“Project Awaaz” Review Meeting Conducted at District Education Office Rupnagar

[ad_1]

“Project Awaaz” Review Meeting Conducted at District Education Office Rupnagar

“Project Awaaz” Review Meeting Conducted at District Education Office Rupnagar

ਰੂਪਨਗਰ, 8 ਮਈ: ਜ਼ਿਲ੍ਹਾ ਸਿੱਖਿਆ ਦਫ਼ਤਰ ਰੂਪਨਗਰ ਵਿਖੇ “ਪ੍ਰੋਜੈਕਟ ਆਵਾਜ਼” ਸਬੰਧੀ ਇੱਕ ਮਹੱਤਵਪੂਰਨ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੇਮ ਕੁਮਾਰ ਮਿੱਤਲ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਇੰਦਰਜੀਤ ਸਿੰਘ, ਸਲੈਮ ਆਉਟ ਲਾਊਡ ਟੀਮ ਤੋਂ ਨੂਰ ਬਾਲੀ, ਆਰਟ ਮੈਨਟਰ ਇਸ਼ੂ ਪਰਮਾਰ, ਅਧਿਆਪਕਾ ਰਾਜਵੀਰ ਕੌਰ (GHS ਕਲਾਰਾਂ, ਮੋਰਿੰਡਾ ਬਲਾਕ), ਅਧਿਆਪਕ ਇੰਦਰਜੀਤ ਸਿੰਘ (GSSS ਚਨੌਲੀ ਬੱਸੀ, ਤਖ਼ਤਗੜ੍ਹ ਬਲਾਕ) ਸਮੇਤ ਸਿੱਖਿਆ ਵਿਭਾਗ ਦੇ ਹੋਰ ਅਧਿਕਾਰੀਆਂ ਅਤੇ ਅਧਿਆਪਕਾਂ ਨੇ ਭਾਗ ਲਿਆ।

ਮੀਟਿੰਗ ਦੌਰਾਨ ਪ੍ਰੋਜੈਕਟ ਦੀ ਮੌਜੂਦਾ ਪ੍ਰਗਤੀ, ਸਕੂਲਾਂ ਵਿੱਚ ਚੱਲ ਰਹੀਆਂ ਗਤੀਵਿਧੀਆਂ ਅਤੇ ਆਉਣ ਵਾਲੇ ਸੈਸ਼ਨ ਲਈ ਯੋਜਨਾਵਾਂ ‘ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਪ੍ਰੋਜੈਕਟ ਆਵਾਜ਼, ਐਸ.ਸੀ.ਈ.ਆਰ.ਟੀ ਪੰਜਾਬ ਅਤੇ ਸਲੈਮ ਆਉਟ ਲਾਊਡ (SOL) ਦੇ ਸਾਂਝੇ ਉਪਰਾਲੇ ਤਹਿਤ ਚਲਾਇਆ ਜਾ ਰਿਹਾ ਹੈ, ਜਿਸਦਾ ਉਦੇਸ਼ ਸਰਕਾਰੀ ਸਕੂਲਾਂ ਵਿੱਚ ਕਲਾ ਦੇ ਮਾਧਿਅਮ ਨਾਲ ਵਿਦਿਆਰਥੀਆਂ ਵਿੱਚ ਸੋਸ਼ਲ ਅਤੇ ਇਮੋਸ਼ਨਲ ਲਰਨਿੰਗ (SEL) ਨੂੰ ਮਜ਼ਬੂਤ ਕਰਨਾ ਹੈ।

“Project Awaaz” Review Meeting Conducted at District Education Office Rupnagar
“Project Awaaz” Review Meeting Conducted at District Education Office Rupnagar

ਮੀਟਿੰਗ ਵਿੱਚ ਦੱਸਿਆ ਗਿਆ ਕਿ ਰੂਪਨਗਰ ਜ਼ਿਲ੍ਹੇ ਦੇ 23 ਸਕੂਲ ਇਸ ਪ੍ਰੋਜੈਕਟ ਅਧੀਨ ਕਵਰ ਕੀਤੇ ਜਾ ਰਹੇ ਹਨ ਅਤੇ 23 ਆਰਟ ਅਧਿਆਪਕ ਇਸ ਨਾਲ ਜੁੜੇ ਹੋਏ ਹਨ। ਇਸ ਸਾਲ ਦੋ ਵਿਸ਼ੇਸ਼ ਟ੍ਰੇਨਿੰਗ ਸੈਸ਼ਨ ਵੀ ਕਰਵਾਏ ਗਏ, ਜਿਨ੍ਹਾਂ ਵਿੱਚ ਅਧਿਆਪਕਾਂ ਦੀ ਲਗਭਗ 70 ਫੀਸਦੀ ਭਾਗੀਦਾਰੀ ਰਹੀ।

“Project Awaaz” Review Meeting Conducted at District Education Office Rupnagar

ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੇਮ ਕੁਮਾਰ ਮਿੱਤਲ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਇੰਦਰਜੀਤ ਸਿੰਘ ਨੇ ਕਿਹਾ ਕਿ ਪ੍ਰੋਜੈਕਟ ਆਵਾਜ਼ ਰਾਹੀਂ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ, ਰਚਨਾਤਮਕਤਾ ਅਤੇ ਭਾਵਨਾਤਮਕ ਸਮਝ ਨੂੰ ਮਜ਼ਬੂਤੀ ਮਿਲ ਰਹੀ ਹੈ। ਉਨ੍ਹਾਂ ਨੇ ਅਧਿਆਪਕਾਂ ਨੂੰ ਇਸ ਪ੍ਰੋਗਰਾਮ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਪ੍ਰੇਰਿਤ ਕੀਤਾ ਅਤੇ ਸਕੂਲਾਂ ਵਿੱਚ ਆਰਟ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ‘ਤੇ ਜ਼ੋਰ ਦਿੱਤਾ।

“Project Awaaz” Review Meeting Conducted at District Education Office Rupnagar
“Project Awaaz” Review Meeting Conducted at District Education Office Rupnagar

 Ropar News 

Follow up on Facebook Page

ਤਾਜ਼ਾ ਜਾਣਕਾਰੀ ਲਈ www.deorpr.com ‘ਤੇ ਜੁੜੇ ਰਹੋ। ਤੁਹਾਨੂੰ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀਆਂ ਤਾਜ਼ਾ ਅਪਡੇਟਾਂ ਤੇ ਨੋਟੀਫਿਕੇਸ਼ਨਾਂ ਬਾਰੇ ਪੂਰੀ ਜਾਣਕਾਰੀ ਮੁਹੱਈਆ ਕਰਵਾਉਂਦਾ ਰਹੇਗਾ।

ਇਸ ਪੋਸਟ ਨੂੰ ਵਿਦਿਆਰਥੀਆਂ ਨਾਲ whatsapp ਅਤੇ ਹੋਰ ਸ਼ੋਸ਼ਲ ਮੀਡੀਆ ਉਤੇ ਨਿਚੇ ਦਿੱਤੇ ਗਏ ਬਟਨਾਂ ਰਾਹੀਂ ਸ਼ੇਅਰ ਕਰਨ ਲਈ ਕਲਿੱਕ ਕਰੋ।

[ad_2]

Source link

Share this:
Scroll to Top