ਮਿਸ਼ਨ ਸਮਰੱਥ ਤਹਿਤ ਬਲਾਕ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਦਾ ਸੈਮੀਨਾਰ

Seminar for teachers of primary schools of block Sri Anandpur Sahib under Mission Samarth
Seminar for teachers of primary schools of block Sri Anandpur Sahib under Mission Samarth
ਸ੍ਰੀ ਅਨੰਦਪੁਰ ਸਾਹਿਬ 02 ਫਰਵਰੀ : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਜਾਬ ਦੇ ਅਧਿਆਪਕਾਂ ਨੂੰ ਗੁਣਵੱਤਾ ਤੇ ਮਿਆਰੀ ਸਿੱਖਿਆ ਦੇਣ ਦੇ ਉਦੇਸ਼ ਨਾਲ ਬਲਾਕ ਸ਼੍ਰੀ ਅਨੰਦਪੁਰ ਸਾਹਿਬ ਦੇ ਅਧਿਆਪਕਾਂ ਨੂੰ ਮਿਸ਼ਨ ਸਮਰੱਥ 4.0 ਦੇ ਤਹਿਤ ਦੋ ਰੋਜਾਂ ਸੈਮੀਨਾਰ ਸਮਾਪਤ ਹੋਇਆ।

     ਸੈਮੀਨਾਰ ਦੇ ਬਾਰੇ ਜਾਣਕਾਰੀ ਦਿੰਦਿਆਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮਨਜੀਤ ਸਿੰਘ ਮਾਵੀ ਨੇ ਦੱਸਿਆ ਕਿ ਅਗਲੇ ਸੈਸ਼ਨ ਲਈ ਅਧਿਆਪਕਾਂ ਨੂੰ ਗੁਣਵੱਤਾ ਅਤੇ ਮਿਆਰੀ ਸਿੱਖਿਆ ਲਈ ਤਿਆਰ ਕੀਤਾ ਜਾ ਰਿਹਾ, ਜਿਸ ਲਈ ਮਿਸ਼ਨ ਸਮਰੱਥ 4.0 ਤਹਿਤ ਜਰੂਰੀ ਨੁਕਤੇ ਅਧਿਆਪਕਾਂ ਦੇ ਨਾਲ ਸਾਂਝੇ ਕੀਤੇ ਗਏ। ਉਹਨਾਂ ਕਿਹਾ ਕਿ ਮਿਸ਼ਨ ਸਮਰੱਥ ਤਹਿਤ ਵਿਦਿਆਰਥੀਆਂ ਨੂੰ ਆਸਾਨ ਵਿੱਦਿਅਕ ਮਾਹੌਲ ਪ੍ਰਦਾਨ ਕੀਤਾ ਜਾਂਦਾ ਹੈ, ਤਾਂ ਜੋ ਉਹ ਸਿੱਖਿਆ ਨੂੰ ਹੋਰ ਆਸਾਨ ਢੰਗ ਨਾਲ ਸਮਝਣ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਰਾਜ ਨੂੰ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਸੂਬਾ ਬਣਾਉਣ ਦੇ ਲਈ ਬਚਨ ਵੱਧ ਹੈ ਅਤੇ ਰਾਜ ਦੇ  ਸਰਕਾਰੀ ਸਕੂਲਾਂ ਦੀ ਦਿਖ ਬਦਲਣ ਦੇ ਲਈ ਦਿਨ ਰਾਤ ਉਪਰਾਲੇ ਕੀਤੇ ਜਾ ਰਹੇ
    ਇਸ ਤੋਂ ਪਹਿਲਾਂ ਬਲਾਕ ਰਿਸੋਰਸ ਪਰਸਨ ਇੰਦਰਦੀਪ ਸਿੰਘ, ਜੋਗਾ ਸਿੰਘ ਅਤੇ ਹਰਪ੍ਰੀਤ ਕੌਰ ਨੇ ਸੈਮੀਨਾਰ ਵਿੱਚ ਹਾਜ਼ਰ ਅਧਿਆਪਕਾਂ ਦੇ ਨਾਲ ਮਿਸ਼ਨ ਸਮਰੱਥ ਤਹਿਤ ਪੰਜਾਬੀ ,ਅੰਗਰੇਜ਼ੀ ਅਤੇ ਗਣਿਤ ਵਿਸ਼ੇ ਵਿੱਚ ਬੱਚਿਆਂ ਨੂੰ ਕਿਸ ਤਰ੍ਹਾਂ ਪੜਾਉਣਾ ਹੈ ਅਤੇ ਕਿਸ ਤਰ੍ਹਾਂ ਉਹਨਾਂ ਦੀ ਜਾਂਚ ਕਰਨੀ ਹੈ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ, ਨਾਲ ਹੀ ਇਹਨਾਂ ਵਿਸ਼ਿਆਂ ਦੇ ਵਿੱਚ ਵੱਖ-ਵੱਖ ਵਿੱਚ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।
Stay updated with the latest stories & News only on Time of Punjab News —
        [Punjabi News] | [English News] | [Hindi News] | More News Here »
Share this:
Exit mobile version