69ਵੀਆਂ ਜ਼ਿਲ੍ਹਾ ਸਕੂਲ ਖੋ-ਖੋ ਖੇਡਾਂ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਅਮਿੱਟ ਯਾਦਾਂ ਛੱਡਦੇ ਹੋਏ ਸਮਾਪਤ

69th District School Kho-Kho Games concluded leaving unforgettable memories at Nehru Stadium, Rupnagar

69ਵੀਆਂ ਜ਼ਿਲ੍ਹਾ ਸਕੂਲ ਖੇਡਾਂ ਖੋ-ਖੋ ਦੇ ਮੁਕਾਬਲੇ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਅਮਿੱਟ ਯਾਦਾਂ ਛੱਡਦੇ ਹੋਏ ਸਮਾਪਤ, Kho-Kho Games

 

ਰੂਪਨਗਰ, 23 ਅਗਸਤ – 69ਵੀਆਂ ਜ਼ਿਲ੍ਹਾ ਸਕੂਲ ਖੇਡਾਂ ਖੋ-ਖੋ ਦੇ ਮੁਕਾਬਲੇ ਅੱਜ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਸ਼ਾਨਦਾਰ ਢੰਗ ਨਾਲ ਸਮਾਪਤ ਹੋਏ। ਇਹ ਮੁਕਾਬਲੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿ.) ਸ੍ਰੀ ਪ੍ਰੇਮ ਕੁਮਾਰ ਮਿੱਤਲ (ਪੀ.ਈ.ਐਸ.) ਦੇ ਨਿਰਦੇਸ਼ਾਂ ਹੇਠ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਸ੍ਰੀਮਤੀ ਸ਼ਰਨਜੀਤ ਕੌਰ ਦੀ ਅਗਵਾਈ ਵਿੱਚ ਕਰਵਾਏ ਗਏ। ਇਸ ਮੌਕੇ ਤੇ ਕਨਵੀਨਰ ਸ੍ਰੀਮਤੀ ਸੰਗੀਤਾ ਰਾਣੀ (ਪ੍ਰਿੰਸੀਪਲ) ਅਤੇ ਉਪ-ਕਨਵੀਨਰ ਸ੍ਰੀ ਪਰਮਜੀਤ ਸਿੰਘ (ਡੀ.ਪੀ.ਈ.) ਨੇ ਵਿਸ਼ੇਸ਼ ਯੋਗਦਾਨ ਪਾਇਆ।
ਸਮਾਪਨ ਸਮਾਰੋਹ ਦੌਰਾਨ ਸ੍ਰੀਮਤੀ ਸ਼ਰਨਜੀਤ ਕੌਰ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਜੇਤੂਆਂ ਨੂੰ ਇਨਾਮਾਂ ਨਾਲ ਨਵਾਜਿਆ। ਇਸ ਮੌਕੇ ਮਨਜਿੰਦਰ ਸਿੰਘ (ਡੀ.ਪੀ.ਈ.) ਵੀ ਹਾਜ਼ਰ ਰਹੇ।
ਨਤੀਜੇ (ਲੜਕੇ):
ਅੰਡਰ-14: ਮੋਰਿੰਡਾ ਜ਼ੋਨ ਪਹਿਲਾ, ਸ੍ਰੀ ਅਨੰਦਪੁਰ ਸਾਹਿਬ ਜ਼ੋਨ ਦੂਜਾ, ਨੁਰਪੁਰਬੇਦੀ ਜ਼ੋਨ ਤੀਜਾ।
ਅੰਡਰ-17: ਮੋਰਿੰਡਾ ਜ਼ੋਨ ਪਹਿਲਾ, ਸ੍ਰੀ ਅਨੰਦਪੁਰ ਸਾਹਿਬ ਦੂਜਾ, ਸ੍ਰੀ ਚਮਕੌਰ ਸਾਹਿਬ ਤੀਜਾ।
ਅੰਡਰ-19: ਨੁਰਪੁਰਬੇਦੀ ਜ਼ੋਨ ਪਹਿਲਾ, ਭਲਾਣ ਦੂਜਾ, ਸ੍ਰੀ ਅਨੰਦਪੁਰ ਸਾਹਿਬ ਤੀਜਾ।
ਇਹ ਜਾਣਕਾਰੀ ਪ੍ਰੈਸ ਸਚਿਵ ਨਰਿੰਦਰ ਸਿੰਘ ਬੰਗਾ (ਸਟੇਟ ਐਵਾਰਡੀ) ਨੇ ਸਾਂਝੀ ਕੀਤੀ।
ਖੇਡਾਂ ਦੀ ਸਫਲਤਾ ਵਿੱਚ ਸ੍ਰੀ ਗੁਰਤੇਜ ਸਿੰਘ, ਸ੍ਰੀ ਮਨਪ੍ਰੀਤ ਸਿੰਘ, ਸ੍ਰੀਮਤੀ ਸਤਵੰਤ ਕੌਰ, ਸ੍ਰੀਮਤੀ ਗੁਰਦਰਸ਼ਨ ਕੌਰ, ਸ੍ਰੀਮਤੀ ਗੁਰਪ੍ਰੀਤ ਕੌਰ, ਸ੍ਰੀ ਵਿਜੈ ਕੁਮਾਰ, ਸ੍ਰੀ ਸਤਨਾਮ ਸਿੰਘ, ਸ੍ਰੀਮਤੀ ਚਰਨਜੀਤ ਕੌਰ, ਸ੍ਰੀਮਤੀ ਨੀਲਮ ਕੁਮਾਰੀ, ਸ੍ਰੀ ਇੰਦਰਜੀਤ ਸਿੰਘ ਅਤੇ ਸ੍ਰੀ ਗੁਰਪ੍ਰਤਾਪ ਸਿੰਘ ਦਾ ਖਾਸ ਯੋਗਦਾਨ ਰਿਹਾ।
Share this:
Scroll to Top