ਰਾਸ਼ਟਰੀ ਤਪਦਿਕ ਇਲੈਮੀਨੇਸ਼ਨ ਪ੍ਰੋਗਰਾਮ ਅਧੀਨ ਜ਼ਿਲ੍ਹੇ ਦੇ ਸਮੂਹ ਕਮਿਊਨਿਟੀ ਹੈਲਥ ਅਫਸਰਾਂ ਦੀ ਟ੍ਰੇਨਿੰਗ ਕਰਵਾਈ ਗਈ 

Training was conducted for all the community health officers of the district under the National Tuberculosis Elimination Program.
Training was conducted for all the community health officers of the district under the National Tuberculosis Elimination Program.
ਰੂਪਨਗਰ, 19 ਫਰਵਰੀ: ਸਿਵਲ ਸਰਜਨ ਦਫਤਰ ਰੂਪਨਗਰ ਵਿਖੇ ਅੱਜ ਰਾਸ਼ਟਰੀ ਤਪਦਿਕ ਇਲੈਮੀਨੇਸ਼ਨ ਪ੍ਰੋਗਰਾਮ ਅਧੀਨ ਟੀ. ਬੀ. ਮੁਕਤ ਭਾਰਤ ਅਭਿਆਨ ਤਹਿਤ ਮੁਹਿੰਮ ਸ਼ੁਰੂ ਕੀਤੀ ਗਈ।
ਇਸ ਮੌਕੇ ਸਿਵਲ ਸਰਜਨ ਡਾ. ਨਵਰੂਪ ਕੌਰ, ਸਹਾਇਕ ਸਿਵਲ ਸਰਜਨ ਡਾ. ਬੋਬੀ ਗੁਲਾਟੀ, ਜ਼ਿਲ੍ਹਾ ਤਪਦਿਕ ਅਫਸਰ ਡਾ. ਡੋਰੀਆ ਬੱਗਾ, ਡਾ. ਰੂਹਪ੍ਰੀਤ ਕੌਰ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਡੋਲੀ ਸਿੰਗਲਾ ਤੇ ਸਮੂਹ ਸਟਾਫ ਦੀ ਮੋਜੂਦਗੀ ਵਿੱਚ ਜ਼ਿਲ੍ਹੇ ਦੇ ਸਮੂਹ ਸੀ.ਐੱਚ.ਓ ਦੀ ਸਟੇਟ ਟੀਮ ਵੱਲੋਂ ਕਫ਼ ਸਟੱਡੀ ਐਪ (ਖੰਘ ਦਾ ਅਧਿਐਨ ਕਰਨ ਵਾਲੀ ਐਪ) ਬਾਰੇ ਟਰੇਨਿੰਗ ਕਰਵਾਈ ਗਈ।
Training was conducted for all the community health officers of the district under the National Tuberculosis Elimination Program.
Workshop Held Under National Tuberculosis Elimination Program
ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਅਮਰਜੀਤ ਨੇ ਕਿਹਾ ਕਿ ਇਹ ਇੱਕ ਅਜਿਹੀ ਬਿਮਾਰੀ ਹੈ ਜੋ ਮੁੱਖ ਤੌਰ ‘ਤੇ ਫੇਫੜਿਆਂ ਨੂੰ ਪ੍ਰਭਾਵਿਤ ਕਰਦੀ ਹੈ ਪ੍ਰੰਤੂ ਇਹ ਸਰੀਰ ਦੇ ਹੋਰ ਹਿੱਸਿਆਂ ਜਿਵੇਂ ਹੱਡੀਆਂ, ਦਿਮਾਗ ਜਾਂ ਗੁਰਦਿਆਂ ਵਿੱਚ ਵੀ ਹੋ ਸਕਦੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਲਗਾਤਾਰ 2-3 ਹਫ਼ਤਿਆਂ ਤੋਂ ਵੱਧ ਸਮੇਂ ਤੱਕ ਖੰਘ ਰਹਿੰਦੀ ਹੈ ਅਤੇ ਖੰਘ ਦੇ ਨਾਲ-ਨਾਲ ਖੂਨ ਆਉਂਦਾ ਹੈ ਤਾਂ ਉਸਨੂੰ ਆਪਣਾ ਚੈੱਕਅੱਪ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਖਾਸ ਕਰਕੇ ਸ਼ਾਮ ਦੇ ਸਮੇਂ ਹਲਕਾ ਬੁਖਾਰ ਹੋਣਾ, ਬਿਨਾਂ ਕਿਸੇ ਕਾਰਨ ਦੇ ਭਾਰ ਤੇਜ਼ੀ ਨਾਲ ਘਟਣਾ ਅਤੇ ਭੁੱਖ ਨਾ ਲੱਗਣਾ ਵੀ ਇਸਦੇ ਲੱਛਣ ਹੋ ਸਕਦੇ ਹਨ। ਇਸ ਦੇ ਨਾਲ ਹੀ ਛਾਤੀ ਸਾਹ ਲੈਣ ਜਾਂ ਖੰਘਣ ਵੇਲੇ ਦਰਦ ਹੋਣਾ ਟੀਬੀ ਦੇ ਲੱਛਣ ਹਨ। ਉਨ੍ਹਾਂ ਦੱਸਿਆ ਕਿ ਟੀ.ਬੀ. ਹਵਾ ਰਾਹੀਂ ਫੈਲਣ ਵਾਲੀ ਬਿਮਾਰੀ ਹੈ। ਜਦੋਂ ਕੋਈ ਪੀੜ੍ਹਤ ਵਿਅਕਤੀ ਖੰਘਦਾ, ਛਿੱਕਦਾ ਜਾਂ ਥੁੱਕਦਾ ਹੈ ਤਾਂ ਬੈਕਟੀਰੀਆ ਹਵਾ ਵਿੱਚ ਫੈਲ ਜਾਂਦੇ ਹਨ ਅਤੇ ਸਾਹ ਰਾਹੀਂ ਦੂਜੇ ਵਿਅਕਤੀ ਦੇ ਅੰਦਰ ਚਲੇ ਜਾਂਦੇ ਹਨ।
ਉਨ੍ਹਾਂ ਦੱਸਿਆ ਕਿ ਟੀ.ਬੀ. ਦਾ ਇਲਾਜ ਸੰਭਵ ਹੈ ਪਰ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਦਵਾਈ ਦਾ ਕੋਰਸ (ਆਮ ਤੌਰ ‘ਤੇ 6 ਤੋਂ 9 ਮਹੀਨੇ) ਅੱਧਾ ਨਾ ਛੱਡਿਆ ਜਾਵੇ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿੱਚ ਇਸ ਦਾ ਮੁਫ਼ਤ ਇਲਾਜ ਅਤੇ ਟੈਸਟ ਕੀਤੇ ਜਾਂਦੇ ਹਨ।
ਸੀਨੀਅਰ ਮੈਡੀਕਲ ਅਫਸਰ ਨੇ ਦੱਸਿਆ ਕਿ ਬੱਚਿਆਂ ਨੂੰ ਜਨਮ ਸਮੇਂ ਬੀਸੀਜੀ ਦਾ ਟੀਕਾ ਲਗਾਉਣਾ ਚਾਹੀਦਾ ਹੈ। ਮਰੀਜ਼ ਨੂੰ ਖੰਘਣ ਵੇਲੇ ਮੂੰਹ ‘ਤੇ ਰੁਮਾਲ ਰੱਖਣਾ ਚਾਹੀਦਾ ਹੈ ਅਤੇ ਜਨਤਕ ਥਾਵਾਂ ‘ਤੇ ਥੁੱਕਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਟੀ.ਬੀ. ਦੀ ਦਵਾਈ ਆਪਣੇ ਆਪ ਬੰਦ ਕਰਨਾ ਖ਼ਤਰਨਾਕ ਹੋ ਸਕਦਾ ਹੈ ਕਿਉਂਕਿ ਇਸ ਨਾਲ ਮਲਟੀ-ਡਰੱਗ ਰੈਜ਼ਿਸਟੈਂਟ ਟੀ.ਬੀ. ਹੋਣ ਦਾ ਖਤਰਾ ਵੱਧ ਜਾਂਦਾ ਹੈ।
ਡਾ. ਅਮਰਜੀਤ ਨੇ ਦੱਸਿਆ ਕਿ ਟੀ.ਬੀ. ਦੀ ਬਿਮਾਰੀ ਹੋਣ ਤੋ ਮਰੀਜ ਨੂੰ ਘਬਰਾਉਣਾ ਨਹੀ ਚਾਹੀਦਾ। ਇਹ ਬਿਮਾਰੀ ਇਲਾਜ ਯੋਗ ਹੈ । ਡੋਟਸ ਇਸ ਦਾ ਪੱਕਾ ਇਲਾਜ ਹੈ। ਇਸ ਦਾ ਇਲਾਜ ਸਾਰੇ ਹੀ ਸਰਕਾਰੀ ਹਸਪਤਾਲਾ ਅਤੇ ਡਿਸਪੈਸਰੀਆ ਵਿੱਚ ਕਰਮਚਾਰੀਆ ਦੀ ਨਿਗਰਾਣੀ ਹੇਠ ਬਿਲਕੁਲ ਮੁਫਤ ਕੀਤਾ ਜਾਦਾ ਹੈ। ਉਨ੍ਹਾਂ ਦੱਸਿਆ ਕਿ ਟੀ.ਬੀ ਦੇ ਮਰੀਜ ਚੰਗੀ ਖੁਰਾਕ ਲੈ ਕੇ ਤੰਦਰੁਸਤ ਹੋ ਸਕੇ ।
Share this:
Scroll to Top