ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਸ੍ਰੀ ਅਨੰਦਪੁਰ ਸਾਹਿਬ ਵਿੱਚ ਸ਼ਰਧਾਲੂਆਂ ਦੀ ਸਹੂਲਤ ਲਈ ਮਿਲੇਗੀ ਮੁਫਤ ਟੈਂਟ ਸਿਟੀ ਦੀ ਸਹੂਲਤ- ਹਰਜੋਤ ਬੈਂਸ

ਲਗਭਗ 80 ਏਕੜ ਵਿੱਚ 15 ਹਜ਼ਾਰ ਸ਼ਰਧਾਲੂਆਂ ਦੇ ਠਹਿਰਣ ਦਾ ਹੋਵੇਗਾ ਪ੍ਰਬੰਧ, ਹਰ ਲੋੜੀਦੀ ਸਹੂਲਤ ਹੋਵੇਗੀ ਟੈਂਟ ਸਿਟੀ ਵਿਚ ਉਪਲੱਬਧ

ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਸ੍ਰੀ ਅਨੰਦਪੁਰ ਸਾਹਿਬ ਵਿੱਚ ਸ਼ਰਧਾਲੂਆਂ ਦੀ ਸਹੂਲਤ ਲਈ ਮਿਲੇਗੀ ਮੁਫਤ ਟੈਂਟ ਸਿਟੀ ਦੀ ਸਹੂਲਤ- ਹਰਜੋਤ ਬੈਂਸ

ਸ੍ਰੀ ਅਨੰਦਪੁਰ ਸਾਹਿਬ 09 ਨਵੰਬਰ  : ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮਾਂ ਮੌਕੇ ਦੇਸ਼ ਵਿਦੇਸ਼ ਤੋਂ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਨਤਮਸਤਕ ਹੋਣ ਲਈ ਪਹੁੰਚ ਰਹੀ ਸੰਗਤ ਦੀ ਸਹੂਲਤ ਲਈ ਪਹਿਲੀ ਵਾਰ ਟੈਂਟ ਸਿਟੀ ਦੀ ਮੁਫਤ ਸਹੂਲਤ ਉਪਲੱਬਧ ਕਰਵਾਈ ਜਾ ਰਹੀ ਹੈ। ਇਸ ਟੈਂਟ ਸਿਟੀ ਵਿੱਚ ਸਾਰੀਆਂ ਆਧੁਨਿਕ ਸਹੂਲਤਾਂ ਉਪਲੱਬਧ ਹੋਣੀਆਂ।
    ਸ੍ਰ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਤੇ ਵਿਧਾਇਕ ਸ੍ਰੀ ਅਨੰਦਪੁਰ ਸਾਹਿਬ ਨੇ ਇਸ ਟੈਂਟ ਸਿਟੀ ਦੇ ਜੰਗੀ ਪੱਧਰ ਤੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲੈਣ ਉਪਰੰਤ ਇਸ ਕੰਮ ਵਿੱਚ ਹੋਰ ਤੇਜੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਟੈਂਟ ਸਿਟੀ ਦੀ ਬੁਕਿੰਗ ਆਨਲਾਈਨ ਹੋਵੇਗੀ ਅਤੇ ਹਰ ਪਰਿਵਾਰ ਇਹ ਟੈਂਟ ਸਿਟੀ ਦੋ ਦਿਨ ਲਈ ਬੁੱਕ ਕਰ ਸਕੇਗਾ। ਇਸ ਟੈਂਟ ਸਿਟੀ ਨੂੰ ਤਿੰਨ ਭਾਗਾਂ ਵਿਚ ਬਣਾਇਆ ਜਾ ਰਿਹਾ ਹੈ, 67 ਏਕੜ ਵਿੱਚ ਚੰਡੇਸਰ ਵਿਖੇ ਟੈਂਟ ਸਿਟੀ ਦਾ ਨਿਰਮਾਣ ਚੱਲ ਰਿਹਾ ਹੈ ਜਦੋਂ ਕਿ 7 ਏਕੜ ਵਿਚ ਝਿੰਜੜੀ ਅਤੇ 6 ਏਕੜ ਵਿਚ ਪਾਵਰ ਕਾਮ ਗਰਾਊਡ ਵਿੱਚ ਟੈਂਟ ਸਿਟੀ ਬਣ ਰਹੀ ਹੈ।
     ਪਹਿਲੀਟੈਂਟ ਸਿਟੀ ਚੰਡੇਸਰ 67 ਏਕੜ ਵਿਚ ਬਣੇਗੀ  ਜਿਸ ਵਿੱਚ 434 ਕਮਰੇ ਹੋਣਗੇ, ਹਰ ਇੱਕ ਕਮਰੇ ਵਿੱਚ 16 ਬੈਡ ਲਗਾਏ ਜਾਣਗੇ, ਇਸੇ ਤਰਾਂ ਇਸੇ ਸਥਾਨ ਤੇ 264 ਕਮਰੇ ਹੋਰ ਤਿਆਰ ਹੋਣਗੇ ਜਿਨ੍ਹਾਂ ਵਿੱਚ 4-4 ਬੈਡ ਲਗਾਏ ਜਾਣਗੇ, ਇਸ ਤੋ ਇਲਾਵਾ ਸ਼ਰਧਾਂਲੂਆਂ ਦੇ ਠਹਿਰਣ ਲਈ ਹੋਰ ਵਿਵਸਥਾ ਵੀ ਕੀਤੀ ਜਾਵੇਗੀ, ਟੈਂਟ ਸਿਟੀ ਵਿੱਚ ਬਾਥਰੂਮ ਦੀ ਸਹੂਲਤ ਸ਼ਰਧਾਲੂਆਂ ਨੂੰ ਮਿਲੇਗੀ, ਨਿਰਵਿਘਨ ਬਿਜਲੀ ਸਪਲਾਈ ਅਤੇ ਜਲ ਸਪਲਾਈ ਤੇ ਡਰੇਨੇਜ ਦੀ ਸੁਚਾਰੂ ਵਿਵਸਥਾ ਕੀਤੀ ਗਈ ਹੈ,ਇਸੇ ਤਰਾਂ ਝਿੰਜੜੀ ਵਿੱਚ ਟੈਂਟ ਸਿਟੀ 7 ਏਕੜ ਵਿੱਚ ਬਣੇਗੀ, ਜਿਸ ਵਿੱਚ 66 ਕਮਰੇ ਬਣਾਏ ਜਾ ਰਹੇ ਹਨ, ਜਿੱਥੇ ਹਰ ਕਮਰੇ ਵਿੱਚ 16 ਬੈਡ ਲਗਾਏ ਜਾ ਰਹੇ ਹਨ ਅਤੇ 35 ਹੋਰ ਕਮਰੇ ਤਿਆਰ ਹੋਣਗੇ ਤੇ ਹਰ ਕਮਰੇ ਵਿਚ 4-4 ਬੈਡ ਲਗਾਏ ਜਾਣਗੇ। ਇਸੇ ਤਰਾਂ ਪੰਜਾਬ ਸਰਕਾਰ ਵੱਲੋਂ ਪੀ.ਐਸ.ਪੀ.ਸੀ.ਐਲ ਗਰਾਉਡ ਦੇ 6 ਏਕੜ ਵਿੱਚ 16 ਬੈਂਡ ਦੇ 9 ਡੋਰਮੈਟਰਿਕ ਬਣਨਗੇ, 90 ਕਮਰੇ ਹੋਰ ਸੂਬਿਆਂ ਤੋ ਆਉਣ ਵਾਲੀ ਸੰਗਤ ਲਈ ਵਿਸੇਸ਼ ਤੌਰ ਤੇ ਤਿਆਰ ਕੀਤੇ ਜਾ ਰਹੇ ਹਨ, ਜਿੱਥੇ ਸਾਰੀਆਂ ਲੋੜੀਦੀਆਂ ਸੁੱਖ ਸਹੂਲਤਾਂ ਸ਼ਰਧਾਲੂਆਂ ਲਈ ਉਪਲੱਬਧ ਹੋਣਗੀਆਂ। ਪੰਜਾਬ ਸਰਕਾਰ ਵੱਲੋਂ ਇਹ ਸਾਰੀਆਂ ਟੈਂਟ ਸਿਟੀ ਨੂੰ 15 ਹਜ਼ਾਰ ਸ਼ਰਧਾਲੂਆਂ ਦੀ ਸਹੂਲਤ ਲਈ ਤਿਆਰ ਕੀਤਾ ਜਾ ਰਿਹਾ ਹੈ। ਇਸ ਵਾਰ ਸ਼ਹੀਦੀ ਸਮਾਗਮਾਂ ਮੌਕੇ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਸੰਗਤ ਦੇ ਸ੍ਰੀ ਅਨੰਦਪੁਰ ਸਾਹਿਬ ਪਹੁੰਚਣ ਦੀ ਸੰਭਾਵਨਾ ਹੈ, ਵੱਖ ਵੱਖ ਇਲਾਕਿਆਂ ਤੋਂ ਵੱਡੇ ਨਗਰ ਕੀਰਤਨ ਵੀ ਸ੍ਰੀ ਅਨੰਦਪੁਰ ਸਾਹਿਬ ਆ ਰਹੇ ਹਨ।
   ਸ.ਹਰਜੋਤ ਸਿੰਘ ਬੈਂਸ ਵੱਲੋਂ ਟੈਂਟ ਸਿਟੀ ਨੂੰ ਸੁਰੱਖਿਅਤ ਰੱਖਣ ਅਤੇ ਇਸ ਟੈਂਟ ਸਿਟੀ ਵਿੱਚ ਲੋੜੀਦੀਆਂ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਦੌਰੇ ਕੀਤੇ ਜਾ ਰਹੇ ਹਨ। ਇਸ ਟੈਂਟ ਸਿਟੀ ਵਿੱਚ ਠਹਿਰਣ ਵਾਲੇ ਸ਼ਰਧਾਲੂਆਂ ਲਈ 500 ਈ ਰਿਕਸ਼ਾ ਅਤੇ ਗੋਲਫਕਾਰਟ ਤੈਨਾਂਤ ਹੋਣਗੇ, ਜੋ ਸ਼ਰਧਾਲੂਆਂ ਨੂੰ ਸ਼ਹੀਦੀ ਸਮਾਗਮ ਵਾਲੇ ਸਥਾਨ ਤੇ ਲੈ ਕੇ ਜਾਣ ਅਤੇ ਵਾਪਸ ਲਿਆਉਣ ਨੂੰ ਯਕੀਨੀ ਬਣਾਉਣਗੇ। ਟੈਂਟ ਸਿਟੀ ਚੰਡੇਸਰ ਚੱਕ ਮਾਤਾ ਨਾਨਕੀ ਜੀ, ਝਿੰਜੜੀ ਟੈਂਟ ਸਿਟੀ ਭਾਈ ਮਤੀ ਦਾਸ ਜੀ ਅਤੇ ਪੀ.ਐਸ.ਪੀ.ਸੀ.ਐਲ ਗਰਾਊਡ ਟੈਂਟ ਸਿਟੀ ਭਾਈ ਸਤੀ ਦਾਸ ਜੀ ਨੂੰ ਸਮਰਪਿਤ ਕੀਤੀ ਗਈ ਹੈ। ਦੇਸ਼ ਵਿਦੇਸ਼ ਤੋ ਆਉਣ ਵਾਲੇ ਸ਼ਰਧਾਲੂ ਇਸ ਦੀ ਆਨਲਾਈਨ ਬੁਕਿੰਗ ਕਰਵਾ ਸਕਣਗੇ।

Punjabi News

English News

Hindi News

For More News Click here

Share this:
Scroll to Top