ਵਾਈਟ ਸਿਟੀ ਬਣੇਗੀ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ – ਹਰਜੋਤ ਸਿੰਘ ਬੈਂਸ

ਸ਼ਹਿਰ ਦਾ ਕੋਨਾ ਕੋਨਾ ਸਫੇਦ ਰੰਗ ਵਿਚ ਰੰਗਣ ਦੀ ਸੇਵਾ ਅੱਜ ਤੋ ਹੋਵੇਗੀ ਸੁਰੂ- ਕੈਬਨਿਟ ਮੰਤਰੀ

ਵਾਈਟ ਸਿਟੀ ਬਣੇਗੀ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ - ਹਰਜੋਤ ਸਿੰਘ ਬੈਂਸ

ਸ੍ਰੀ ਅਨੰਦਪੁਰ ਸਾਹਿਬ 11 ਨਵੰਬਰ : ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਨੂੰ ਸਫੇਦ ਰੰਗ ਵਿਚ ਰੰਗ ਕੇ ਵਾਈਟ ਸਿਟੀ ਬਣਾਉਣ ਦੀ ਸੇਵਾ ਅੱਜ 12 ਨਵੰਬਰ ਨੂੰ ਬੱਸ ਅੱਡੇ ਤੋ ਅਰੰਭ ਹੋਵੇਗੀ ਅਤੇ ਸ਼ਹਿਰ ਦੀਆਂ ਸਾਰੀਆਂ ਗਲੀਆਂ, ਬਜ਼ਾਰਾਂ ਵਿੱਚ ਜਾ ਕੇ ਹਰ ਘਰ ਤੇ ਵਪਾਰਕ ਅਦਾਰੇ ਨੂੰ ਸਫੇਦ ਰੰਗ ਵਿੱਚ ਰੰਗਿਆ ਜਾਵੇਗਾ।
   ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਹਲਕਾ ਵਿਧਾਇਕ ਤੇ ਸਿੱਖਿਆ ਮੰਤਰੀ ਸ੍ਰ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਹਿੰਦ ਦੀ ਚਾਦਰ ਨੋਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਵ ਪੱਧਰੀ ਸਮਾਗਮ ਕਰਵਾਏ ਜਾ ਰਹੇ ਹਨ। ਜਿਨ੍ਹਾਂ ਵਿੱਚ ਲਗਭਗ 1 ਕਰੋੜ ਤੋ ਵੱਧ ਸੰਗਤ ਦੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਣ ਦੀ ਸੰਭਾਵਨਾ ਹੈ। ਜਿਸ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਸੰਗਤਾਂ ਦੀ ਸਹੂਲਤ ਲਈ ਸਾਰੇ ਪ੍ਰਬੰਧ ਵਿਆਪਕ ਪੱਧਰ ਤੇ ਮੁਕੰਮਲ ਕਰਵਾਏ ਜਾ ਰਹੇ ਹਨ। ਇਸੇ ਲੜੀ ਤਹਿਤ ਅੱਜ ਤੋ ਸ੍ਰੀ ਅਨੰਦਪੁਰ ਸਾਹਿਬ ਦੇ ਕੋਨੇ ਕੋਨੇ ਨੂੰ ਸਫੇਦ ਰੰਗ ਵਿਚ ਰੰਗਿਆ ਜਾ ਰਿਹਾ ਹੈ। ਜਿਸ ਦੀ ਸੁਰੂਆਤ ਬਾਬਾ ਸਤਨਾਮ ਸਿੰਘ ਜੀ ਕਿਲ੍ਹਾ ਅਨੰਦਗੜ੍ਹ ਸਾਹਿਬ ਵਾਲੇ ਗੁਰੂ ਸਾਹਿਬ ਦੇ ਚਰਨਾਂ ਵਿਚ ਅਰਦਾਸ ਬੇਨਤੀ ਕਰਕੇ ਕਰਨਗੇ। ਇਸ ਸੇਵਾ ਵਿੱਚ ਹਲਕੇ ਦੇ ਸਾਰੇ ਯੂਥ ਕਲੱਬਾਂ,ਪੰਚਾਂ, ਸਰਪੰਚਾਂ, ਸਮੂਹ ਆਪ ਅਹੁਦੇਦਾਰਾਂ , ਪਤਵੰਤਿਆਂ ਅਤੇ ਕੋਂਸਲਰਾਂ ਨੂੰ ਸ਼ਾਮਿਲ ਹੋਣ ਲਈ ਅਪੀਲ ਕੀਤੀ ਹੈ।
   ਸ.ਬੈਂਸ ਨੇ ਦੱਸਿਆ ਕਿ ਜਿਲ੍ਹਾ ਰੂਪਨਗਰ ਦੇ ਡਿਪਟੀ ਕਮਿਸ਼ਨਰ ਸ੍ਰੀ ਵਰਜੀਤ ਵਾਲੀਆ, ਐਸ.ਐਸ.ਪੀ ਗੁਲਨੀਤ ਸਿੰਘ ਖੁਰਾਨਾ ਸਮੇਤ ਜਿਲ੍ਹੇ ਦੇ ਸਮੂਹ ਸੀਨੀਅਰ ਅਧਿਕਾਰੀ ਇਸ ਸੇਵਾ ਵਿੱਚ ਵਿਸੇਸ਼ ਤੌਰ ਤੇ ਮੌਜੂਦ ਰਹਿਣਗੇ। ਉਨ੍ਹਾਂ ਦੱਸਿਆ ਕਿ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਲਗਭਗ 20 ਹਜ਼ਾਰ ਲੀਟਰ ਤੋ ਵੱਧ ਸਫੇਦ ਰੰਗ ਇਕੱਠਾ ਕੀਤਾ ਗਿਆ ਹੈ, ਜਿਸ ਦੇ ਨਾਲ ਸ਼ਹਿਰ ਦੀ ਸੁੰਦਰਤਾ ਨੂੰ ਹੋਰ ਲਿਸ਼ਕਾਇਆ ਜਾਵੇਗਾ। ਉਨ੍ਹਾਂ ਨੇ ਸਮੂਹ ਨਗਰ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਰਲ ਮਿਲ ਕੇ ਇਸ ਮੁਹਿੰਮ ਵਿਚ ਸਹਿਯੋਗ ਦੇਣ ਤਾਂ ਜੋ ਅਨੰਦਾਂ ਦੀ ਪੁਰੀ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਨੂੰ ਵਾਈਟ ਸਿਟੀ ਬਣਾਇਆ ਜਾ ਸਕੇ। 

Punjabi News

English News

Hindi News

For More News Click here

Share this:
Scroll to Top