੀ ਨੂੰ ਪ੍ਰੋਤਸਾਹਿਤ ਕਰਦਾ ਹੈ, ਸਗੋਂ ਵਰਮੀ ਕੰਪੋਸਟ ਦੀ ਪ੍ਰਕਿਰਿਆ ਨੂੰ ਆਟੋਮੈਟਿਕ ਬਣਾਕੇ ਖੇਤੀਬਾੜੀ ਦੇ ਵਿਕਾਸ ਲਈ ਨਵੀਂ ਦਿਸ਼ਾ ਤੈਅ ਕਰਦਾ ਹੈ। ਇਸ ਕਾਮਯਾਬੀ ਦੇ ਵੱਡੇ ਹਿੱਸੇਦਾਰ ਰਹੇ ਗਾਈਡ ਅਧਿਆਪਕ ਜਗਜੀਤ ਸਿੰਘ, ਅਤੇ ਵਿਦਿਆਰਥੀ ਸਹਿਜਪ੍ਰੀਤ ਸਿੰਘ ਅਤੇ ਮੋਹਿਤ, ਜਿਨ੍ਹਾਂ ਦੀ ਮਿਹਨਤ ਅਤੇ ਸਮਰਪਣ ਨਾਲ ਇਹ ਪ੍ਰੋਜੈਕਟ ਰਾਸ਼ਟਰੀ ਮੰਚ ਤੱਕ ਪਹੁੰਚਿਆ। ਸਮਾਰੋਹ ਦੌਰਾਨ ਤਿੰਨਾਂ ਨੂੰ ਮੰਚ ‘ਤੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਸਕੂਲ ਪ੍ਰਬੰਧਕਾਂ ਅਤੇ ਸਿੱਖਿਆ ਵਿਭਾਗ ਅਧਿਕਾਰੀਆਂ ਨੇ ਇਸ ਪ੍ਰਾਪਤੀ ਨੂੰ ਖੇਤਰ ਲਈ ਪ੍ਰਭਾਵਸ਼ਾਲੀ ਕਦਮ ਦੱਸਿਆ ਹੈ। ਉਨ੍ਹਾਂ ਮੁਤਾਬਕ, ਇਹ ਮਾਡਲ ਵਿਦਿਆਰਥੀਆਂ ਨੂੰ ਵਿਗਿਆਨ ਪ੍ਰਤੀ ਰੁਝਾਨੀ ਕਰਨ ਨਾਲ ਨਾਲ ਕੂੜਾ-ਕਰਕਟ ਪ੍ਰਬੰਧਨ ਅਤੇ ਕੁਦਰਤੀ ਖੇਤੀ ਵੱਲ ਨਵੀਂ ਸੋਚ ਪੈਦਾ ਕਰਦਾ ਹੈ। ਇਹ ਸਨਮਾਨ ਰੂਪਨਗਰ ਜ਼ਿਲ੍ਹੇ ਲਈ ਹੀ ਨਹੀਂ, ਸਗੋਂ ਪੂਰੇ ਪੰਜਾਬ ਦੇ ਸਿੱਖਿਆ ਮੰਚ ਲਈ ਪ੍ਰੇਰਣਾਦਾਇਕ ਹੈ। ਇਹ ਮਾਡਲ ਨਿਸ਼ਚਿਤ ਤੌਰ ‘ਤੇ ਵਿਗਿਆਨ ਅਤੇ ਕੁਦਰਤੀ ਖੇਤੀ ਦੇ ਖੇਤਰ ਵਿੱਚ ਨਵੇਂ ਰਾਹ ਖੋਲ੍ਹੇਗਾ। Stay updated with the latest stories only on Time of Punjab — 👉 [Punjabi News] | [English News] | [Hindi News] | More News Here » Share this:
ਸੀ-ਪਾਈਟ ਕੈਂਪ ਵਿਖੇ ਨੰਗਲ ਵਿਖੇ ਸਕਿਉਰਟੀ ਗਾਰਡ ਅਤੇ ਸਕਿਉਰਟੀ ਸੁਪਰਵਾਈਜ਼ਰ ਕੋਰਸ ਦੇ ਲਈ ਰਜਿਸਟ੍ਰੇਸ਼ਨ ਸ਼ੁਰੂ Punjabi News / By Neelam
“ਜੈ ਸੰਵਿਧਾਨ, ਜੈ ਭੀਮ, ਜੈ ਭਾਰਤ” ਦੇ ਨਾਅਰੇ ਨਾਲ ਪਿੰਡ ਪੁਰਖਾਲੀ ਵਿੱਚ 77ਵਾਂ ਗਣਤੰਤਰ ਦਿਵਸ ਅਤੇ ਸੰਵਿਧਾਨ ਦਿਵਸ ਮਨਾਇਆ ਗਿਆ Punjabi News / By Neelam
ਹੜ੍ਹਾਂ ਦੌਰਾਨ ਘਰ-ਘਰ ਦਵਾਈਆਂ ਅਤੇ ਡਾਕਟਰੀ ਸਹਾਇਤਾ ਪਹੁੰਚਾਉਣ ਲਈ ਪੀ.ਐੱਚ.ਸੀ ਕੀਰਤਪੁਰ ਸਾਹਿਬ ਦੀ ਟੀਮ ਦਾ ਵਿਸ਼ੇਸ਼ ਸਨਮਾਨ Punjabi News / By Neelam
ਮਹਿਲਾਵਾਂ ਦੀ ਸਿਹਤ ਵੱਲ ਵੱਡਾ ਕਦਮ: ਡੀਸੀ ਕੰਪਲੈਕਸ ਵਿੱਚ ਏ-ਆਈ ਆਧਾਰਿਤ ਬ੍ਰੈਸਟ ਕੈਂਸਰ ਜਾਂਚ ਕੈਂਪ Punjabi News / By Neelam
ਯੂਕੋ ਬੈਂਕ ਨੂੰਹੋਂ ਸ਼ਾਖਾ ਵੱਲੋਂ 84ਵੇਂ ਫਾਊਂਡੇਸ਼ਨ ਦਿਵਸ ਮੌਕੇ ਸਿਹਤ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ Punjabi News / By Neelam
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਵੱਲੋਂ ਨਸ਼ਿਆਂ ਖਿਲਾਫ ਚੱਲ ਰਹੀ ਮੁਹਿੰਮ ਤਹਿਤ ਕੱਢੀ ਗਈ ਪੈਦਲ ਰੈਲੀ Punjabi News / By Neelam