ਰਾਸ਼ਟਰੀ ਪਾਈਥੀਅਨ ਖੇਡਾਂ ਵਿੱਚ ਰੂਪਨਗਰ ਦੇ ਗੱਤਕੇ ਦੇ ਖਿਡਾਰੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨBy Muskan / November 13, 2025 ਰੂਪਨਗਰ, 13 ਨਵੰਬਰ: ਬੈਂਗਲੁਰੂ ਦੇ ਸਿਟੀ ਯੂਨੀਵਰਸਿਟੀ ਕੈਂਪਸ ਵਿੱਚ ਆਯੋਜਿਤ ਦੂਜੀ ਰਾਸ਼ਟਰੀ ਪਾਈਥੀਅਨ ਖੇਡਾਂ ਦੌਰਾਨ ਗੱਤਕੇ ਦੇ ਮੁਕਾਬਲਿਆਂ ਵਿੱਚ ਪੰਜਾਬ ਸਟੇਟ ਟੀਮ ਵੱਲੋਂ ਖੇਡਦੇ ਹੋਏ ਗੱਤਕਾ ਐਸੋਸੀਏਸ਼ਨ ਜ਼ਿਲ੍ਹਾ ਰੂਪਨਗਰ ਨਾਲ ਸੰਬੰਧਤ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਤਗਮੇ ਹਾਸਲ ਕਰਕੇ ਜਿੱਥੇ ਆਪਣਾ, ਆਪਣੇ ਮਾਪਿਆਂ ਤੇ ਜ਼ਿਲੇ ਦਾ ਨਾਮ ਰੌਸ਼ਨ ਕੀਤਾ ਹੈ ਉਥੇ ਪੰਜਾਬ ਰਾਜ ਦਾ ਨਾਮ ਵੀ ਉੱਚਾ ਕੀਤਾ ਹੈ। ਲੜਕਿਆਂ ਦੇ ਗੱਤਕੇ ਮੁਕਾਬਲਿਆਂ ਵਿੱਚ ਫਰੀ ਸੋਟੀ ਵਿਅਕਤੀਗਤ ਵਿੱਚ ਜਸਕਰਨ ਸਿੰਘ ਨੇ ਸੋਨ ਤਗਮਾ ਜਿੱਤਿਆ, ਜਦਕਿ ਫਰੀ ਸੋਟੀ ਟੀਮ ਸ਼੍ਰੇਣੀ ਵਿੱਚ ਜਸਕਰਨ ਸਿੰਘ ਅਤੇ ਗੁਰਜਿੰਦਰ ਸਿੰਘ ਨੇ ਚਾਂਦੀ ਤਗਮਾ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਮਨਪ੍ਰੀਤ ਸਿੰਘ ਨੇ ਫਰੀ ਸੋਟੀ ਟੀਮ ਵਿੱਚ ਕਾਂਸੀ ਤਗਮਾ ਜਿੱਤਿਆ। ਲੜਕੀਆਂ ਦੇ ਮੁਕਾਬਲਿਆਂ ਵਿੱਚ ਪਵਨੀਤ ਕੌਰ ਨੇ ਸਿੰਗਲ ਸੋਟੀ ਵਿਅਕਤੀਗਤ ਵਿੱਚ ਸੋਨ ਤਗਮਾ ਜਿੱਤ ਕੇ ਸਭ ਦਾ ਮਾਣ ਵਧਾਇਆ। ਸਿੰਗਲ ਸੋਟੀ ਟੀਮ ਸ਼੍ਰੇਣੀ ਵਿੱਚ ਪਵਨੀਤ ਕੌਰ ਅਤੇ ਦਮਨਪ੍ਰੀਤ ਕੌਰ ਨੇ ਚਾਂਦੀ ਤਗਮਾ ਪ੍ਰਾਪਤ ਕੀਤਾ। ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਦੀ ਪ੍ਰਧਾਨ ਬੀਬੀ ਮਨਜੀਤ ਕੌਰ ਨੇ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚ ਸਾਹਿਬਾਨ ਨੂੰ ਦਿਲੋਂ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਬੱਚੇ ਭਵਿੱਖ ਵਿੱਚ ਵੀ ਆਪਣੀ ਮਿਹਨਤ ਨਾਲ ਜਿਲ੍ਹੇ ਦਾ ਨਾਮ ਰੌਸ਼ਨ ਕਰਦੇ ਰਹਿਣਗੇ ਅਤੇ ਸਾਨੂੰ ਆਪਣੇ ਇਨ੍ਹਾਂ ਖਿਡਾਰੀਆਂ ਤੇ ਮਾਣ ਹੈ। ਇਸ ਮੌਕੇ ਜ਼ਿਲ੍ਹਾ ਜਥੇਬੰਦੀ ਵਲੋਂ ਮਾਡਰਨ ਪਾਈਥੀਅਨ ਕਲਚਰਲ ਖੇਡਾਂ ਦੇ ਸੰਸਥਾਪਕ ਅਤੇ ਪਾਈਥੀਅਨ ਕੌਂਸਲ ਆਫ ਇੰਡੀਆ ਦੇ ਚੇਅਰਮੈਨ ਸ੍ਰੀ ਬਜਿੰਦਰ ਗੋਇਲ ਅਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ ਦਾ ਖ਼ਾਸ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਗੱਤਕਾ ਖਿਡਾਰੀਆਂ ਨੂੰ ਰਾਸ਼ਟਰੀ ਪੱਧਰ ‘ਤੇ ਆਪਣੀ ਕਾਬਲੀਅਤ ਦਿਖਾਉਣ ਲਈ ਵੱਡਾ ਮੰਚ ਪ੍ਰਦਾਨ ਕੀਤਾ। ਇਸ ਮੌਕੇ ਬੀਬੀ ਮਨਜੀਤ ਕੌਰ, ਗੁਰਪ੍ਰੀਤ ਸਿੰਘ ਭਾਉਵਾਲ, ਗੁਰਵਿੰਦਰ ਸਿੰਘ ਘਨੌਲੀ, ਜਸਪ੍ਰੀਤ ਸਿੰਘ, ਗੁਰਵਿੰਦਰ ਸਿੰਘ ਰੂਪਨਗਰ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ। Stay updated with the latest stories only on Time of Punjab — 👉 [Punjabi News] | [English News] | [Hindi News] | More News Here » Share this:
ਸੀ-ਪਾਈਟ ਕੈਂਪ ਵਿਖੇ ਨੰਗਲ ਵਿਖੇ ਸਕਿਉਰਟੀ ਗਾਰਡ ਅਤੇ ਸਕਿਉਰਟੀ ਸੁਪਰਵਾਈਜ਼ਰ ਕੋਰਸ ਦੇ ਲਈ ਰਜਿਸਟ੍ਰੇਸ਼ਨ ਸ਼ੁਰੂ Punjabi News / By Neelam
“ਜੈ ਸੰਵਿਧਾਨ, ਜੈ ਭੀਮ, ਜੈ ਭਾਰਤ” ਦੇ ਨਾਅਰੇ ਨਾਲ ਪਿੰਡ ਪੁਰਖਾਲੀ ਵਿੱਚ 77ਵਾਂ ਗਣਤੰਤਰ ਦਿਵਸ ਅਤੇ ਸੰਵਿਧਾਨ ਦਿਵਸ ਮਨਾਇਆ ਗਿਆ Punjabi News / By Neelam
ਹੜ੍ਹਾਂ ਦੌਰਾਨ ਘਰ-ਘਰ ਦਵਾਈਆਂ ਅਤੇ ਡਾਕਟਰੀ ਸਹਾਇਤਾ ਪਹੁੰਚਾਉਣ ਲਈ ਪੀ.ਐੱਚ.ਸੀ ਕੀਰਤਪੁਰ ਸਾਹਿਬ ਦੀ ਟੀਮ ਦਾ ਵਿਸ਼ੇਸ਼ ਸਨਮਾਨ Punjabi News / By Neelam
ਮਹਿਲਾਵਾਂ ਦੀ ਸਿਹਤ ਵੱਲ ਵੱਡਾ ਕਦਮ: ਡੀਸੀ ਕੰਪਲੈਕਸ ਵਿੱਚ ਏ-ਆਈ ਆਧਾਰਿਤ ਬ੍ਰੈਸਟ ਕੈਂਸਰ ਜਾਂਚ ਕੈਂਪ Punjabi News / By Neelam
ਯੂਕੋ ਬੈਂਕ ਨੂੰਹੋਂ ਸ਼ਾਖਾ ਵੱਲੋਂ 84ਵੇਂ ਫਾਊਂਡੇਸ਼ਨ ਦਿਵਸ ਮੌਕੇ ਸਿਹਤ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ Punjabi News / By Neelam
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਵੱਲੋਂ ਨਸ਼ਿਆਂ ਖਿਲਾਫ ਚੱਲ ਰਹੀ ਮੁਹਿੰਮ ਤਹਿਤ ਕੱਢੀ ਗਈ ਪੈਦਲ ਰੈਲੀ Punjabi News / By Neelam