Nilet ਡੀਮਡ ਯੂਨੀਵਰਸਿਟੀ ਰੋਪੜ ਵਿਖੇ ਡਿਪਲੋਮਾ ਇਨ ਕੰਪਿਊਟਰ ਸਾਇੰਸ ਤੇ ਇੰਜਨੀਅਰਿੰਗ ਲਈ ਸਿੱਧੇ ਦਾਖਲੇ 4 ਸਤੰਬਰ ਤੱਕ ਹੋਣਗੇ 

Direct admissions for Diploma in Computer Science and Engineering at Nilet Ropar will be held till September 4
ਰੂਪਨਗਰ ਇਲਾਕੇ ਦੇ ਨੌਜ਼ਵਾਨ ਨਾਇਲਟ ਵੱਲੋਂ ਦਿੱਤੀ ਜਾਂਦੀ ਉੱਚ ਪੱਧਰੀ ਸਿੱਖਿਆ ਅਤੇ ਸਿਖਲਾਈ ਦਾ ਭਰਪੂਰ ਫਾਇਦਾ ਉਠਾਉਣ – ਡਿਪਟੀ ਕਮਿਸ਼ਨਰ

Direct admissions for Diploma in Computer Science and Engineering at Nilet Ropar will be held till September 4

ਐਸ.ਸੀ. ਤੇ ਐਸ.ਟੀ. ਵਿਦਿਆਰਥੀਆਂ ਲਈ ਨਹੀਂ ਹੋਵੇਗੀ ਕੋਈ ਵੀ ਟਿਉਸ਼ਨ ਫ਼ੀਸ
ਰੂਪਨਗਰ, 21 ਅਗਸਤ: ਡਿਪਟੀ ਕਮਿਸ਼ਨਰ ਰੂਪਨਗਰ ਆਈ ਏ ਐਸ ਸ਼੍ਰੀ ਵਰਜੀਤ ਵਾਲੀਆ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਨੈਸ਼ਨਲ ਇੰਸਟੀਚਿਊਟ ਆਫ਼ ਇਲੈਕਟ੍ਰਾਨਿਕਸ ਐਂਡ ਇਨਫਾਰਮੇਸ਼ਨ ਤਕਨਾਲੋਜੀ (ਨਾਇਲਟ) ਡੀਮਡ ਯੂਨੀਵਰਸਿਟੀ ਰੋਪੜ ਵਿਖੇ ਸੈਸ਼ਨ 2025-26 ਲਈ ਖਾਲੀ ਬਚੀਆਂ ਸੀਟਾਂ ‘ਤੇ ਸਿੱਧੇ ਦਾਖਲੇ ਦੀ ਘੋਸ਼ਣਾ ਕੀਤੀ ਗਈ ਹੈ ਜਿਸਦੀ ਆਖਰੀ ਮਿਤੀ 04 ਸਤੰਬਰ 2025 ਦਾਖਲੇ ਕੀਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਨਾਈਲੈਂਟ ਡੀਮਡ ਯੁਨੀਵਰਸਿਟੀ ਰੋਪੜ੍ਹ, ਕੇਂਦਰ ਸਰਕਾਰ ਦੇ ਇਲੈਕਟ੍ਰੋਨਿਕਸ ਅਤੇ ਇਨਫੋਰਮੈਸ਼ਨ ਟੈਕਨਾਲੋਜੀ ਵਿਭਾਗ ਦੀ ਇਕਲੋਤੀ ਯੂਨੀਵਰਸਿਟੀ ਹੈ ਜੋ ਰੋਪੜ ਵਿਖੇ ਸਥਿਤ ਹੈ। ਇਸ ਵਿਚ ਤਿੰਨ ਸਾਲਾ ਡਿਪਲੋਮਾ ਇਨ ਕੰਪਿਉਟਰ ਸਾਇੰਸ ਅਤੇ ਇੰਜਨੀਅਰਿੰਗ ਦੇ ਕੋਰਸ ਲਈ ਵਿਦਿਆਰਥੀ ਦੇ ਦਸਵੀਂ ਜਮਾਤ ਵਿੱਚ ਘੱਟੋ-ਘੱਟ 50 ਪ੍ਰਤੀਸ਼ਤ (ਅਨੁਸੂਚਿਤ ਜਾਤੀਆਂ/ਜਨ ਜਾਤੀਆਂ ਲਈ 45 ਪ੍ਰਤੀਸ਼ਤ) ਨੰਬਰ ਹੋਣੇ ਲਾਜਮੀ ਹਨ। ਦਾਖਲੇ ਦੇ ਚਾਹਵਾਨ ਵਿਦਿਆਰਥੀ
04-09-2025 ਤੱਕ ਨਾਈਲੈੱਟ ਯੁਨੀਵਰਸਿਟੀ, ਬੜਾ ਫੂਲ ਰੋਪੜ੍ਹ ਵਿਖੇ ਪਹੁੰਚ ਕੇ ਫਾਰਮ ਭਰ ਸਕਦੇ ਹਨ ਜਦਕਿ ਅਨੁਸੂਚਿਤ ਜਾਤੀਆਂ ਲਈ ਟਿਉਸ਼ਨ ਫੀਸ ਪੂਰੀ ਤਰਾਂ ਮਾਫ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਡੀਮਡ ਯੂਨੀਵਰਸਿਟੀ ਭਾਰਤ ਸਰਕਾਰ ਦੇ ਇਲੈਕਟ੍ਰਾਨਿਕਸ ਅਤੇ ਇਨਫਾਰਮੇਸ਼ਨ ਤਕਨਾਲੋਜੀ ਮੰਤਰਾਲੇ ਦੀ ਇੱਕ ਅਜਿਹੀ ਸੰਸਥਾ ਹੈ ਜੋ ਕਿ ਆਈ.ਟੀ./ਕੰਪਿਊਟਰ ਅਤੇ ਇਲੈਕਟ੍ਰੋਨਿਕੀ ਖੇਤਰ ਵਿੱਚ ਰਸਮੀ ਅਤੇ ਗੈਰ-ਰਸਮੀ ਸਿੱਖਿਆ ਦੇ ਰਹੀ ਹੈ ਜਿਸ ਦੇ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਨਾਈਲਟ ਦੇ ਆਪਣੇ 40 ਤੋਂ ਵੱਧ ਸੈਂਟਰ ਹਨ ਜਿਸ ਲਈ ਵਿਦਿਆਰਥੀਆਂ ਨੂੰ ਆਪਣੇ ਇਲਾਕੇ ਦੇ ਨਾਇਲਟ ਰੂਪਨਗਰ ਸੰਸਥਾ ਦਾ ਵਧ ਤੋਂ ਵਧ ਲਾਭ ਲੈਣਾ ਚਾਹੀਦਾ ਹੈ। 
ਉਨ੍ਹਾਂ ਦੱਸਿਆ ਕਿ ਡਿਪਲੋਮਾ ਇਨ ਕੰਪਿਊਟਰ ਸਾਇੰਸ ਤੇ ਇੰਜਨੀਅਰਿੰਗ ਲਈ ਯੋਗਤਾ ਦਸਵੀਂ ਪਾਸ ਹੈ, ਜੋ ਕਿ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏਆਈਸੀਟੀ) ਤੋਂ ਪ੍ਰਮਾਣਿਤ ਹੈ। 
ਉਨ੍ਹਾਂ ਦੱਸਿਆ ਕਿ ਇਸ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਤੋਂ ਬਾਅਦ ਤਿੰਨ ਸਾਲਾਂ ਵਿੱਚ ਨੌਕਰੀਆਂ ਦੇ ਬਿਹਤਰੀਨ ਮੌਕੇ ਮਿਲਣਗੇ, ਡਿਪਲੋਮੇ ਤੋਂ ਬਾਅਦ ਸਿੱਧਾ ਬੀਟੈੱਕ ਤੀਜੇ ਸਮੇਸਟਰ ਵਿਚ ਦਾਖਲਾ ਮਿਲ ਸਕੇਗਾ, ਸਿਧਾਂਤਕ ਗਿਆਨ ਦੇ ਨਾਲ-ਨਾਲ ਵਿਹਾਰਕ ਸਿੱਖਿਆ ਤੇ ਜੋਰ ਦਿੱਤਾ ਜਾਵੇਗਾ ਅਤੇ ਸਮੇਂ ਦੇ ਨਾਲ ਤਕਨੀਕੀ ਖੇਤਰ ਦੀ ਜਰੂਰਤ ਨੂੰ ਪੂਰਾ ਕਰ ਸਕੇਗਾ।
ਉਨ੍ਹਾਂ ਦੱਸਿਆ ਕਿ ਵਿਦਿਆਰਥੀ ਲਈ ਆਮਦਨ ਦੇ ਰਾਹ ਖੁੱਲਣਗੇ, ਤਕਨੀਕੀ ਸਿੱਖਿਆ ਅਤੇ ਹੁਨਰ ਵਿਕਾਸ ਨਾਲ ਆਈਟੀ ਖੇਤਰ ਵਿਚ ਘੱਟ ਸਮੇਂ ਵਿੱਚ ਜਿਆਦਾ ਮੌਕੇ ਮਿਲਣਗੇ ਤੇ ਇਹ ਕੋਰਸ ਤਕਨੀਕੀ ਪੇਸ਼ੇਵਰਾਂ ਖਾਸ ਤੌਰ ‘ਤੇ ਆਈਟੀ ਖੇਤਰ ਦੀ ਵਿਸ਼ਵ ਪੱਧਰੀ ਮੰਗ ਨੂੰ ਪੂਰਾ ਕਰਦਾ ਹੈ।
ਸ਼੍ਰੀ ਵਰਜੀਤ ਵਾਲੀਆ ਨੇ ਇਹ ਵੀ ਦੱਸਿਆ ਕਿ ਨਾਇਲਟ ਰੋਪੜ ਵਿੱਚ ਦਾਖਲਾ ਲੈਣ ਤੇ ਵਿਦਿਆਰਥੀ ਨੂੰ ਯੋਗ ਅਤੇ ਮਾਹਿਰ ਅਧਿਆਪਕ, ਪੂਰੀ ਤਰਾਂ ਏਸੀ ਲੈਬ ਅਤੇ ਕਲਾਸਰੂਮ, ਖੋਜ ਅਤੇ ਵਿਕਾਸ ਅਧਾਰਿਤ ਪ੍ਰੋਜੈਕਟ, ਉਦਯੋਗਿਕ ਜਰੂਰਤਾਂ ਤੇ ਅਧਾਰਿਤ ਪਾਠਕ੍ਰਮ, ਮਜਬੂਤ ਉਦਯੋਗਿਕ ਅਤੇ ਅਕਾਦਮਿਕ ਸੰਬੰਧ ਅਤੇ ਰੋਜ਼ਗਾਰ ਦੇ ਸ਼ਾਨਦਾਰ ਮੌਕੇ ਮਿਲਣਗੇ। 
ਉਨ੍ਹਾਂ ਇਹ ਵੀ ਦੱਸਿਆ ਕਿ ਐਸਸੀ ਤੇ ਐਸਟੀ ਵਿਦਿਆਰਥੀਆਂ ਲਈ ਕੋਈ ਵੀ ਟਿਉਸ਼ਨ ਫ਼ੀਸ ਨਹੀਂ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਦਾਖਲਿਆਂ ਸੰਬੰਧੀ ਸ਼੍ਰੀ ਪ੍ਰਕਾਸ਼ 9805081099, ਡਾ. ਸਰਵਣ ਸਿੰਘ 9815621657 ਅਤੇ ਸ਼੍ਰੀਮਤੀ ਅਨੀਤਾ ਬੁੱਧੀਰਾਜਾ 9815988717 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Share this:
Scroll to Top