ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਵੱਲੋਂ ਪਿੰਡ ਢੋਲਣ ਮਾਜਰਾ ਵਿਖੇ ਨਸ਼ਿਆਂ ਖ਼ਿਲਾਫ਼ ਕਰਵਾਇਆ ਨੁੱਕੜ ਨਾਟਕ By Muskan / November 18, 2025 ਰੂਪਨਗਰ, 17 ਨਵੰਬਰ: ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ ਨਗਰ ਦੇ ਨਿਰਦੇਸ਼ਾਂ ਤੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼੍ਰੀਮਤੀ ਮਨਜੋਤ ਕੌਰ ਦੀ ਅਗਵਾਈ ਹੇਠ ਪਿੰਡ ਢੋਲਣ ਮਾਜਰਾ ਵਿਖੇ ਨਸ਼ਿਆਂ ਖਿਲਾਫ ਇੱਕ ਨੁੱਕੜ ਨਾਟਕ ਕਰਵਾਇਆ। ਸੀ.ਜੇ.ਐਮ ਸ਼੍ਰੀਮਤੀ ਅਮਨਦੀਪ ਕੌਰ ਨੇ ਦੱਸਿਆ ਕਿ ਇਸ ਨਾਟਕ ਵਿੱਚ ਨਸ਼ਾ ਕਰਦੇ ਵਿਅਕਤੀਆਂ ਦੇ ਮਾਪਿਆਂ ਨੂੰ ਇੱਕ ਸੁਨੇਹਾ ਸੀ ਕਿ ਉਹ ਕਦੇ ਵੀ ਝੂਠੀ ਸ਼ਾਨ ਖਾਤਰ ਆਪਣੇ ਬੱਚਿਆਂ ਦੀ ਗਲਤੀਆਂ ਨੂੰ ਨਾ ਛੁਪਾਉਣ ਬਲਕਿ ਖੁੱਲ ਕੇ ਦੱਸਣ ਕਿ ਉਨ੍ਹਾਂ ਦੇ ਬੱਚਾ ਇਸ ਦਲਦਲ ਵਿੱਚ ਫਸ ਚੁੱਕਾ ਹੈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਹ ਨਾਟਕ ਨਸ਼ਿਆ ਖਿਲਾਫ਼ ਜਾਗਰੂਕਤਾ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤਰ੍ਹਾਂ ਦੇ ਨਾਟਕ ਅਤੇ ਸੈਮੀਨਾਰ ਪਿੰਡਾ ਅਤੇ ਸਕੂਲਾਂ ਵਿੱਚ ਲਗਾਤਾਰ ਕਰਵਾਏ ਜਾ ਰਹੇ ਹਨ ਤਾਂ ਜੋ ਨਸ਼ਾ ਕਰਦੇ ਬੱਚੇ ਇਸ ਦਲਦਲ ਵਿੱਚ ਨਾ ਫਸਣ। ਇਸ ਮੌਕੇ ਤੇ ਪਿੰਡ ਢੋਲਣ ਮਾਜਰਾ ਦੇ ਸਰਪੰਚ ਅਤੇ ਪੰਚਾਇਤ ਮੈਂਬਰ ਹਾਜਰ ਸਨ। Stay updated with the latest stories only on Time of Punjab — 👉 [Punjabi News] | [English News] | [Hindi News] | More News Here » Share this:
ਹੋਲਾ ਮਹੱਲਾ ਤਿਉਹਾਰ ਤੋਂ ਪਹਿਲਾ ਸਾਰੇ ਪ੍ਰਬੰਧ ਹੋਣ ਮੁਕੰਮਲ, ਸ਼ਰਧਾਲੂਆਂ ਨੂੰ ਮਿਲੇਗੀ ਵਿਸੇਸ਼ ਸਹੂਲਤ- ਡਿਪਟੀ ਕਮਿਸ਼ਨਰ Punjabi News / By Mehta D
ਡਿਪਟੀ ਕਮਿਸ਼ਨਰ ਨੇ ਸਰਕਾਰੀ ਪੋਲਟੈਕਨਿਕ ਕਾਲਜ ਵਿੱਚ ਨਾਰਥ ਇੰਡੀਆ ਸਕਿੱਲ ਹੱਬ ਦਾ ਉਦਘਾਟਨ ਕੀਤਾ Punjabi News / By Mehta D
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਾਤਾਵਰਨ ਸਿੱਖਿਆ ਵਰਕਸ਼ਾਪ ਆਯੋਜਿਤ Punjabi News / By Mehta D
ਸ੍ਰੀ ਅਨੰਦਪੁਰ ਸਾਹਿਬ ਵਿੱਚ ਕਿਸ਼ੋਰ ਸਿੱਖਿਆ ਪ੍ਰੋਗਰਾਮ ਤਹਿਤ ਸਿਹਤ ਅਤੇ ਮਹਾਵਾਰੀ ਸਬੰਧੀ ਕਰਵਾਈ ਗਈ ਇੱਕ ਦਿਨਾਂ ਟ੍ਰੇਨਿੰਗ Punjabi News / By Mehta D
ਰਾਸ਼ਟਰੀ ਤਪਦਿਕ ਇਲੈਮੀਨੇਸ਼ਨ ਪ੍ਰੋਗਰਾਮ ਅਧੀਨ ਜ਼ਿਲ੍ਹੇ ਦੇ ਸਮੂਹ ਕਮਿਊਨਿਟੀ ਹੈਲਥ ਅਫਸਰਾਂ ਦੀ ਟ੍ਰੇਨਿੰਗ ਕਰਵਾਈ ਗਈ Punjabi News / By Mehta D