ਸ੍ਰੀ ਅਨੰਦਪੁਰ ਸਾਹਿਬ ਵਿਚ ਬਣਾਈ ਵਿਧਾਨ ਸਭਾ ਦੇਖਣ ਲਈ ਲੋਕਾਂ ਵਿਚ ਭਾਰੀ ਉਤਸ਼ਾਹ- ਹਰਜੋਤ ਬੈਂਸBy Muskan / November 28, 2025 ਸੰਗਤ ਵੱਧ ਤੋ ਵੱਧ ਰੋਸ਼ਨੀ ਅਤੇ ਆਵਾਜ ਸ਼ੋਅ ਅਤੇ ਡਰੋਨ ਸ਼ੋਅ ਵਿੱਚ ਭਰਨ ਹਾਜ਼ਰੀ- ਕੈਬਨਿਟ ਮੰਤਰੀ ਸ੍ਰੀ ਅਨੰਦਪੁਰ ਸਾਹਿਬ 27 ਨਵੰਬਰ: ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਦੱਸਿਆ ਹੈ ਕਿ ਭਾਈ ਜੈਤਾ ਜੀ ਮੈਮੋਰੀਅਲ ਸ੍ਰੀ ਅਨੰਦਪੁਰ ਸਾਹਿਬ ਵਿਚ ਬਣਾਈ ਵਿਧਾਨ ਸਭਾ ਨੂੰ ਆਮ ਲੋਕਾਂ ਲਈ ਖੋਲਿਆ ਗਿਆ ਹੈ। ਇਸ ਤੋ ਇਲਾਵਾ ਲਾਈਟ ਐਂਡ ਸਾਊਡ ਸ਼ੋਅ ਅਤੇ ਡਰੋਨ ਸ਼ੋਅ ਵੀ ਲਗਾਤਾਰ 29 ਨਵੰਬਰ ਤੱਕ ਜਾਰੀ ਰਹਿਣਗੇ। ਉਨ੍ਹਾਂ ਨੇ ਦੱਸਿਆ ਕਿ ਦੂਰ ਦੂਰਾਡੀਓ ਆਉਣ ਵਾਲੇ ਸ਼ਰਧਾਲੂਆਂ ਦੇ ਠਹਿਰਣ ਲਈ ਟੈਂਟ ਸਿਟੀ ਵਿੱਚ ਮੁਫਤ ਵਿਵਸਥਾ ਕੀਤੀ ਗਈ ਹੈ। ਸ੍ਰ.ਬੈਂਸ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸ਼ਤਾਬਦੀ ਸਮਾਗਮਾਂ ਮੌਕੇ ਪਹੁੰਚ ਰਹੀ ਸੰਗਤ ਲਈ ਪੰਜਾਬ ਸਰਕਾਰ ਵੱਲੋਂ ਮੁਫਤ ਮੈਡੀਕਲ ਸਹੂਲਤ ਦਾ ਪ੍ਰਬ਼ੰਧ ਕੀਤਾ ਗਿਆ ਹੈ। ਇਸ ਤੋ ਇਲਾਵਾ ਸਮੁੱਚੀ ਗੁਰੂ ਨਗਰੀ ਵਿੱਚ ਪੀਣ ਵਾਲਾ ਪਾਣੀ, ਸਫਾਈ, ਦਵਾਈ ਦਾ ਛਿੜਕਾਓ ਅਤੇ ਪਖਾਨੇ ਦੀ ਵੀ ਲੋੜੀਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਗੁਰੂ ਨਗਰੀ ਦਾ ਕੋਨਾ ਕੋਨਾ ਰੁਸ਼ਨਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਪਬਲਿਕ ਅਨਾਊਸਮੈਂਟ ਸਿਸਟਮ ਰਾਹੀ ਲੋਕਾਂ ਨੂੰ ਸਮੁੱਚੀ ਜਾਣਕਾਰੀ ਉਪਲੱਬਧ ਕਰਵਾਈ ਜਾ ਰਹੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਵੱਖ ਵੱਖ ਢੁਕਵੀਆਂ ਥਾਵਾਂ ਤੇ 20 ਐਲਈਡੀ ਲਗਾ ਕੇ ਗੁਰਮਤਿ ਸਮਾਗਮਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਤਾ ਜੋ ਸੰਗਤ ਹਰ ਥਾਂ ਤੇ ਇਸ ਸਹੂਲਤ ਰਾਹੀ ਧਾਰਮਿਕ ਸਮਾਗਮਾਂ ਨੂੰ ਵੇਖ ਸਕੇ। ਉਨ੍ਹਾਂ ਕਿਹਾ ਕਿ ਜਿਹੜੇ ਸ਼ਹੀਦੀ ਧਾਰਮਿਕ ਸਮਾਗਮ ਸ੍ਰੀ ਅਨੰਦਪੁਰ ਸਾਹਿਬ ਵਿਚ ਚੱਲ ਰਹੇ ਹਨ, ਉਨ੍ਹਾਂ ਵਿਚ ਸੰਗਤ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ। ਵਾਹਿਗੁਰੂ ਜੀ ਦੀ ਅਪਾਰ ਕ੍ਰਿਪਾ ਹੈ ਇਸੇ ਤਰਾਂ ਸਮਾਗਮ 29 ਨਵੰਬਰ ਤੱਕ ਲਗਾਤਾਰ ਜਾਰੀ ਰਹਿਣਗੇ। Stay updated with the latest stories only on Time of Punjab — 👉 [Punjabi News] | [English News] | [Hindi News] | More News Here » Share this:
ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਬੇਲਾ ਚੌਂਕ ਰੂਪਨਗਰ ਤੋਂ ਦਰਬਾਰ ਸਾਹਿਬ ਲਈ ਸ਼ਰਧਾਲੂਆਂ ਦੀ ਬੱਸ ਰਵਾਨਾ Punjabi News / By Mehta D
ਹਰ ਸ਼ੁਕਰਵਾਰ “ਡੇਂਗੂ ਤੇ ਵਾਰ” ਮੁਹਿੰਮ ਤਹਿਤ ਸਰਵੇ ਟੀਮਾਂ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਗਿਆ ਰਵਾਨਾ Punjabi News / By Mehta D
ਸ੍ਰੀ ਅਨੰਦਪੁਰ ਸਾਹਿਬ ਦੇ ਵਿਕਾਸ ਨੂੰ ਮਿਲੀ ਨਵੀਂ ਰਫ਼ਤਾਰ, ਕੈਬਨਿਟ ਮੰਤਰੀ ਬੈਂਸ ਦੀ ਅਗਵਾਈ ਵਿੱਚ ਵੱਡੇ ਪ੍ਰੋਜੈਕਟ ਸਾਕਾਰ Punjabi News / By Mehta D
ਪਸ਼ੂਆਂ ਦੀ ਭਲਾਈ ਤੇ ਸੇਵਾ ਹਿੱਤ ਪੰਜਾਬ ਸਰਕਾਰ ਹਮੇਸ਼ਾ ਹੀ ਤਤਪਰ – ਸ. ਗੁਰਮੀਤ ਸਿੰਘ ਖੁੱਡੀਆਂ Punjabi News / By Mehta D
ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਮੌਕੇ ਹਰਜੋਤ ਸਿੰਘ ਬੈਂਸ ਵੱਲੋਂ ਸਮੁੱਚੀ ਲੋਕਾਂਈ ਨੂੰ ਵਧਾਈਆਂ Punjabi News / By Mehta D
ਐਸ.ਐਮ.ਐਲ ਮਹਿੰਦਰਾ ਕੰਪਨੀ ਵੱਲੋਂ ਵੱਖ-ਵੱਖ ਖਾਲੀ ਅਸਾਮੀਆਂ ਦੀ ਭਰਤੀ ਲਈ ਇੰਟਰਵਿਊ ਲਈ ਜਾਵੇਗੀ Punjabi News / By Mehta D
ਫੌਜ ਭਰਤੀ ਲਈ ਆਨ-ਲਾਈਨ ਰਜਿਸਟ੍ਰੇਸ਼ਨ ਦੀ ਅੰਤਿਮ ਮਿਤੀ ‘ਚ 10 ਅਪ੍ਰੈਲ ਤੱਕ ਦਾ ਵਾਧਾ – ਜ਼ਿਲ੍ਹਾ ਰੋਜ਼ਗਾਰ ਅਫ਼ਸਰ Punjabi News / By Mehta D