ਡਾਕਟਰ ਸੁਰਜੀਤ ਸਿੰਘ ਨੇ ਕੀਰਤਪੁਰ ਸਾਹਿਬ ਦੇ ਸੀਨੀਅਰ ਮੈਡੀਕਲ ਅਫ਼ਸਰ ਵਜੋਂ ਸੰਭਾਲਿਆ ਅਹੁਦਾBy Muskan / November 6, 2025 ਕੀਰਤਪੁਰ ਸਾਹਿਬ 05 ਨਵੰਬਰ : ਪੰਜਾਬ ਮੈਡੀਕਲ ਸੇਵਾ ਦੇ ਅਧਿਕਾਰੀ ਡਾਕਟਰ ਸੁਰਜੀਤ ਸਿੰਘ ਨੇ ਪੀ.ਐੱਚ.ਸੀ ਕੀਰਤਪੁਰ ਸਾਹਿਬ ਦੇ ਸੀਨੀਅਰ ਮੈਡੀਕਲ ਅਫ਼ਸਰ ਵਜੋਂ ਅਹੁਦਾ ਸੰਭਾਲ ਲਿਆ। ਇਸ ਮੌਕੇ ਮੈਡੀਕਲ ਅਫ਼ਸਰ ਡਾਕਟਰ ਜੰਗਜੀਤ ਸਿੰਘ, ਸੀਨੀਅਰ ਅਸਿਸਟੈਂਟ ਕਮਲਜੀਤ ਸਿੰਘ ਅਤੇ ਐੱਸ. ਆਈ ਸਿਕੰਦਰ ਸਿੰਘ ਵੱਲੋਂ ਉਹਨਾਂ ਦਾ ਨਿੱਘਾ ਸੁਆਗਤ ਕੀਤਾ ਗਿਆ। ਅਹੁਦਾ ਸੰਭਾਲਣ ਮਗਰੋਂ ਉਨ੍ਹਾਂ ਸਟਾਫ ਤੋਂ ਵਿਭਾਗ ਵੱਲੋਂ ਸਮੇਂ ਸਮੇਂ ‘ਤੇ ਦਿੱਤੇ ਜਾਂਦੇ ਟੀਚਿਆਂ ਨੂੰ ਬਾਖੂਬੀ ਪੂਰਾ ਕਰਨ ‘ਚ ਸਹਿਯੋਗ ਦੀ ਆਸ ਪ੍ਰਗਟਾਈ। ਸੀਨੀਅਰ ਮੈਡੀਕਲ ਅਧਿਕਾਰੀ ਡਾ.ਸੁਰਜੀਤ ਸਿੰਘ ਨੇ ਕਿਹਾ ਕਿ 22 ਨਵੰਬਰ ਤੋਂ 26 ਨਵੰਬਰ ਤੱਕ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਸ਼ਹੀਦੀ ਸਮਾਗਮ ‘ਚ ਵੱਡੀ ਗਿਣਤੀ ਵਿੱਚ ਸੰਗਤਾਂ ਦੇ ਪਹੁੰਚਣ ਦੀ ਸੰਭਾਵਨਾ ਹੈ। ਸਮਾਗਮ ਦੌਰਾਨ ਵਿਸ਼ੇਸ਼ ਮੈਡੀਕਲ ਕੈਂਪ, ਤੁਰੰਤ ਕਾਰਵਾਈ ਟੀਮਾਂ, ਐਬੂਲੈਂਸ ਸੇਵਾਵਾਂ ਅਤੇ ਮੋਬਾਈਲ ਮੈਡੀਕਲ ਯੂਨਿਟਾਂ ਦੀ ਤਾਇਨਾਤੀ ਕੀਤੀ ਜਾਵੇਗੀ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਸਿਹਤ ਸਬੰਧੀ ਐਮਰਜੈਂਸੀ ਦੀ ਸੂਰਤ ਵਿਚ ਤੁਰੰਤ ਸਹਾਇਤਾ ਮੁਹੱਇਆ ਕਰਵਾਈ ਜਾ ਸਕੇ। ਉਹਨਾਂ ਪੀ.ਐੱਚ.ਸੀ ਦੇ ਸਮੂਹ ਸਟਾਫ਼ ਨੂੰ ਸ਼ਹੀਦੀ ਸਮਾਗਮ ਦੌਰਾਨ ਸੇਵਾ ਭਾਵ ਨਾਲ ਡਿਊਟੀ ਨਿਭਾਉਣ ਲਈ ਵੀ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਤੇਗ਼ ਬਹਾਦੁਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਦੇ ਮੱਦੇਨਜ਼ਰ ਸ਼ਰਧਾਲੂਆਂ ਨੂੰ 24 ਘੰਟੇ ਮਿਆਰੀ ਸਿਹਤ ਸਹੂਲਤਾਂ ਮੁਹੱਇਆ ਕਰਵਾਉਣ ਲਈ ਪੀ.ਐੱਚ.ਸੀ ਕੀਰਤਪੁਰ ਸਾਹਿਬ ਦੀ ਨਵੀਂ ਇਮਾਰਤ ਜਲਦ ਲੋਕ ਅਰਪਿਤ ਕੀਤੀ ਜਾਵੇਗੀ। ਸੀਨੀਅਰ ਮੈਡੀਕਲ ਅਫ਼ਸਰ ਨੇ ਕਿਹਾ ਕਿ ਨਵੇਂ ਉਦਮਾਂ ਅਤੇ ‘ਯੁੱਧ ਨਸ਼ਿਆਂ ਵਿਰੁਧ’, “ਤੰਬਾਕੂ ਮੁਕਤ ਯੁਵਾ” ਵਰਗੀਆਂ ਜਨ ਜਾਗਰੂਕਤਾ ਮੁਹਿੰਮਾਂ ਨੂੰ ਕਾਮਯਾਬ ਬਣਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਪੀ.ਐੱਚ.ਸੀ ਵਿਖੇ ਮਰੀਜ਼ਾਂ ਨੂੰ ਬਿਹਤਰ ਇਲਾਜ ਅਤੇ ਸਿਹਤ ਸਹੂਲਤਾਂ ਮੁਹੱਇਆ ਕਰਵਾਉਣ ਦੀ ਵਚਨਬੱਧਤਾ ਵੀ ਪ੍ਰਗਟਾਈ। ਇਸ ਮੌਕੇ ਬਲਾਕ ਐਕਸਟੈਨਸ਼ਨ ਐਜੂਕੇਟਰ ਰਤਿਕਾ ਓਬਰਾਏ, ਮੈਡੀਕਲ ਅਫ਼ਸਰ ਡਾ.ਅਨੂ ਸ਼ਰਮਾ, ਡਾ. ਦੀਪਾਲੀ, ਨਰਸਿੰਗ ਸਿਸਟਰ ਭੁਪਿੰਦਰ ਕੌਰ, ਸਟਾਫ਼ ਨਰਸ ਹਰਜੀਤ ਕੌਰ ਅਤੇ ਸੁਨੀਤਾ ਸੈਣੀ, ਫਾਰਮੇਸੀ ਅਫ਼ਸਰ ਬਲਜੀਤ ਕੌਰ, ਸੀ.ਓ ਭਰਤ ਕਪੂਰ, ਮਲਟੀਪਰਪਜ਼ ਹੈਲਥ ਵਰਕਰ ਗੁਰਪ੍ਰੀਤ ਸਿੰਘ, ਐੱਲ.ਟੀ ਸਾਕਸ਼ੀ ਅਤੇ ਸਰਬਜੀਤ, ਵਾਰਡ ਅਟੈਂਡੇਂਟ ਦਵਿੰਦਰ ਸਿੰਘ, ਨਰਿੰਦਰ ਸਿੰਘ ਹਾਜ਼ਰ ਸਨ। Punjabi News English News Hindi News For More News Click here Share this:
ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਬੇਲਾ ਚੌਂਕ ਰੂਪਨਗਰ ਤੋਂ ਦਰਬਾਰ ਸਾਹਿਬ ਲਈ ਸ਼ਰਧਾਲੂਆਂ ਦੀ ਬੱਸ ਰਵਾਨਾ Punjabi News / By Mehta D
ਹਰ ਸ਼ੁਕਰਵਾਰ “ਡੇਂਗੂ ਤੇ ਵਾਰ” ਮੁਹਿੰਮ ਤਹਿਤ ਸਰਵੇ ਟੀਮਾਂ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਗਿਆ ਰਵਾਨਾ Punjabi News / By Mehta D
ਸ੍ਰੀ ਅਨੰਦਪੁਰ ਸਾਹਿਬ ਦੇ ਵਿਕਾਸ ਨੂੰ ਮਿਲੀ ਨਵੀਂ ਰਫ਼ਤਾਰ, ਕੈਬਨਿਟ ਮੰਤਰੀ ਬੈਂਸ ਦੀ ਅਗਵਾਈ ਵਿੱਚ ਵੱਡੇ ਪ੍ਰੋਜੈਕਟ ਸਾਕਾਰ Punjabi News / By Mehta D
ਪਸ਼ੂਆਂ ਦੀ ਭਲਾਈ ਤੇ ਸੇਵਾ ਹਿੱਤ ਪੰਜਾਬ ਸਰਕਾਰ ਹਮੇਸ਼ਾ ਹੀ ਤਤਪਰ – ਸ. ਗੁਰਮੀਤ ਸਿੰਘ ਖੁੱਡੀਆਂ Punjabi News / By Mehta D
ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਮੌਕੇ ਹਰਜੋਤ ਸਿੰਘ ਬੈਂਸ ਵੱਲੋਂ ਸਮੁੱਚੀ ਲੋਕਾਂਈ ਨੂੰ ਵਧਾਈਆਂ Punjabi News / By Mehta D
ਐਸ.ਐਮ.ਐਲ ਮਹਿੰਦਰਾ ਕੰਪਨੀ ਵੱਲੋਂ ਵੱਖ-ਵੱਖ ਖਾਲੀ ਅਸਾਮੀਆਂ ਦੀ ਭਰਤੀ ਲਈ ਇੰਟਰਵਿਊ ਲਈ ਜਾਵੇਗੀ Punjabi News / By Mehta D
ਫੌਜ ਭਰਤੀ ਲਈ ਆਨ-ਲਾਈਨ ਰਜਿਸਟ੍ਰੇਸ਼ਨ ਦੀ ਅੰਤਿਮ ਮਿਤੀ ‘ਚ 10 ਅਪ੍ਰੈਲ ਤੱਕ ਦਾ ਵਾਧਾ – ਜ਼ਿਲ੍ਹਾ ਰੋਜ਼ਗਾਰ ਅਫ਼ਸਰ Punjabi News / By Mehta D