ਹੋਲਾ ਮਹੱਲਾ ਮੌਕੇ 1 ਤੇ 2 ਮਾਰਚ ਨੂੰ ਚਰਨ ਗੰਗਾ ਸਟੇਡੀਅਮ ਵਿੱਚ ਹੋਣਗੀਆਂ ਵਿਰਾਸਤੀ ਖੇਡਾਂ- ਚੰਦਰਜਯੋਤੀ ਸਿੰਘ

Chandrajyoti Singh Announces Heritage Games at Charan Ganga Stadium for Hola Mohalla
Chandrajyoti Singh Announces Heritage Games at Charan Ganga Stadium for Hola Mohalla
ਸ੍ਰੀ ਅਨੰਦਪੁਰ ਸਾਹਿਬ 19 ਫਰਵਰੀ: ਚੰਦਰਜਯੋਤੀ ਸਿੰਘ ਆਈਏਐਸ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਰੂਪਨਗਰ ਨੇ ਦੱਸਿਆ ਹੈ ਕਿ ਹੋਲਾ ਮਹੱਲਾ ਦੌਰਾਨ ਚਰਨ ਗੰਗਾ ਸਟੇਡੀਅਮ ਵਿੱਚ 1 ਅਤੇ 2 ਮਾਰਚ ਨੂੰ ਵਿਰਾਸਤੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਜਿਨ੍ਹਾਂ ਵਿਚ ਪੰਜਾਬ ਦੀ ਅਮੀਰ ਵਿਰਾਸਤ ਦੀ ਝਲਕ ਨਜ਼ਰ ਆਵੇਗੀ।
Chandrajyoti Singh Announces Heritage Games at Charan Ganga Stadium for Hola Mohalla
ਅੱਜ ਇੱਥੇ ਵਿਰਾਸਤੀ ਖੇਡਾਂ ਦੀ ਰੂਪ-ਰੇਖਾ ਤਿਆਰ ਕਰਨ ਲਈ ਰੱਖੀ ਇੱਕ ਵਿਸੇਸ਼ ਮੀਟਿੰਗ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਚੰਦਰ ਜਯੋਤੀ ਸਿੰਘ ਆਈਏਐਸ ਨੇ ਕਿਹਾ ਕਿ 1 ਮਾਰਚ ਨੂੰ ਵਿਰਾਸਤੀ ਖੇਡਾਂ ਦੀ ਸੁਰੂਆਤ ਪੰਜਾਬ ਦੇ ਅਮੀਰ ਵਿਰਸੇ ਦੀ ਝਲਕ ਦਰਸਾਉਦੇ ਭੰਗੜੇ ਤੋਂ ਹੋਵੇਗੀ ਅਤੇ 2 ਮਾਰਚ ਨੂੰ ਸਮਾਪਤੀ ਪੰਜਾਬ ਦੇ ਲੋਕ ਨਾਚ ਗਿੱਧੇ ਤੋਂ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਵਿਰਾਸਤੀ ਖੇਡਾਂ ਦੌਰਾਨ ਘੋੜ ਦੌੜ, ਗੱਤਕਾ, ਤੀਰ ਅੰਦਾਜੀ, ਟੈਂਟ ਪੈਗਿੰਗ, ਕਵੀਸ਼ਰੀ ਤੇ ਦਸਤਾਰ ਬੰਦੀ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਵਿਰਾਸਤੀ ਖੇਡਾਂ ਦੀ ਸੁਰੂਆਤ ਡਿਪਟੀ ਕਮਿਸ਼ਨਰ ਰੂਪਨਗਰ ਕਰਨਗੇ, ਜਦੋਂ ਕਿ ਇਨਾਮਾ ਦੀ ਵੰਡ 2 ਮਾਰਚ ਨੂੰ ਪੰਜਾਬ ਦੇ ਸਿੱਖਿਆ ਮੰਤਰੀ ਸ.ਹਰਜੋਤ ਸਿੰਘ ਬੈਂਸ ਵਿਧਾਇਕ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਕੀਤੀ ਜਾਵੇਗੀ।
ਉਨ੍ਹਾਂ ਨੇ ਦੱਸਿਆ ਕਿ ਚਰਨ ਗੰਗਾ ਸਟੇਡੀਅਮ ਵਿੱਚ ਆਮ ਆਦਮੀ ਕਲੀਨਿਕ ਅਤੇ ਮੁੱਖ ਮੰਤਰੀ ਸਿਹਤ ਯੋਜਨਾਂ ਦੀ ਸਹੂਲਤ ਵੀ ਸ਼ਰਧਾਲੂਆਂ ਨੂੰ ਉਪਲੱਬਧ ਹੋਵੇਗੀ। ਭਾਗ ਲੈਣ ਵਾਲੇ ਖਿਡਾਰੀਆਂ ਦੇ ਠਹਿਰਣ ਦੇ ਵਿਸੇਸ਼ ਪ੍ਰਬੰਧ ਕੀਤੇ ਜਾਣਗੇ। ਇਸ ਮੌਕੇ ਜਿਲ੍ਹਾ ਪ੍ਰੋਗਰਾਮ ਅਫਸਰ ਸਰੂਤੀ ਸ਼ਰਮਾ ਵੀ ਹਾਜ਼ਰ ਸਨ।
Share this:
Scroll to Top