24 ਨਵੰਬਰ ਨੂੰ ਗੁਰਦੁਆਰਾ ਭੋਰਾ ਸਾਹਿਬ ਤੋ ਅਰੰਭ ਹੋਵੇਗੀ ਵਿਰਾਸਤੀ ਸੈਰ- ਹਰਜੋਤ ਬੈਂਸ

ਸੈਰ ਦਾ ਉਦੇਸ਼ ਸਿੱਖ ਇਤਿਹਾਸ, ਸਿੱਖ ਵਿਰਾਸਤ ਅਤੇ ਗੁਰੂ ਸਾਹਿਬਾਨ ਦੀ ਬਾਣੀ ਨਾਲ ਜੋੜਨਾ- ਕੈਬਨਿਟ ਮੰਤਰੀ

 

24 ਨਵੰਬਰ ਨੂੰ ਗੁਰਦੁਆਰਾ ਭੋਰਾ ਸਾਹਿਬ ਤੋ ਅਰੰਭ ਹੋਵੇਗੀ ਵਿਰਾਸਤੀ ਸੈਰ- ਹਰਜੋਤ ਬੈਂਸ
ਸ੍ਰੀ ਅਨੰਦਪੁਰ ਸਾਹਿਬ 18 ਨਵੰਬਰ : ਸ੍ਰ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਅਤੇ ਵਿਧਾਇਕ ਸ੍ਰੀ ਅਨੰਦਪੁਰ ਸਾਹਿਬ ਨੇ ਦੱਸਿਆ ਹੈ ਕਿ 24 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤੀ ਸੈਰ ਦਾ ਅਰੰਭ ਗੁਰਦੁਆਰਾ ਭੋਰਾ ਸਾਹਿਬ ਤੋ ਹੋ ਕੇ ਗੁਰਦੁਆਰਾ ਸੀਸ਼ ਗੰਜ ਸਾਹਿਬ, ਗੁਰਦੁਆਰਾ ਤੇਗ ਬਹਾਦਰ ਮਿਊਜੀਅਮ, ਤਖਤ ਸ੍ਰੀ ਕੇਸਗੜ੍ਹ ਸਾਹਿਬ, ਕਿਲ੍ਹਾ ਅਨੰਦਗੜ੍ਹ ਸਾਹਿਬ ਵਿਖੇ ਸਮਾਪਤੀ ਕੀਤੀ ਜਾਵੇਗੀ।
   ਕੈਬਨਿਟ ਮੰਤਰੀ ਨੇ ਦੱਸਿਆ ਕਿ ਇਹ ਵਿਰਾਸਤੀ ਸੈਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮਾਂ ਨੂੰ ਸਮਰਪਿਤ ਹੋਵੇਗੀ। ਇਸ ਵਿਸ਼ੇਸ਼ ਸੈਰ ਦਾ ਉਦੇਸ਼ ਸੰਗਤਾਂ ਨੂੰ ਪਵਿੱਤਰ ਨਗਰੀ ਸ੍ਰੀ ਅਨੰਦਪੁਰ ਸਾਹਿਬ ਨਾਲ ਜੁੜੇ ਇਤਿਹਾਸ, ਸਿੱਖ ਵਿਰਾਸਤ ਅਤੇ ਗੁਰੂ ਸਾਹਿਬਾਨ ਦੀ ਬਾਣੀ ਨਾਲ ਜੋੜਨਾ ਹੈ।
       ਉਹਨਾਂ ਦੱਸਿਆ ਕਿ ਵਿਰਾਸਤੀ ਸੈਰ ਦੀ ਸ਼ੁਰੂਆਤ ਗੁਰਦੁਆਰਾ ਭੋਰਾ ਸਾਹਿਬ ਤੋਂ ਕੀਤੀ ਜਾਵੇਗੀ, ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਲੰਬੇ ਸਮੇਂ ਤੱਕ ਭਗਤੀ ਕੀਤੀ ਹੈ। ਇਸ ਤੋਂ ਬਾਅਦ ਸੰਗਤਾਂ ਨੂੰ ਗੁਰਦੁਆਰਾ ਸੀਸ਼ ਗੰਜ ਸਾਹਿਬ ਜਾਣਗੀਆਂ, ਜੋ ਗੁਰੂ ਸਾਹਿਬ ਦੀ ਅਲੌਕਿਕ ਬਲੀਦਾਨ ਅਤੇ ਧੀਰਜ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
       ਇਸ ਸੈਰ ਦੇ ਅਗਲੇ ਪੜਾਅ ਵਿੱਚ ਸਾਰੀਆਂ ਸੰਗਤਾਂ ਨੂੰ ਤੇਗ ਬਹਾਦਰ ਮਿਊਜ਼ੀਅਮ ਦਾ ਦਰਸ਼ਨ ਕਰਵਾਇਆ ਜਾਵੇਗਾ, ਜਿੱਥੇ ਸਿੱਖ ਇਤਿਹਾਸ ਨਾਲ ਸੰਬੰਧਤ ਮਹੱਤਵਪੂਰਨ ਪ੍ਰਦਰਸ਼ਨੀਆਂ ਅਤੇ ਗੁਰੂ ਘਰ ਦੀ ਸ਼ਹੀਦੀ ਵਿਰਾਸਤ ਨੂੰ ਵਿਸਥਾਰ ਨਾਲ ਦਰਸਾਇਆ ਗਿਆ ਹੈ। ਇਸ ਸੈਰ ਦਾ ਕੇਂਦਰੀ ਪੜਾਅ ਤਖਤ ਸ੍ਰੀ ਕੇਸਗੜ੍ਹ ਸਾਹਿਬ, ਖਾਲਸੇ ਦੀ ਜਨਮ ਭੂਮੀ ਹੋਵੇਗੀ। ਕੈਬਨਿਟ ਮੰਤਰੀ ਨੇ ਦੱਸਿਆ ਕਿ ਵਿਰਾਸਤੀ ਸੈਰ ਦੀ ਸਮਾਪਤੀ ਕਿਲ੍ਹਾ ਅਨੰਦਗੜ੍ਹ ਸਾਹਿਬ ਵਿਖੇ ਕੀਤੀ ਜਾਵੇਗੀ, ਜੋ ਗੁਰੂ ਸਾਹਿਬਾਨ ਵੱਲੋਂ ਸਿੱਖ ਕੌਮ ਦੀ ਰੱਖਿਆ ਲਈ ਬਣਾਏ ਗਏ ਮਹੱਤਵਪੂਰਨ ਕਿਲਿਆਂ ਵਿੱਚੋਂ ਇੱਕ ਹੈ।
          ਸ.ਬੈਂਸ ਨੇ ਕਿਹਾ ਕਿ ਇਹ ਵਿਰਾਸਤੀ ਸੈਰ ਸਿਰਫ਼ ਇੱਕ ਯਾਤਰਾ ਨਹੀਂ, ਬਲਕਿ ਸਿੱਖ ਇਤਿਹਾਸ, ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਤੇ ਸ੍ਰੀ ਅਨੰਦਪੁਰ ਸਾਹਿਬ ਦੀ ਰੂਹਾਨੀ ਧਰਤੀ ਦੀ ਅਸਲੀ ਮਹਾਨਤਾ ਨਾਲ ਜੁੜਨ ਦਾ ਮੌਕਾ ਹੈ। ਸੰਗਤਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ, ਸਹਿਣਸ਼ੀਲਤਾ, ਨਿਆਂ, ਧਰਮ ਅਤੇ ਮਨੁੱਖਤਾ ਲਈ ਕੀਤੇ ਬੇਮਿਸਾਲ ਇਤਿਹਾਸ ਬਾਰੇ ਗਹਿਰਾਈ ਨਾਲ ਜਾਣਨ ਦਾ ਮੌਕਾ ਪ੍ਰਦਾਨ ਕੀਤਾ ਜਾਵੇਗਾ।
      ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮਾਂ ਨੂੰ ਇਤਿਹਾਸਕ ਅਤੇ ਯਾਦਗਾਰੀ ਬਣਾਉਣ ਲਈ ਵੱਡੇ ਪੱਧਰ ‘ਤੇ ਪ੍ਰਬੰਧ ਕੀਤੇ ਜਾ ਰਹੇ ਹਨ। ਸੁਰੱਖਿਆ, ਸਹੂਲਤਾਂ ਅਤੇ ਰਿਹਾਇਸ਼ ਸਮੇਂ-ਸਿਰ ਮੁਹੱਇਆ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਹਰ ਇੱਕ ਸੰਗਤ ਨੂੰ ਸੁਵਿਧਾ ਮਿਲ ਸਕੇ। ਸ.ਬੈਂਸ ਨੇ ਸਾਰੀਆਂ ਸੰਗਤਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਉਹ ਵੱਡੀ ਗਿਣਤੀ ਵਿੱਚ ਵਿਰਾਸਤੀ ਸੈਰ ਵਿੱਚ ਸ਼ਾਮਲ ਹੋਣ। 
Stay updated with the latest stories only on Time of Punjab —
       👉 [Punjabi News] | [English News] | [Hindi News] | More News Here »
Share this:
Exit mobile version