ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਸਿਹਤ ਵਿਭਾਗ ਨੇ ਆਮ ਲੋਕਾਂ ਨੂੰ ਕੀਤਾ ਜਾਗਰੂਕ ਕਰਨ ਲਈ ਲਗਾਈ ਪ੍ਰਦਰਸ਼ਨੀBy Muskan / November 21, 2025 ਸ਼੍ਰੀ ਅਨੰਦਪੁਰ ਸਾਹਿਬ, 20 ਨਵੰਬਰ : ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ 350ਵੇਂ ਸ਼ਹੀਦੀ ਸਮਾਗਮ ਨੂੰ ਲੋਕ-ਕੇਂਦਰਿਤ ਅਤੇ ਜਾਣਕਾਰੀਪੂਰਕ ਬਣਾਉਣ ਲਈ ਸਿਹਤ ਵਿਭਾਗ ਨੂੰ ਵਿਸ਼ੇਸ਼ ਹਦਾਇਤਾਂ ਦਿੱਤੀਆਂ ਗਈਆਂ ਹਨ। ਇਨ੍ਹਾਂ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਭਾਈ ਜੈਤਾ ਜੀ ਸਿਵਲ ਹਸਪਤਾਲ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਸਿਹਤ ਜਾਗਰੂਕਤਾ ਤੇ ਸਿਹਤ ਪ੍ਰੋਗਰਾਮਾਂ ਦੀ ਜਾਣਕਾਰੀ ਲਈ ਮਾਸ ਮੀਡੀਆ ਅਤੇ ਐਜੂਕੇਸ਼ਨ ਵਿੰਗ ਸਿਹਤ ਵਿਭਾਗ ਰੂਪਨਗਰ ਵੱਲੋਂ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ ਹੈ। ਇਹ ਪ੍ਰਦਰਸ਼ਨੀ 29 ਨਵੰਬਰ 2025 ਤੱਕ ਜਾਰੀ ਰਹੇਗੀ। ਇਸ ਪ੍ਰਦਰਸ਼ਨੀ ਵਿੱਚ ਸਿਹਤ ਵਿਭਾਗ ਵੱਲੋਂ ਆਮ ਲੋਕਾਂ ਨੂੰ ਟੀਕਾਕਰਣ, ਮਾਤਾ-ਬੱਚਾ ਸਿਹਤ, ਐਨ.ਸੀ.ਡੀ., ਕੈਂਸਰ ਸਕ੍ਰੀਨਿੰਗ, ਟੀ.ਬੀ. ਮੁਕਤ ਭਾਰਤ ਮੁਹਿੰਮ, ਤੰਬਾਕੂ-ਰੋਧਕ ਜਾਗਰੂਕਤਾ, ਡੇਂਗੂ-ਮਲੇਰੀਆ ਰੋਕਥਾਮ, ਸਫਾਈ ਅਤੇ ਸਿਹਤਮੰਦ ਜੀਵਨਸ਼ੈਲੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾ ਰਹੀ ਹੈ। ਵੱਖ-ਵੱਖ ਸਟਾਲਾਂ ਰਾਹੀਂ ਮੁਫ਼ਤ ਸਲਾਹ, ਸਕ੍ਰੀਨਿੰਗ ਅਤੇ ਸਿੱਖਿਆ ਸਮੱਗਰੀ ਦੀ ਵੰਡ ਵੀ ਨਿਰੰਤਰ ਕੀਤੀ ਜਾ ਰਹੀ ਹੈ। ਸਿਵਲ ਸਰਜਨ ਡਾ. ਸੁਖਵਿੰਦਰਜੀਤ ਸਿੰਘ ਨੇ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਮਨੁੱਖਤਾ ਲਈ ਅਦਭੁੱਤ ਪ੍ਰੇਰਣਾ ਹੈ। ਇਸ ਪਵਿੱਤਰ ਸਮਾਗਮ ਦੌਰਾਨ ਲਗਾਈ ਗਈ ਸਿਹਤ ਜਾਗਰੂਕਤਾ ਪ੍ਰਦਰਸ਼ਨੀ ਪੰਜਾਬ ਸਰਕਾਰ ਦੇ ਸਿਹਤ ਸੁਧਾਰ ਅਤੇ ਲੋਕ-ਜਾਗਰੂਕਤਾ ਯਤਨਾਂ ਨੂੰ ਹੋਰ ਮਜ਼ਬੂਤ ਬਣਾਉਂਦੀ ਹੈ। ਇਸ ਰਾਹੀਂ ਜਨਤਾ ਨੂੰ ਬਿਮਾਰੀਆਂ ਤੋਂ ਬਚਾਅ ਅਤੇ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ‘ਤੇ ਜ਼ਿਲ੍ਹਾ ਮਾਸ ਮੀਡਿਆ ਅਫਸਰ ਗੁਰਮੀਤ ਕੌਰ, ਡਿਪਟੀ ਮਾਸ ਮੀਡਿਆ ਅਤੇ ਐਜੂਕੇਸ਼ਨ ਅਫਸਰ ਰਵਿੰਦਰ ਸਿੰਘ, ਬੀ.ਸੀ.ਸੀ ਸੁਖਜੀਤ ਸਿੰਘ, ਬੀ.ਈ.ਈ ਸਾਹਿਲ ਸੁਖੇਰਾ, ਗੁਰਪ੍ਰੀਤ ਕੌਰ, ਹੈਲਥ ਵਰਕਰ ਤਰਨਜੀਤ ਸਿੰਘ ਅਤੇ ਸ਼ਿਵ ਕੁਮਾਰ ਵੀ ਹਾਜ਼ਰ ਸਨ। ਸਿਹਤ ਵਿਭਾਗ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰਦਰਸ਼ਨੀ ਦਾ ਲਾਭ ਲੈ ਕੇ ਸਿਹਤ ਸੰਬੰਧੀ ਜਾਣਕਾਰੀ ਹਾਸਲ ਕਰਨ ਅਤੇ ਸਿਹਤਮੰਦ ਪੰਜਾਬ ਬਣਾਉਣ ਵਿੱਚ ਭਾਗੀਦਾਰ ਬਣਨ। Stay updated with the latest stories only on Time of Punjab — 👉 [Punjabi News] | [English News] | [Hindi News] | More News Here » Share this:
ਸੀ-ਪਾਈਟ ਕੈਂਪ ਵਿਖੇ ਨੰਗਲ ਵਿਖੇ ਸਕਿਉਰਟੀ ਗਾਰਡ ਅਤੇ ਸਕਿਉਰਟੀ ਸੁਪਰਵਾਈਜ਼ਰ ਕੋਰਸ ਦੇ ਲਈ ਰਜਿਸਟ੍ਰੇਸ਼ਨ ਸ਼ੁਰੂ Punjabi News / By Neelam
“ਜੈ ਸੰਵਿਧਾਨ, ਜੈ ਭੀਮ, ਜੈ ਭਾਰਤ” ਦੇ ਨਾਅਰੇ ਨਾਲ ਪਿੰਡ ਪੁਰਖਾਲੀ ਵਿੱਚ 77ਵਾਂ ਗਣਤੰਤਰ ਦਿਵਸ ਅਤੇ ਸੰਵਿਧਾਨ ਦਿਵਸ ਮਨਾਇਆ ਗਿਆ Punjabi News / By Neelam
ਹੜ੍ਹਾਂ ਦੌਰਾਨ ਘਰ-ਘਰ ਦਵਾਈਆਂ ਅਤੇ ਡਾਕਟਰੀ ਸਹਾਇਤਾ ਪਹੁੰਚਾਉਣ ਲਈ ਪੀ.ਐੱਚ.ਸੀ ਕੀਰਤਪੁਰ ਸਾਹਿਬ ਦੀ ਟੀਮ ਦਾ ਵਿਸ਼ੇਸ਼ ਸਨਮਾਨ Punjabi News / By Neelam
ਮਹਿਲਾਵਾਂ ਦੀ ਸਿਹਤ ਵੱਲ ਵੱਡਾ ਕਦਮ: ਡੀਸੀ ਕੰਪਲੈਕਸ ਵਿੱਚ ਏ-ਆਈ ਆਧਾਰਿਤ ਬ੍ਰੈਸਟ ਕੈਂਸਰ ਜਾਂਚ ਕੈਂਪ Punjabi News / By Neelam
ਯੂਕੋ ਬੈਂਕ ਨੂੰਹੋਂ ਸ਼ਾਖਾ ਵੱਲੋਂ 84ਵੇਂ ਫਾਊਂਡੇਸ਼ਨ ਦਿਵਸ ਮੌਕੇ ਸਿਹਤ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ Punjabi News / By Neelam
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਵੱਲੋਂ ਨਸ਼ਿਆਂ ਖਿਲਾਫ ਚੱਲ ਰਹੀ ਮੁਹਿੰਮ ਤਹਿਤ ਕੱਢੀ ਗਈ ਪੈਦਲ ਰੈਲੀ Punjabi News / By Neelam