1999 ਤੋਂ ਬਾਅਦ ਪਹਿਲੀ ਵਾਰ ਵਾਟਰ ਟ੍ਰੀਟਮੈਂਟ ਪਲਾਂਟ ਅੰਦਰ ਪਈ ਨਵੀਂ ਪਾਈਪਲਾਈਨBy Muskan / November 4, 2025 2 ਦਿਨ ਮੁਰੰਮਤ ਦੇ ਕੰਮ ਤੋਂ ਬਾਅਦ ਸ਼ਹਿਰ ਵਿੱਚ ਪਾਣੀ ਦੀ ਸਪਲਾਈ ਮੁੜ ਬਹਾਲ ਸ਼੍ਰੀ ਅਨੰਦਪੁਰ ਸਾਹਿਬ 04 ਨਵੰਬਰ : 1999 ਤੋਂ ਬਾਅਦ ਪਹਿਲੀ ਵਾਰ ਵਾਟਰ ਟ੍ਰੀਟਮੈਂਟ ਪਲਾਂਟ ਅੰਦਰ ਪਾਣੀ ਦੀ ਸਪਲਾਈ ਵਾਲੀ ਨਵੀ ਪਾਈਪਲਾਈਨ ਪਾਈ ਗਈ ਹੈ। ਜਿਸ ਕਾਰਨ 2 ਦਿਨ ਮੁਰੰਮਤ ਕਾਰਨ ਸ਼ਹਿਰ ਵਿੱਚ ਪਾਣੀ ਦੀ ਸਪਲਾਈ ਬੰਦ ਰਹੀ ਤੇ ਹੁਣ ਸਪਲਾਈ ਪਹਿਲਾਂ ਵਾਂਗ ਚਲਾ ਦਿੱਤੀ ਗਈ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕਾਰਜਕਾਰੀ ਇੰਜੀਨਿਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਸ.ਹਰਜੀਤਪਾਲ ਸਿੰਘ ਨੇ ਦੱਸਿਆ ਕਿ 1999 ਤੋਂ ਬਾਅਦ ਪਹਿਲੀ ਪਲਾਂਟ ਅੰਦਰ ਸਪਲਾਈ ਵਾਲੀ ਨਵੀ ਪਾਈਪਲਾਈਨ ਪਾਈ ਗਈ ਹੈ, ਜੇਕਰ ਸਮਾਂ ਰਹਿੰਦਿਆਂ ਇਸ ਪਾਈਪ ਲਾਈਨ ਨਾ ਬਦਲੀ ਜਾਂਦੀ ਤਾਂ ਘੱਟ ਤੋਂ ਘੱਟ 15 ਦਿਨ ਸ਼ਹਿਰ ਵਿੱਚ ਪਾਣੀ ਦੀ ਸਪਲਾਈ ਬੰਦ ਰੱਖਣੀ ਪੈਣੀ ਸੀ। ਉਨਾਂ ਕਿਹਾ ਕਿ ਪਾਈਪ ਜਿਆਦਾ ਪੁਰਾਣੇ ਹੋਣ ਕਾਰਨ ਕਈ ਥਾਵਾਂ ਤੋਂ ਖਰਾਬ ਹੋ ਚੁੱਕੇ ਸਨ, ਜੇਕਰ ਇਨਾਂ ਦੀ ਸਮੇਂ ਸਿਰ ਬਦਲੀ ਨਾ ਕੀਤੀ ਜਾਂਦੀ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ ਤੇ ਲੋਕਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਸੀ। ਉਨਾਂ ਕਿਹਾ ਕਿ ਪਿਛਲੇ 2 ਦਿਨਾਂ ਤੋਂ ਲਗਾਤਾਰ ਵਿਭਾਗ ਦੇ ਸਾਰੇ ਅਧਿਕਾਰੀਆਂ ਵੱਲੋਂ ਦਿਨ ਰਾਤ ਇੱਕ ਕਰਕੇ ਮੁਰੰਮਤ ਦਾ ਕੰਮ ਕੀਤਾ ਗਿਆ ਜੋ ਕਿ ਹੁਣ ਪੂਰਾ ਹੋ ਚੁੱਕਾ ਹੈ,। ਇਸ ਮੌਕੇ ਵਿਕਰਮਜੀਤ ਸਿੰਘ ਜੇ.ਈ,ਹਰਜਿੰਦਰ ਸਿੰਘ ਜੇ.ਈ,ਠੇਕੇਦਾਰ ਮਠਾਰੂ,ਜਗਤਾਰ ਸਿੰਘ ਫੋਰਮੈਨ,ਜਸਵਿੰਦਰ ਸਿੰਘ ਬੇਲਾ, ਜਸਵਿੰਦਰ ਬੱਢਲ, ਮਨਜੀਤ ਸਿੰਘ,ਗੁਰਨਾਮ ਸਿੰਘ, ਰੇਸ਼ਮ ਤੇ ਹੋਰ ਸਟਾਫ ਮੋਜੂਦ ਸਨ। Punjabi News English News Hindi News For More News Click here Share this:
ਸੀ-ਪਾਈਟ ਕੈਂਪ ਵਿਖੇ ਨੰਗਲ ਵਿਖੇ ਸਕਿਉਰਟੀ ਗਾਰਡ ਅਤੇ ਸਕਿਉਰਟੀ ਸੁਪਰਵਾਈਜ਼ਰ ਕੋਰਸ ਦੇ ਲਈ ਰਜਿਸਟ੍ਰੇਸ਼ਨ ਸ਼ੁਰੂ Punjabi News / By Neelam
“ਜੈ ਸੰਵਿਧਾਨ, ਜੈ ਭੀਮ, ਜੈ ਭਾਰਤ” ਦੇ ਨਾਅਰੇ ਨਾਲ ਪਿੰਡ ਪੁਰਖਾਲੀ ਵਿੱਚ 77ਵਾਂ ਗਣਤੰਤਰ ਦਿਵਸ ਅਤੇ ਸੰਵਿਧਾਨ ਦਿਵਸ ਮਨਾਇਆ ਗਿਆ Punjabi News / By Neelam
ਹੜ੍ਹਾਂ ਦੌਰਾਨ ਘਰ-ਘਰ ਦਵਾਈਆਂ ਅਤੇ ਡਾਕਟਰੀ ਸਹਾਇਤਾ ਪਹੁੰਚਾਉਣ ਲਈ ਪੀ.ਐੱਚ.ਸੀ ਕੀਰਤਪੁਰ ਸਾਹਿਬ ਦੀ ਟੀਮ ਦਾ ਵਿਸ਼ੇਸ਼ ਸਨਮਾਨ Punjabi News / By Neelam
ਮਹਿਲਾਵਾਂ ਦੀ ਸਿਹਤ ਵੱਲ ਵੱਡਾ ਕਦਮ: ਡੀਸੀ ਕੰਪਲੈਕਸ ਵਿੱਚ ਏ-ਆਈ ਆਧਾਰਿਤ ਬ੍ਰੈਸਟ ਕੈਂਸਰ ਜਾਂਚ ਕੈਂਪ Punjabi News / By Neelam
ਯੂਕੋ ਬੈਂਕ ਨੂੰਹੋਂ ਸ਼ਾਖਾ ਵੱਲੋਂ 84ਵੇਂ ਫਾਊਂਡੇਸ਼ਨ ਦਿਵਸ ਮੌਕੇ ਸਿਹਤ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ Punjabi News / By Neelam
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਵੱਲੋਂ ਨਸ਼ਿਆਂ ਖਿਲਾਫ ਚੱਲ ਰਹੀ ਮੁਹਿੰਮ ਤਹਿਤ ਕੱਢੀ ਗਈ ਪੈਦਲ ਰੈਲੀ Punjabi News / By Neelam