350ਵੀਂ ਸ਼ਹੀਦੀ ਸ਼ਤਾਬਦੀ: ਅਤਿ-ਆਧੁਨਿਕ 360 ਡਿਗਰੀ ਪ੍ਰੋਜੈਕਸ਼ਨ ਰਾਹੀਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਮਹਾਨ ਵਿਰਾਸਤ ਨੂੰ ਸ਼ਰਧਾਂਜਲੀ ਭੇਟBy Muskan / November 26, 2025 ਚੰਡੀਗੜ੍ਹ/ਸ੍ਰੀ ਅਨੰਦਪੁਰ ਸਾਹਿਬ, 25 ਨਵੰਬਰ: ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਲਈ ਤਕਨਾਲੋਜੀ ਅਤੇ ਪਰੰਪਰਾ ਦੇ ਵਿਲੱਖਣ ਸੁਮੇਲ ਨਾਲ ਇੱਕ ਨਵੀਨਤਾਕਾਰੀ ਮਿਕਸਡ ਰਿਐਲਿਟੀ ਅਨੁਭਵ ਤਿਆਰ ਕੀਤਾ ਗਿਆ ਹੈ। ਇਹ ਪਹਿਲਕਦਮੀ ਤਕਨਾਲੋਜੀ ਅਤੇ ਪਰੰਪਰਾ ਦੇ ਸੁਮੇਲ ਨੂੰ ਦਰਸਾਉਂਦਾ ਹੈ ਜੋ ਨੌਵੇਂ ਗੁਰੂ ਸਾਹਿਬ ਦੇ ਸਾਹਸ ਅਤੇ ਅਧਿਆਤਮਿਕ ਅਗਵਾਈ ਨੂੰ ਸਨਮਾਨ ਦੇਣ ਦੇ ਨਾਲ ਨਾਲ ਸੰਗਤ ਨੂੰ ਡਿਜੀਟਲ ਢੰਗ ਨਾਲ ਪ੍ਰਭਾਵਸ਼ਾਲੀ ਬਿਰਤਾਂਤ ਨਾਲ ਜੋੜਦਾ ਹੈ। ਇਸ 360 ਡਿਗਰੀ ਮਿਕਸਡ ਰਿਐਲਿਟੀ ਦਾ ਅਨੁਭਵ ਯਾਦਗਾਰੀ ਸਮਾਗਮਾਂ ਦੇ ਸਬੰਧ ਵਿੱਚ ਲਗਾਈਆਂ ਸਟੈਂਡੀਆਂ ‘ਤੇ ਦਰਸਾਏ ਕਿਊਆਰ ਕੋਡ ਨੂੰ ਸਮਾਰਟਫੋਨ ਰਾਹੀਂ ਸਕੈਨ ਕਰਕੇ ਲਿਆ ਜਾ ਸਕਦਾ ਹੈ, ਜੋ ਸੰਗਤ ਨੂੰ ਇੱਕ ਵਿਲੱਖਣ ਬਿਰਤਾਂਤ ਨਾਲ ਜੋੜ ਦਿੰਦਾ ਹੈ ਜਿਸ ਨਾਲ ਉਹ ਸ਼ਰਧਾ ਦੇ ਨਾਲ ਨਾਲ ਭਵਿੱਖਮੁਖੀ ਤਕਨੀਕ ਦਾ ਅਨੁਭਵ ਕਰਦੇ ਹਨ। ਇਸ ਪਹਿਲਕਦਮੀ ਦਾ ਮੁੱਖ ਕੇਂਦਰ, ਜਿਸ ਦਾ ਸਿਰਲੇਖ “ਹਿੰਦ ਦੀ ਚਾਦਰ” ਹੈ, ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਪਵਿੱਤਰ ਯਾਤਰਾ ਦੇ 11 ਪਲਾਂ ਨੂੰ ਜੀਵੰਤ ਕਰਦਾ ਹੈ। ਇਸ ਪੇਸ਼ਕਾਰੀ ਰਾਹੀਂ ਸੰਗਤ ਨੂੰ ਗੁਰੂ ਸਾਹਿਬ ਵੱਲੋਂ ਗੁਰਗੱਦੀ ਸੰਭਾਲਣ, ਧਾਰਮਿਕ ਆਜ਼ਾਦੀ ਲਈ ਡੱਟ ਕੇ ਖੜ੍ਹਨ, ਚਾਂਦਨੀ ਚੌਕ ਵਿਖੇ ਸ਼ਹਾਦਤ ਅਤੇ ਰਕਾਬ ਗੰਜ ਸਾਹਿਬ ਵਿਖੇ ਗੁਪਤ ਰੂਪ ਵਿੱਚ ਸਸਕਾਰ ਸਮੇਤ ਮਹੱਤਵਪੂਰਨ ਘਟਨਾਵਾਂ ਦਾ ਵਿਲੱਖਣ ਅਨੁਭਵ ਪ੍ਰਦਾਨ ਕਰਦਾ ਹੈ। ਗੁਰੂ ਸਾਹਿਬ ਦੇ ਜੀਵਨ ਦੇ ਹਰੇਕ ਪਲ ਨੂੰ ਸ਼ਾਨਦਾਰ ਵਿਜੀਉਲ ਅਤੇ ਪ੍ਰਮਾਣਿਕ ਬਿਰਤਾਂਤ ਨਾਲ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਹਵਾਲੇ ਦਿੱਤੇ ਗਏ ਹਨ ਅਤੇ ਇਤਿਹਾਸਕ ਬਿਰਤਾਂਤਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ। ਇਸ ਵਿੱਚ ਮਨਮੋਹਕ ਲਾਈਟ ਐਂਡ ਸ਼ੈਡੋ ਸ਼ੋਅ ਦਾ ਸ਼ਾਨਦਾਰ ਪ੍ਰਦਰਸ਼ਨ ਵੀ ਸ਼ਾਮਲ ਹੈ ਜੋ ਰੂਹਾਨੀ ਮਾਹੌਲ ਪੈਦਾ ਕਰਦਾ ਹੈ। ਗੁਰੂ ਸਾਹਿਬ ਦੀ ਸ਼ਾਨਦਾਰ ਵਿਰਾਸਤ ਨੂੰ ਨਵੀਨਤਾਕਾਰੀ ਢੰਗ ਨਾਲ ਸ਼ਰਧਾਂਜਲੀ ਭੇਟ ਕਰਨ ਲਈ ਇਸ ਮਿਕਸਡ ਰਿਐਲਿਟੀ ਅਨੁਭਵ ਨੂੰ ਫਲੈਮ ਦੇ ਸਮਰਥਨ ਨਾਲ ਤਿਆਰ ਕੀਤਾ ਗਿਆ ਹੈ। Stay updated with the latest stories only on Time of Punjab — 👉 [Punjabi News] | [English News] | [Hindi News] | More News Here Share this:
District level training begins under Business Blaster program English News, Punjabi News / By Aayan Mehta
On the occasion of Organ Donation Day, students and teachers were made aware about organ donation. English News, Punjabi News, Uncategorized / By Aayan Mehta
ਮੇਲਾ ਸਾਵਣ ਅਸ਼ਟਮੀ ਦੌਰਾਨ ਸੁਚਾਰੂ ਪ੍ਰਬੰਧ ਕਰਨ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ English News, Punjabi News / By Aayan Mehta
ਸਿਹਤ ਵਿਭਾਗ ਨੇ “ਹਰ ਸ਼ੁੱਕਰਵਾਰ ਡੇਂਗੂ ‘ਤੇ ਵਾਰ” ਮੁਹਿੰਮ ਤਹਿਤ 1,524 ਘਰਾਂ ਦਾ ਸਰਵੇ ਕਰਕੇ 3,145 ਕੰਟੇਨਰਾਂ ਦੀ ਕੀਤੀ ਜਾਂਚ Punjabi News, English News / By Mehta D
ਸੜਕ ਹਾਦਸਾ ਪੀੜਤਾਂ ਦੀ ਜਾਨ ਬਚਾਉਣ ਲਈ ਪੀ.ਐੱਮ. ਰਾਹਤ ਯੋਜਨਾ ਦਾ ਵੱਧ ਤੋਂ ਵੱਧ ਲਾਭ ਉਠਾਓ: ਆਰ.ਟੀ.ਓ. ਰਾਜਪਾਲ ਸਿੰਘ ਸੇਖੋਂ Punjabi News, English News / By Mehta D
ਅਕਾਲੀ ਦਲ ਨੂੰ ਵੱਡਾ ਹੁੰਗਾਰਾ, ਐਚ.ਡੀ. ਦੇਵਗੌੜਾ ਦੀ ਅਗਵਾਈ ਵਾਲੇ ਜਨਤਾ ਦਲ ਸੈਕੂਲਰ ਨੇ ਬਿਨਾਂ ਸ਼ਰਤ ਹਮਾਇਤ | ਮੁੱਖ ਖਬਰਾਂ Punjabi News / By Mehta D
ਨਗਰ ਨਿਗਮ/ਨਗਰ ਕੌਂਸਲ ਚੋਣਾਂ ਲਈ ਵੋਟਰ ਸੂਚੀਆਂ ’ਚ ਗੜਬੜੀ ਖਿਲਾਫ਼ ਹਾਈ ਕੋਰਟ ਕਰਾਂਗੇ ਪਹੁੰਚ : ਅਕਾਲੀ ਦਲ | ਮੁੱਖ ਖਬਰਾਂ Punjabi News / By Mehta D
AAP ਦੇ 7 ਸਾਂਸਦਾਂ ਦੀ ਸਾਂਸਦੀ ’ਤੇ ਖ਼ਤਰਾ ! ਸੰਜੇ ਸਿੰਘ ਦੇ ਦਾਅਵੇ ਨੇ ਵਧਾਈ ਸਿਆਸੀ ਹਲਚਲ, ਜਾਣੋ ਪੂਰਾ ਮਾਮਲਾ | ਮੁੱਖ ਖਬਰਾਂ Punjabi News / By Mehta D
Raghav Chadha ਨੇ ਮੁੜ AAP ’ਤੇ ਸਾਧਿਆ ਨਿਸ਼ਾਨਾ, ਕਿਹਾ- ‘ਆਪ’ ’ਚ Toxic ਮਾਹੌਲ, ਨਿੱਜੀ ਫਾਇਦੇ ਲਈ ਕਰ ਰਹੇ ਭ੍ਰਿਸ਼ਟਾਚਾਰ | ਮੁੱਖ ਖਬਰਾਂ Punjabi News / By Mehta D