ਜ਼ਿਲ੍ਹਾ ਨਸ਼ਾ ਮੁਕਤੀ ਕੇਂਦਰ ਸਿਵਲ ਹਸਪਤਾਲ ਰੂਪਨਗਰ ਵੱਲੋਂ ਪੁਲਿਸ ਸਟੇਸ਼ਨ ਨੂਰਪੁਰ ਬੇਦੀ ਵਿਖੇ ਲਗਾਇਆ ਗਿਆ ਵਿਸ਼ੇਸ਼ ਜਾਗਰੂਕਤਾ ਸੈਮੀਨਾਰBy Muskan / November 21, 2025 ਸ਼੍ਰੀ ਅਨੰਦਪੁਰ ਸਾਹਿਬ, 20 ਨਵੰਬਰ: ਜ਼ਿਲ੍ਹਾ ਨਸ਼ਾ ਮੁਕਤੀ ਕੇਂਦਰ ਸਿਵਲ ਹਸਪਤਾਲ ਰੂਪਨਗਰ ਵੱਲੋਂ ਪੁਲਿਸ ਸਟੇਸ਼ਨ ਨੂਰਪੁਰ ਬੇਦੀ ਵਿਖੇ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। ਇਸ ਮੌਕੇ ਕੌਂਸਲਰ ਪ੍ਰਭਜੋਤ ਕੌਰ ਵੱਲੋਂ ਦੱਸਿਆ ਗਿਆ ਕਿ ਨਸ਼ਾ ਕੀ ਹੈ, ਇਸਦੇ ਪ੍ਰਭਾਵ ਅਤੇ ਇਸ ਦੇ ਇਲਾਜ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ ਗਈ। ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਮੁਫਤ ਸਹੂਲਤਾਂ ਦਾ ਵੇਰਵਾ ਵੀ ਵਿਸਥਾਰ ਸਹਿਤ ਦੱਸਿਆ ਗਿਆ। ਇਸ ਸੈਮੀਨਾਰ ਵਿੱਚ ਨਸ਼ਾ ਕਿਵੇਂ ਸਮਾਜ ਅਤੇ ਪਰਿਵਾਰ ਨੂੰ ਪ੍ਰਭਾਵਿਤ ਕਰ ਰਿਹਾ ਹੈ, ਇਸ ਬਾਰੇ ਵੀ ਵਿਸ਼ੇਸ਼ ਤੌਰ ਤੇ ਚਾਨਣ ਪਾਇਆ ਗਿਆ, ਨਸ਼ਾ ਛੁਡਾਊ ਕੇਂਦਰ ਸਿਵਲ ਹਸਪਤਾਲ ਰੂਪਨਗਰ ਦੇ ਵਿੱਚ ਮਨਰੋਗ ਓਪੀਡੀ ਬਾਰੇ ਵੀ ਦੱਸਿਆ ਗਿਆ ਤਾਂ ਕਿ ਸਾਡੇ ਸਮਾਜ ਵਿੱਚ ਫੈਲ ਰਹੀ ਮਾਨਸਿਕ ਪਰੇਸ਼ਾਨੀਆਂ ਦਾ ਵੀ ਜੋ ਇਲਾਜ ਸਰਕਾਰ ਵੱਲੋਂ ਮੁਫਤ ਕੀਤਾ ਜਾ ਰਿਹਾ ਹੈ ਉਹਦੇ ਬਾਰੇ ਵੀ ਆਮ ਲੋਕਾਂ ਨੂੰ ਦੱਸਿਆ ਗਿਆ। ਇਸ ਮੌਕੇ ਮੁੱਖ ਅਫਸਰ ਇੰਸਪੈਕਟਰ ਰੋਹਿਤ ਸ਼ਰਮਾ, ਥਾਣਾ ਇੰਸਪੈਕਟਰ ਬਲਵੀਰ ਚੰਦ, ਵਧੀਕ ਮੁੱਖ ਅਫਸਰ ਐਮਐਚਸੀ ਹਰਜਾਪ ਸਿੰਘ, ਮੁੱਖ ਮੁਨਸ਼ੀ ਏਐਸਆਈ ਪ੍ਰੀਤਮ ਸਿੰਘ, ਏਐਸਆਈ ਪ੍ਰਦੀਪ ਸ਼ਰਮਾ, ਏਐਸਆਈ ਮਲਕੀਤ ਸਿੰਘ, ਲੇਡੀ ਕਾਂਸਟੇਬਲ ਸਰਬਜੀਤ ਕੌਰ ਅਤੇ ਪੀਐੱਚਸੀ ਲਛਮਣ ਦਾਸ ਵੀ ਮੌਜੂਦ ਸਨ। Stay updated with the latest stories only on Time of Punjab — 👉 [Punjabi News] | [English News] | [Hindi News] | More News Here » Share this:
District level training begins under Business Blaster program English News, Punjabi News / By Aayan Mehta
On the occasion of Organ Donation Day, students and teachers were made aware about organ donation. English News, Punjabi News, Uncategorized / By Aayan Mehta
ਮੇਲਾ ਸਾਵਣ ਅਸ਼ਟਮੀ ਦੌਰਾਨ ਸੁਚਾਰੂ ਪ੍ਰਬੰਧ ਕਰਨ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ English News, Punjabi News / By Aayan Mehta
ਸਿਹਤ ਵਿਭਾਗ ਨੇ “ਹਰ ਸ਼ੁੱਕਰਵਾਰ ਡੇਂਗੂ ‘ਤੇ ਵਾਰ” ਮੁਹਿੰਮ ਤਹਿਤ 1,524 ਘਰਾਂ ਦਾ ਸਰਵੇ ਕਰਕੇ 3,145 ਕੰਟੇਨਰਾਂ ਦੀ ਕੀਤੀ ਜਾਂਚ Punjabi News, English News / By Mehta D
ਸੜਕ ਹਾਦਸਾ ਪੀੜਤਾਂ ਦੀ ਜਾਨ ਬਚਾਉਣ ਲਈ ਪੀ.ਐੱਮ. ਰਾਹਤ ਯੋਜਨਾ ਦਾ ਵੱਧ ਤੋਂ ਵੱਧ ਲਾਭ ਉਠਾਓ: ਆਰ.ਟੀ.ਓ. ਰਾਜਪਾਲ ਸਿੰਘ ਸੇਖੋਂ Punjabi News, English News / By Mehta D
ਅਕਾਲੀ ਦਲ ਨੂੰ ਵੱਡਾ ਹੁੰਗਾਰਾ, ਐਚ.ਡੀ. ਦੇਵਗੌੜਾ ਦੀ ਅਗਵਾਈ ਵਾਲੇ ਜਨਤਾ ਦਲ ਸੈਕੂਲਰ ਨੇ ਬਿਨਾਂ ਸ਼ਰਤ ਹਮਾਇਤ | ਮੁੱਖ ਖਬਰਾਂ Punjabi News / By Mehta D
ਨਗਰ ਨਿਗਮ/ਨਗਰ ਕੌਂਸਲ ਚੋਣਾਂ ਲਈ ਵੋਟਰ ਸੂਚੀਆਂ ’ਚ ਗੜਬੜੀ ਖਿਲਾਫ਼ ਹਾਈ ਕੋਰਟ ਕਰਾਂਗੇ ਪਹੁੰਚ : ਅਕਾਲੀ ਦਲ | ਮੁੱਖ ਖਬਰਾਂ Punjabi News / By Mehta D
AAP ਦੇ 7 ਸਾਂਸਦਾਂ ਦੀ ਸਾਂਸਦੀ ’ਤੇ ਖ਼ਤਰਾ ! ਸੰਜੇ ਸਿੰਘ ਦੇ ਦਾਅਵੇ ਨੇ ਵਧਾਈ ਸਿਆਸੀ ਹਲਚਲ, ਜਾਣੋ ਪੂਰਾ ਮਾਮਲਾ | ਮੁੱਖ ਖਬਰਾਂ Punjabi News / By Mehta D
Raghav Chadha ਨੇ ਮੁੜ AAP ’ਤੇ ਸਾਧਿਆ ਨਿਸ਼ਾਨਾ, ਕਿਹਾ- ‘ਆਪ’ ’ਚ Toxic ਮਾਹੌਲ, ਨਿੱਜੀ ਫਾਇਦੇ ਲਈ ਕਰ ਰਹੇ ਭ੍ਰਿਸ਼ਟਾਚਾਰ | ਮੁੱਖ ਖਬਰਾਂ Punjabi News / By Mehta D