Practical and presentation activities were organized in a grand manner on the second day of the three-day training of chemistry lecturers of Rupnagar district.
ਔਖੇ ਵਿਸ਼ਿਆਂ ਨੂੰ ਸਮਝਾਉਣ ਲਈ ਪ੍ਰਯੋਗਾਤਮਕ ਅਤੇ ਡਿਜ਼ਿਟਲ ਤਰੀਕਿਆਂ ਦੀ ਵਰਤੋਂ ਕਰਨਾ ਸਮੇਂ ਦੀ ਲੋੜ – ਪ੍ਰਿੰ. ਰਜੇਸ਼ ਕੁਮਾਰ ਜੈਨ
ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਪੱਧਰ ‘ਤੇ ਚਲ ਰਹੇ ਦੋ-ਦਿਨਾਂ ਟ੍ਰੇਨਿੰਗ/ਵਰਕਸ਼ਾਪ ਦੇ ਦੂਜੇ ਦਿਨ ਨੂੰ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਮਰਪਿਤ ਕੀਤਾ ਗਿਆ। ਜਿਲਾ ਸਿੱਖਿਆ ਅਫਸਰ ਰੂਪਨਗਰ ਸ੍ਰੀ ਪ੍ਰੇਮ ਕੁਮਾਰ ਮਿੱਤਲ ਅਤੇ ਡਾਇਟ ਪ੍ਰਿੰਸੀਪਲ ਮੋਨਿਕਾ ਭੂਟਾਨੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਿੰਸੀਪਲ ਡਿਸਟਰਿਕਟ ਮੈਂਟਰ ਕਮਿਸਟਰੀ ਪ੍ਰਿੰਸੀਪਲ ਰਜੇਸ਼ ਕੁਮਾਰ ਜੈਨ ਜੀ ਇਸ ਸੈਮੀਨਾਰ ਦੀ ਅਗਵਾਈ ਕੀਤੀ ਗਈ। ਇਸ ਦੌਰਾਨ ਕਮਿਸਟਰੀ ਵਿਸ਼ੇ ਦੇ ਪ੍ਰੈਕਟੀਕਲਜ਼, ਐਕਟੀਵਿਟੀਆਂ ਅਤੇ ਈ-ਕੰਟੈਂਟ ਆਧਾਰਿਤ ਪ੍ਰਜ਼ੈਂਟੇਸ਼ਨਜ਼ ਬਹੁਤ ਹੀ ਉਤਸ਼ਾਹ ਨਾਲ ਕਰਵਾਏ ਗਏ।
ਇਸ ਮੌਕੇ ਤੇ ਪ੍ਰਿੰਸੀਪਲ ਰਜੇਸ਼ ਕੁਮਾਰ ਜੈਨ ਨੇ ਕਮਿਸਟਰੀ ਵਿਸ਼ੇ ਦੇ ਲੈਕਚਰਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ “ਵਿਦਿਆਰਥੀਆਂ ਨੂੰ ਔਖੇ ਵਿਸ਼ਿਆਂ ਨੂੰ ਸਮਝਾਉਣ ਲਈ ਪ੍ਰਯੋਗਾਤਮਕ ਅਤੇ ਡਿਜ਼ਿਟਲ ਤਰੀਕਿਆਂ ਦੀ ਵਰਤੋਂ ਕਰਨਾ ਸਮੇਂ ਦੀ ਲੋੜ ਹੈ। ਪ੍ਰਯੋਗਾਂ ਅਤੇ ਈ-ਕੰਟੈਂਟ ਰਾਹੀਂ ਵਿਦਿਆਰਥੀ ਵਿਸ਼ੇ ਨਾਲ ਜੁੜਾਅ ਮਹਿਸੂਸ ਕਰਦੇ ਹਨ।” ਸੈਮੀਨਾਰ ਦੌਰਾਨ ਜ਼ਿਲ੍ਹੇ ਵਿੱਚ ਪੜ੍ਹਾ ਰਹੇ ਕਮਿਸਟਰੀ ਦੇ ਲੈਕਚਰਾਰਾਂ ਵੱਲੋਂ ਆਪਣੇ ਵਿਸ਼ਿਆਂ ਦੇ ਮੁਸ਼ਕਲ ਟਾਪਿਕਸ ਜਿਵੇਂ ਕਿ ਔਰਬਿਟਲ ਸੰਰਚਨਾ, ਰਸਾਇਣਕ ਬਾਂਡ, ਇਲੈਕਟ੍ਰੋਕੈਮਿਸਟਰੀ ਅਤੇ ਥਰਮੋਡਾਇਨਾਮਿਕਸ ਆਦਿ ਦੀ ਪ੍ਰਯੋਗਾਤਮਕ ਢੰਗ ਨਾਲ ਵਿਵਚਨਾ ਕੀਤੀ ਗਈ।
ਸੈਮੀਨਾਰ ਵਿੱਚ ਰਿਸੋਰਸ ਪਰਸਨ ਯਾਦਵਿੰਦਰ ਸਿੰਘ, ਮਮਤਾ ਬਖ਼ਸ਼ੀ, ਗੁਰਿੰਦਰਜੀਤ ਕੌਰ ਅਤੇ ਤਜਿੰਦਰ ਕੌਰ ਵੱਲੋਂ ਵਿਭਿੰਨ ਵਿਸ਼ਿਆਂ ‘ਤੇ ਪ੍ਰਭਾਵਸ਼ਾਲੀ ਪ੍ਰਜ਼ੈਂਟੇਸ਼ਨ ਦਿੱਤੇ ਗਏ। ਉਨ੍ਹਾਂ ਨੇ ਮਾਡਲ, ਡੈਮੋ ਐਕਟੀਵਿਟੀਆਂ, ਸਮਾਰਟ ਕਲਾਸ ਸਮੱਗਰੀ, ਵੀਡੀਓ ਐਨੀਮੇਸ਼ਨ ਅਤੇ ਡਿਜ਼ਿਟਲ ਟੂਲਜ਼ ਦੀ ਵਰਤੋਂ ਕਰਕੇ ਔਖੇ ਸੰਕਲਪਾਂ ਨੂੰ ਸੌਖੇ ਰੂਪ ਵਿੱਚ ਵਿਖਾਇਆ। ਇਸ ਮੌਕੇ ਤੇ ਲੈਕ.ਸੋਹਣ ਸਿੰਘ ਚਾਹਲ, ਰਜੇਸ਼ ਕੁਮਾਰ, ਪਰਮਿੰਦਰ ਸਿੰਘ, ਸੁਖਬੀਰ ਕੌਰ, ਸੁਨੀਤਾ ਕੰਬੋਜ, ਪ੍ਰਤੀਵਾ, ਮੇਘਨਾ, ਅਰਸ਼ ਕਪਿਲਾ , ਪੁਸ਼ਵਿੰਦਰ ਕੌਰ,ਰਮਨਦੀਪ ਕੌਰ,ਨਰਿੰਦਰ ਕੌਰ, ਹਰਕੀਰਤ ਕੌਰ, ਅਤੇ ਹੋਰ ਅਧਿਆਪਕ ਹਾਜ਼ਰ ਸਨ।
Stay updated with the latest stories only on Time of Punjab —
👉 [Punjabi News] | [English News] | [Hindi News] | More News Here »














