JNV Sandhuan’s CBSE Class 10 Results Declared Outstanding
ਰੂਪਨਗਰ, 15 ਅਪ੍ਰੈਲ: ਜਵਾਹਰ ਨਵੋਦਿਆ ਵਿਦਿਆਲਿਆ (ਜੇ.ਐਨ.ਵੀ.) ਸੰਧੂਆਂ, ਰੂਪਨਗਰ ਨੇ ਇਸ ਸਾਲ ਸੀਬੀਐਸਈ ਦਸਵੀਂ ਜਮਾਤ ਪ੍ਰੀਖਿਆ 2025-26 ਦੇ ਨਤੀਜਿਆਂ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਹੈ।
ਇਸ ਸੰਬਧੀ ਜਾਣਕਾਰੀ ਦਿੰਦਿਆਂ ਵਿਦਿਆਲਿਆ ਦੇ ਪ੍ਰਿੰਸੀਪਲ ਆਰ.ਪੀ. ਗੁਪਤਾ ਨੇ ਦੱਸਿਆ ਕਿ ਵਿਦਿਆਰਥੀਆ ਨੇ ਇਸ ਪ੍ਰੀਖਿਆ ਵਿੱਚ 100 ਫ਼ੀਸਦ ਹਾਸਲ ਕੀਤਾ, ਜੋ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਲਗਾਤਾਰ ਮਿਹਨਤ ਅਤੇ ਸਮਰਪਣ ਨੂੰ ਦਰਸਾਉਂਦਾ ਹੈ। ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਤੌਰ ‘ਤੇ 11 ਵਿਦਿਆਰਥੀਆਂ ਨੇ ਆਪਣੇ-ਆਪਣੇ ਵਿਸ਼ਿਆਂ ਵਿੱਚ 100 ਵਿੱਚੋਂ 100 ਅੰਕ ਪ੍ਰਾਪਤ ਕਰਕੇ ਸਭ ਤੋਂ ਉੱਚੇ ਦਰਜੇ ਦੀ ਅਕਾਦਮਿਕ ਕਾਬਲੀਅਤ ਦਿਖਾਈ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਵਿਦਿਆਲਿਆ ਦੇ ਸਰਵੋਤਮ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀ ਸਹਿਜਪ੍ਰੀਤ ਕੌਰ (ਪਹਿਲਾ ਸਥਾਨ, 96.88 ਫ਼ੀਸਦੀ)
ਯਸ਼ਿਕਾ ਅਤੇ ਬਿਪਨਜੋਤ ਕੌਰ (ਦੂਜਾ ਸਥਾਨ, 94.7 ਫ਼ੀਸਦੀ) ਅਤੇ ਮਹਿਕਪ੍ਰੀਤ ਕੌਰ ਅਤੇ ਹਰਦੀਪ ਚੌਧਰੀ (ਤੀਜਾ ਸਥਾਨ, 92.28 ਫ਼ੀਸਦੀ) ਹਨ।
ਪ੍ਰਿੰਸੀਪਲ ਆਰ.ਪੀ. ਗੁਪਤਾ ਨੇ ਸਾਰੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਉਨ੍ਹਾਂ ਦੀ ਮਿਹਨਤ ਅਤੇ ਯਤਨਾਂ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਸਫਲਤਾ ਅਨੁਸ਼ਾਸਿਤ ਅਧਿਐਨ, ਪ੍ਰਭਾਵਸ਼ਾਲੀ ਸਿਖਲਾਈ ਅਤੇ ਸਾਰੇ ਸਬੰਧਤ ਪੱਖਾਂ ਦੇ ਲਗਾਤਾਰ ਸਹਿਯੋਗ ਦਾ ਨਤੀਜਾ ਹੈ।
ਉਨ੍ਹਾਂ ਕਿਹਾ ਕਿ ਵਿਦਿਆਲਿਆ ਆਪਣੀ ਸ਼ਾਨਦਾਰ ਪ੍ਰਦਰਸ਼ਨ ਦੀ ਪਰੰਪਰਾ ਨੂੰ ਜਾਰੀ ਰੱਖਦਾ ਹੋਇਆ ਭਵਿੱਖ ਲਈ ਵੀ ਨਵੀਂ ਪੀੜ੍ਹੀ ਨੂੰ ਤਿਆਰ ਕਰਨ ਲਈ ਸਮਰਪਿਤ ਹੈ।
Stay updated with the latest stories & News only on Time of Punjab News —
[Punjabi News] | [English News] | [Hindi News] | More News Here »
