ਪਿੰਡ ਅਗੰਮਪੁਰ, ਚੱਕ ਅਤੇ ਲੋਦੀਪੁਰ ਵਿਖੇ ਲਗਾਇਆ ਗਿਆ 100 ਦਿਨ ਤਪਦਿਕ ਸਰਵੇ ਸ਼ਿਵਰ

100-Day Tuberculosis Survey Camp Conducted in Agampur, Chakk, and Lodipur Villages

ਸ਼੍ਰੀ ਅਨੰਦਪੁਰ ਸਾਹਿਬ 02 ਅਪ੍ਰੈਲ: ਡਾ.ਨਵਰੂਪ ਕੌਰ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ. ਸੁਰਜੀਤ ਸਿੰਘ ਸੀਨੀਅਰ ਮੈਡੀਕਲ ਅਫਸਰ ਕੀਰਤਪੁਰ ਸਾਹਿਬ ਸਾਹਿਬ ਦੀ ਅਗਵਾਈ ਹੇਠ ‘ਜਨ-ਜਨ ਕਾ ਰਾਖੇ ਧਿਆਨ, ਟੀ.ਬੀ. ਮੁਕਤ ਭਾਰਤ ਅਭਿਆਨ’ ਤਹਿਤ ਪਿੰਡ ਅਗੰਮਪੁਰ, ਚੱਕ ਅਤੇ ਲੋਦੀਪੁਰ ਵਿਖੇ ਟੀ.ਬੀ (ਤਪਦਿਕ) ਦੀ ਬਿਮਾਰੀ ਦੀ ਜਾਂਚ ਲਈ ਇੱਕ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਆਏ ਮਰੀਜ਼ਾਂ ਦੇ 116 ਐਕਸਰੇ ਕੀਤੇ ਗਏ ਅਤੇ 12 ਸ਼ੱਕੀ ਮਰੀਜ਼ਾਂ ਦੇ ਬਲਗਮ ਦੇ ਸੈਂਪਲ ਲਏ ਗਏ।
ਜਾਣਕਾਰੀ ਦਿੰਦਿਆਂ ਡਾ.ਸੁਰਜੀਤ ਸਿੰਘ ਨੇ ਦੱਸਿਆ ਕਿ ਟੀ. ਬੀ. ਦਾ ਇਲਾਜ਼ ਹਰ ਸਰਕਾਰੀ ਹਸਪਤਾਲ਼ ਵਿੱਚ ਮੁਫਤ ਹੁੰਦਾ ਹੈ। ਉਹਨਾਂ ਦੱਸਿਆ ਕਿ ਜੇਕਰ ਇੱਕ ਹਫਤੇ ਤੋਂ ਜਿਆਦਾ ਖਾਂਸੀ ਹੋਵੇ, ਲਗਾਤਾਰ ਵਜ਼ਨ ਘਟ ਰਿਹਾ ਹੋਵੇ, ਸ਼ਾਮ ਵੇਲੇ ਬੁਖਾਰ ਹੋਵੇ, ਬਲਗਮ ਵਿੱਚ ਖੂਨ ਦਾ ਆਉਣਾ ਆਦਿ ਅਲਾਮਤਾਂ ਹੋਣ ਤਾਂ ਇਹ ਟੀ. ਬੀ. ਦੀ ਬਿਮਾਰੀ ਦੇ ਸੰਕੇਤ ਹਨ। ਅਜਿਹੀ ਸੂਰਤ ਵਿੱਚ ਨੇੜਲੇ ਸਿਹਤ ਕੇਂਦਰ ਵਿੱਚ ਜਾ ਕੇ ਆਪਣਾ ਚੈੱਕ-ਅਪ ਕਰਵਾਉਣਾ ਚਾਹੀਦਾ ਹੈ ਤਾਂ ਜੋ ਬਿਮਾਰੀ ਦੀ ਸਹੀ ਸਮੇਂ ਤੇ ਪਹਿਚਾਣ ਹੋ ਸਕੇ ਅਤੇ ਸਹੀ ਇਲਾਜ਼ ਹੋ ਸਕੇ।
ਇਸ ਮੌਕੇ ਰੂਪਨਗਰ ਤੋਂ ਪਹੁੰਚੇ ਜ਼ਿਲ੍ਹਾ ਤਪਦਿਕ ਅਫਸਰ ਡਾ. ਰੂਹਪ੍ਰੀਤ ਕੌਰ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟੀ. ਬੀ. ਦੀ ਬਿਮਾਰੀ ਦੇ ਸਾਰੇ ਟੈਸਟ ਸਰਕਾਰੀ ਹਸਪਤਾਲ਼ਾਂ ਵਿੱਚ ਬਿਲਕੁਲ ਮੁਫਤ ਹੁੰਦੇ ਹਨ ਅਤੇ ਇਲਾਜ਼ ਵੀ ਮੁਫਤ ਹੁੰਦਾ ਹੈ। ਇਸ ਤੋਂ ਇਲਾਵਾ ਮਰੀਜ਼ ਨੂੰ ਪੰਜ ਸੋ ਰੁਪਏ ਹਰ ਮਹੀਨੇ ਚੰਗੀ ਖੁਰਾਕ ਲਈ ਦਿੱਤੇ ਜਾਂਦੇ ਹਨ, ਜੋ ਕਿ ਮਰੀਜ਼ ਦੇ ਅਕਾਊਂਟ ਵਿੱਚ ਜਮ੍ਹਾਂ ਹੁੰਦੇ ਹਨ। ਜੇ ਮਰੀਜ਼ 6 ਮਹੀਨੇ ਦਾ ਕੋਰਸ ਕਰਦਾ ਹੈ ਤਾਂ ਉਸ ਨੂੰ ਪੂਰੇ ਕੋਰਸ ਲਈ 6 ਮਹੀਨਿਆਂ ਦੇ 6 ਹਜ਼ਾਰ ਰੁਪਏ ਦਿੱਤੇ ਜਾਂਦੇ ਹਨ। ਜੇ ਲੋੜ ਅਨੁਸਾਰ ਮਰੀਜ਼ ਦੀ ਦਵਾਈ ਦਾ ਕੋਰਸ 6 ਮਹੀਨੇ ਤੋਂ ਵਧ ਜਾਂਦਾ ਹੈ ਤਾਂ ਅਗਲੇ ਮਹੀਨਿਆਂ ਲਈ ਵੀ ਪ੍ਰਤੀ ਮਹੀਨਾ 1000 ਰੁਪਏ ਇਸੀ ਤਰ੍ਹਾਂ ਮਿਲਣੇ ਜਾਰੀ ਰਹਿੰਦੇ ਹਨ।
ਉਹਨਾਂ ਇਹ ਵੀ ਦੱਸਿਆ ਕਿ ਸਿਵਲ ਹਸਪਤਾਲ਼ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਟੀ. ਬੀ. ਦੇ ਟ੍ਰਿਊਨਟ ਟੈਸਟ ਦੀ ਮਸ਼ੀਨ ਲੱਗੀ ਹੋਈ ਹੈ ਜੋ ਕਿ ਟੀ. ਬੀ. ਦੀ ਬਿਮਾਰੀ ਦਾ ਪਤਾ ਲਗਾਉਣ ਲਈ ਇੱਕ ਆਧੁਨਿਕ ਟੈਸਟ ਹੈ ਅਤੇ ਇਹ ਟੈਸਟ ਬਿਲਕੁਲ ਮੁਫਤ ਹੁੰਦਾ ਹੈ ਜਿਸਦੀ ਕਿ ਬਾਹਰ ਕੀਮਤ ਲਗਭਗ 2500 ਤੋਂ 3000 ਰੁਪਏ ਹੁੰਦੀ ਹੈ। ਸੀਨੀਅਰ ਟੀ.ਬੀ ਲੈਬ ਸੁਪਰਵਾਈਜ਼ਰ  ਮਹਿੰਦਰ ਸਿੰਘ ਮਾਵੀ ਅਤੇ ਸੁਰਜੀਤ ਸਿੰਘ ਨੇ ਦੱਸਿਆ ਕਿ ਮਿਸ਼ਨ ਟੀ. ਬੀ. ਮੁਕਤ ਭਾਰਤ 2026 ਤਹਿਤ ਸਲੰਮ ਏਰੀਆ ਅਤੇ ਹੋਰ ਹਾਈ ਰਿਸਕ ਏਰੀਏ ਵਿੱਚ ਜਾ ਕੇ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਸਕੂਲਾਂ ਵਿੱਚ ਵੀ ਬੱਚਿਆਂ ਨੂੰ ਇਸ ਪ੍ਰਤੀ ਦੱਸਿਆ ਜਾ ਰਿਹਾ ਹੈ। ਉਹਨਾਂ ਇਹ ਵੀ ਦੱਸਿਆ ਕਿ ਕੋਈ ਵੀ ਵਿਅਕਤੀ ਜੇ ਕਿਸੇ ਮਰੀਜ਼ ਨੂੰ ਸਰਕਾਰੀ ਹਸਪਤਾਲ਼ ਵਿੱਚ ਟੀ. ਬੀ. ਦੇ ਟੈਸਟ ਲਈ ਲੈ ਕੇ ਆਉਂਦਾ ਹੈ ਅਤੇ ਮਰੀਜ਼ ਦਾ ਟੈਸਟ ਪਾਜੀਟਿਵ ਪਾਇਆ ਜਾਂਦਾ ਹੈ ਤਾਂ ਉਸ ਵਿਅਕਤੀ ਨੂੰ ਵੀ ਸਰਕਾਰ ਵਲ੍ਹੋਂ 500 ਰੁਪਏ ਦਾ ਇਨਸੈਂਟਿਵ ਦਿੱਤਾ ਜਾਂਦਾ ਹੈ। ਇਸ ਮੌਕੇ ਹੈਲਥ ਇੰਸਪੈਕਟਰ ਬਲਵੰਤ ਰਾਏ, ਰਾਣੋ ਸੀ.ਐਚ.ਓ, ਜਸਵੀਰ ਕੌਰ ਅਤੇ ਰਜਨੀ ਦੇਵੀ ਏ.ਐਨ.ਐਮ, ਨਰੇਸ਼ ਕੁਮਾਰ ਹੈਲਥ ਵਰਕਰ ਹਾਜ਼ਰ ਸਨ।
ਪਿੰਡ ਅਗੰਮਪੁਰ, ਚੱਕ ਅਤੇ ਲੋਦੀਪੁਰ ਵਿਖੇ ਲਗਾਇਆ ਗਿਆ 100 ਦਿਨ ਤਪਦਿਕ ਸਰਵੇ ਸ਼ਿਵਰ
ਟੀ.ਬੀ. ਦੀ ਬਿਮਾਰੀ ਦਾ ਇਲਾਜ਼ ਹਰ ਸਰਕਾਰੀ ਹਸਪਤਾਲ਼ ਵਿੱਚ ਬਿਲਕੁਲ ਮੁਫਤ- ਡਾ. ਸੁਰਜੀਤ ਸਿੰਘ

Share this:
Scroll to Top