ਟੀ.ਬੀ ਮਰੀਜ਼ਾਂ ਨੂੰ ਰਾਸ਼ਨ ਕਿੱਟ ਭੇਟ ਕਰ ਕੀਤਾ ਨਵੇਂ ਸਾਲ ਦਾ ਆਗਾਜ਼

New Year started by presenting ration kits to TB patients

New Year started by presenting ration kits to TB patients
New Year started by presenting ration kits to TB patients
ਕੀਰਤਪੁਰ ਸਾਹਿਬ 01 ਜਨਵਰੀ: ਪੀ.ਐੱਚ.ਸੀ ਕੀਰਤਪੁਰ ਸਾਹਿਬ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਰਜੀਤ ਸਿੰਘ ਅਤੇ ਨਿਕਸ਼ੈ ਮਿੱਤਰ ਬਲਾਕ ਮੈਡੀਕਲ ਅਫ਼ਸਰ ਡਾ. ਜੰਗਜੀਤ ਸਿੰਘ ਵੱਲੋਂ ਨਵੇਂ ਸਾਲ ਮੌਕੇ ਗੋਦ ਲਏ ਗਏ 2 ਟੀ.ਬੀ ਮਰੀਜ਼ਾਂ ਨੂੰ ਪ੍ਰੋਟੀਨ ਅਤੇ ਵਿਟਾਮਿਨ ਯੁਕਤ ਰਾਸ਼ਨ ਕਿੱਟ ਭੇਂਟ ਕਰਕੇ “ਤੰਦਰੁਸਤ ਪੰਜਾਬ” ਮਿਸ਼ਨ ਨੂੰ ਕਾਮਯਾਬ ਬਣਾਉਣ ਦਾ ਸੱਦਾ ਦਿੱਤਾ ਗਿਆ। 
ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਸੁਰਜੀਤ ਸਿੰਘ ਨੇ ਕਿਹਾ ਕਿ ਸਰਕਾਰ ਟੀ.ਬੀ ਦੇ ਖ਼ਾਤਮੇ ਲਈ ਦ੍ਰਿੜਤਾ ਨਾਲ ਕੰਮ ਕਰ ਰਹੀ ਹੈ। ਸਰਕਾਰੀ ਹਸਪਤਾਲ ਅਤੇ ਸਰਕਾਰੀ ਸਿਹਤ ਕੇਂਦਰਾਂ ‘ਤੇ ਟੀ.ਬੀ ਮਰੀਜ਼ਾਂ ਦਾ ਨਾ ਸਿਰਫ਼ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ ਸਗੋਂ ਨਿਕਸ਼ੈ ਮਿੱਤਰਾਂ ਰਾਹੀਂ ਉਨ੍ਹਾਂ ਦੀ ਖ਼ੁਰਾਕ ਦਾ ਧਿਆਨ ਵੀ ਰੱਖਿਆ ਜਾ ਰਿਹਾ ਹੈ ਤਾਂ ਜੋ ਉਹ ਇਸ ਬਿਮਾਰੀ ਤੋਂ ਨਿਜਾਤ ਪਾ ਸਕਣ। ਉਨ੍ਹਾਂ ਦੱਸਿਆ ਕਿ ਹਰ ਇਕ ਟੀ.ਬੀ ਮਰੀਜ ਨੂੰ ਜੋ ਸਰਕਾਰੀ ਸੰਸਥਾ ਵਿੱਚ ਰਜਿਸਟਿਰਡ ਹੈ ਉਸ ਨੂੰ ਸਰਕਾਰ ਵੱਲੋਂ ਇਲਾਜ ਦੌਰਾਨ 500 ਰੁਪਏ ਪੌਸ਼ਟਿਕ ਖੁਰਾਕ ਲਈ ਦਿੱਤੇ ਜਾਂਦੇ ਹਨ ਤਾਂ ਜੋ ਮਰੀਜ਼ ਤੰਦਰੁਸਤ ਅਤੇ ਸਿਹਤਮੰਦ ਹੋ ਸਕੇl ਇਸ ਮੌਕੇ ਉਨ੍ਹਾਂ ਲੋਕਾਂ ਨੂੰ ਟੀ.ਬੀ ਦੀ ਜਾਂਚ ਲਈ ਅੱਗੇ ਆਉਣ ਅਤੇ ਟੀ.ਬੀ ਮਰੀਜ਼ਾਂ ਦੀ ਮੱਦਦ ਲਈ ਨਿਕਸ਼ੈ ਮਿੱਤਰ ਬਣਨ ਦਾ ਸੱਦਾ ਵੀ ਦਿੱਤਾ। ਉਹਨਾਂ ਕਿਹਾ ਕਿ ਤਪਦਿਕ ਦੀ ਬਿਮਾਰੀ ਨੂੰ ਛੁਪਾਉਣਾ ਘਾਤਕ ਹੋ ਸਕਦਾ ਹੈ। ਸੀਨੀਅਰ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਦੋ ਹਫਤੇ ਤੋਂ ਵੱਧ ਖੰਘ, ਦਿਨ ਪ੍ਰਤੀ ਦਿਨ ਭਾਰ ਦਾ ਘਟਣਾ, ਭੁੱਖ ਨਾ ਲੱਗਣਾ, ਸ਼ਾਮ ਨੂੰ ਹਲਕਾ ਬੁਖਾਰ ਹੋਣਾ ਟੀ.ਬੀ ਦੇ ਲੱਛਣ ਹੋ ਸਕਦੇ ਹਨ। ਉਹਨਾਂ ਕਿਹਾ ਕਿ ਅਜਿਹੇ ਲੱਛਣ ਵਿਖਾਈ ਦੇਣ ‘ਤੇ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।
ਇਸ ਮੌਕੇ ਨਿਕਸ਼ੈ ਮਿੱਤਰ ਡਾ.ਜੰਗਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਟੀ.ਬੀ ਅਧਿਕਾਰੀ ਡਾ.ਡੋਰੀਆ ਬੱਗਾ ਦੀ ਅਗਵਾਈ ਹੇਠ ਟੀ.ਬੀ ਦੇ ਖ਼ਾਤਮੇ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਟੀ.ਬੀ ਮਰੀਜ਼ਾਂ ਨੂੰ ਇਲਾਜ ਦੌਰਾਨ ਜਿਆਦਾ ਪ੍ਰੋਟੀਨ ਵਾਲੀ ਤੇ ਵਿਟਾਮਿਨ ਯੁਕਤ ਖ਼ਰਾਕ ਦੀ ਲੋੜ ਪੈਂਦੀ ਹੈ। ਗਰੀਬ ਵਰਗ ਦੇ ਕਈ ਟੀ.ਬੀ ਮਰੀਜ਼ ਲੋੜੀਂਦੀ ਖੁਰਾਕ ਨਹੀਂ ਲੈ ਸਕਦੇ, ਇਸ ਲਈ ਸਰਕਾਰ ਵੱਲੋਂ ਨਿਕਸ਼ੈ ਮਿੱਤਰ ਸਕੀਮ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਕੋਈ ਵੀ ਵਿਅਕਤੀ ਨਿਕਸ਼ੈ ਮਿੱਤਰ ਬਣ ਕੇ ਲੋੜਵੰਦ ਟੀ.ਬੀ ਮਰੀਜ਼ਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਉਨ੍ਹਾਂ ਨੂੰ ਗੋਦ ਲੈ ਸਕਦੇ ਹਨ। ਡਾਕਟਰ ਜੰਗਜੀਤ ਸਿੰਘ ਨੇ ਦੱਸਿਆ ਕਿ ਅੱਜ ਉਨ੍ਹਾਂ ਨੇ ਨਿਕਸ਼ੈ ਮਿੱਤਰ ਬਣ ਗੋਦ ਲਏ ਗਏ ਟੀ.ਬੀ ਦੇ 2 ਮਰੀਜ਼ਾਂ ਨੂੰ ਪ੍ਰੋਟੀਨ ਅਤੇ ਵਿਟਾਮਿਨ ਯੁਕਤ ਰਾਸ਼ਨ ਕਿੱਟ ਭੇਟ ਕੀਤੀ ਜਿਸ ਵਿਚ ਮਲਟੀਗ੍ਰੇਨ ਆਟਾ, ਦਾਲਾਂ, ਦਲੀਆ, ਸੋਇਆਬੀਨ, ਮਿਲਕ ਪਾਊਡਰ ਅਤੇ ਭੋਜਨ ਬਣਾਉਣ ਵਿੱਚ ਇਸਤੇਮਾਲ ਹੋਣ ਵਾਲਾ ਤੇਲ ਸ਼ਾਮਲ ਹੈ।
ਬਲਾਕ ਐਕਸਟੈਨਸ਼ਨ ਐਜੂਕੇਟਰ ਰਤਿਕਾ ਓਬਰਾਏ ਨੇ ਦੱਸਿਆ ਕਿ ਇਸ ਮੌਕੇ ਬਲਾਕ ਐੱਸ.ਆਈ ਸਿਕੰਦਰ ਸਿੰਘ, ਹੈਲਥ ਇੰਸਪੈਕਟਰ ਸੁਖਦੀਪ ਸਿੰਘ, ਫਾਰਮੇਸੀ ਅਫ਼ਸਰ ਬਲਜੀਤ ਕੌਰ, ਕਮਲਜੀਤ ਕੌਰ, ਬਲਜਿੰਦਰ ਕੌਰ, ਐੱਮ.ਐੱਲ.ਟੀ ਹਰਪ੍ਰੀਤ ਕੌਰ, ਸਾਕਸ਼ੀ ਅਤੇ ਸਰਬਜੀਤ ਕੌਰ, ਮਲਟੀਪਰਪਜ਼ ਹੈਲਥ ਵਰਕਰ ਗੁਰਪ੍ਰੀਤ ਸਿੰਘ ਅਤੇ ਵਾਰਡ ਅਟੈਂਡੇਂਟ ਦਵਿੰਦਰ ਸਿੰਘ ਹਾਜ਼ਰ ਸਨ।
Stay updated with the latest News only on Time of Punjab —
Share this:
Exit mobile version