ਸੀ.ਐਮ ਦੀ ਯੋਗਸ਼ਾਲਾ ਤਹਿਤ ਲੋਕ ਆਪਣੀ ਸਿਹਤ ਪ੍ਰਤੀ ਦਿਖਾ ਰਹੇ ਹਨ ਰੁਚੀ- ਯੋਗਾ ਟ੍ਰੇਨਰ

ਤਸਵੀਰ- ਸ੍ਰੀ ਅਨੰਦਪੁਰ ਸਾਹਿਬ ਵਿਚ ਸੀ.ਐਮ ਦੀ ਯੋਗਸ਼ਾਲਾ ਦਾ ਦ੍ਰਿਸ਼

ਸ੍ਰੀ ਅਨੰਦਪੁਰ ਸਾਹਿਬ 18 ਅਪ੍ਰੈਲ: ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੀ “ਸੀ.ਐੱਮ.ਦੀ ਯੋਗਸ਼ਾਲਾ” ਰਾਹੀਂ ਬਹੁਤ ਸਾਰੇ ਲੋਕ ਲਾਭ ਲੈ ਰਹੇ ਹਨ। ਪੰਜਾਬ ਦੇ ਲੋਕਾਂ ਨੂੰ ਸਰੀਰਕ ਤੇ ਮਾਨਸਿਕ ਤੌਰ ਤੇ ਤੰਦਰੁਸਤ ਬਣਾਏ ਰੱਖਣ ਲਈ ਮੁੱਖ ਮੰਤਰੀ “ਭਗਵੰਤ ਸਿੰਘ ਮਾਨ” ਵੱਲੋਂ ਇਸ ਯੋਗਸ਼ਾਲਾ ਦੀ ਸ਼ੁਰੂਆਤ ਕੀਤੀ ਗਈ ਹੈ।

ਤਸਵੀਰ- ਸ੍ਰੀ ਅਨੰਦਪੁਰ ਸਾਹਿਬ ਵਿਚ ਸੀ.ਐਮ ਦੀ ਯੋਗਸ਼ਾਲਾ ਦਾ ਦ੍ਰਿਸ਼

      ਸ੍ਰੀ ਅਨੰਦਪੁਰ ਸਾਹਿਬ ਵਿੱਚ ਦਿਕਸ਼ਾ ਯੋਗ ਟ੍ਰੇਨਰ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਉਹ ਸ੍ਰੀ ਅਨੰਦਪੁਰ ਸਾਹਿਬ ਵਿੱਚ ਨਿਯਮਤ ਰੂਪ ਵਿੱਚ ਯੋਗ ਕਲਾਸਾਂ ਲੈ ਰਹੀ ਹੈ। ਉਹ ਹਰ ਰੋਜ਼ ਸਵੇਰੇ ਅਤੇ ਸ਼ਾਮ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਕਬੀਰ ਮੰਦਿਰ, ਮੁਹੱਲਾ ਕੁਰਾਲੀ ਵਾਲਾ ਸ਼ਿਵ ਮੰਦਿਰ, ਮੀਢਵਾ, ਚਰਨ ਗੰਗਾ ਸਟੇਡੀਅਮ ਅਤੇ ਮਾਈਟੀ ਖਾਲਸਾ ਸਕੂਲ ਵਿੱਚ ਯੋਗ ਸੈਸ਼ਨ ਕਰਵਾ ਰਹੀ ਹੈ।
      ਯੋਗ ਟ੍ਰੇਨਰ ਦਿਕਸ਼ਾ ਨੇ ਦੱਸਿਆ ਕਿ ਯੋਗ ਕਲਾਸ ਵਿੱਚ ਸਿਖਿਆਰਥੀ ਹਰ ਰੋਜ਼ ਯੋਗ ਅਭਿਆਸ ਕਰਦੇ ਹਨ। ਇਸ ਵਿੱਚ ਉਹ ਸੂਖਮ ਕਸਰਤ, ਆਸਨ, ਪ੍ਰਾਣਾਯਾਮ ਅਤੇ ਧਿਆਨ ਦਾ ਅਭਿਆਸ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਯੋਗ ਕਰਨਾ ਚੰਗਾ ਲੱਗਦਾ ਹੈ, ਉਹ ਨਵੇਂ ਨਵੇਂ ਆਸਨ ਕਰਦੇ ਹਨ, ਜਿਸ ਨਾਲ ਉਹ ਸਰੀਰਕ ਤੌਰ ‘ਤੇ ਸਿਹਤਮੰਦ ਰਹਿੰਦੇ ਹਨ ਅਤੇ ਪ੍ਰਾਣਾਯਾਮ ਤੇ ਧਿਆਨ ਕਰਨ ਨਾਲ ਉਹ ਮਾਨਸਿਕ ਤੌਰ ‘ਤੇ ਵੀ ਤੰਦਰੁਸਤ ਮਹਿਸੂਸ ਕਰਦੇ ਹਨ। ਯੋਗ ਅਭਿਆਸ ਨਾਲ ਉਹ ਆਪਣੀ ਪੜਾਈ ਅਤੇ ਜੀਵਨ ਵਿੱਚ ਆਪਣੇ ਕੰਮ ਉੱਤੇ ਧਿਆਨ ਕੇਂਦਰਿਤ ਕਰਦੇ ਹਨ।
       ਇਨ੍ਹਾਂ ਵਿੱਚ ਟ੍ਰੇਨਰ ਸਵੇਰ-ਸ਼ਾਮ ਦੀਆਂ ਸ਼ਿਫਟਾਂ ਵਿੱਚ ਟਰੇਨਿੰਗ ਦੇ ਰਹੇ ਹਨ। ਪੰਜਾਬ ਸਰਕਾਰ ਵੱਲੋਂ ਇੱਕ ਹੈਲਪਲਾਈਨ ਨੰਬਰ 7669400500 ਜਾਰੀ ਕੀਤਾ ਗਿਆ ਹੈ। ਇਸ ਨੰਬਰ ‘ਤੇ ਤੁਸੀਂ ਮੁਫ਼ਤ ਯੋਗ ਇੰਸਟ੍ਰਕਟਰ ਲਈ ਮਿਸਡ ਕਾਲ ਕਰ ਸਕਦੇ ਹੋ ਜਾਂ ਖੁਦ ਵੈੱਬਸਾਈਟ ‘ਤੇ ਜਾ ਕੇ ਰਜਿਸਟਰ ਕਰ ਸਕਦੇ ਹੋ। ਮਿਸਡ ਕਾਲ ਕਰਨ ਤੋਂ ਬਾਅਦ ਤੁਹਾਡੇ ਖੇਤਰ ਵਿੱਚ ਯੋਗ ਟਰੇਨਰ ਤੁਹਾਨੂੰ ਯੋਗ ਦੀ ਟਰੇਨਿੰਗ ਦੇਣਗੇ।
       ਸੀ.ਐੱਮ.ਦੀ ਯੋਗਸ਼ਾਲਾ ਤਹਿਤ ਖਾਸ ਕਰਕੇ ਨੌਜਵਾਨਾਂ ਵਿੱਚ ਯੋਗ ਪ੍ਰਤੀ ਜਾਗਰੂਕਤਾ ਵਧੀ ਹੈ। ਵਿਦਿਆਰਥੀਆਂ ਨੂੰ ਧਿਆਨ ਕੇਂਦਰਿਤ ਕਰਨ ਵਿੱਚ ਮਦਦ ਮਿਲ ਰਹੀ ਹੈ ਅਤੇ ਇਮਤਿਹਾਨਾਂ ਦੀ ਤਿਆਰੀ ਕਰ ਰਹੇ ਨੌਜਵਾਨਾਂ ਨੂੰ ਮਾਨਸਿਕ ਸਪੱਸ਼ਟਤਾ ਅਤੇ ਸਕਾਰਾਤਮਕ ਊਰਜਾ ਮਿਲ ਰਹੀ ਹੈ।
       ਸੀ.ਐਮ.ਦੀ ਯੋਗਸ਼ਾਲਾ ਦੇ ਸੁਪਰਵਾਈਜ਼ਰ “ਸ਼੍ਰੀ ਸੁਰੇਂਦਰ ਝਾ” ਨੇ ਕਿਹਾ ਕਿ ਯੋਗਸ਼ਾਲਾਵਾਂ ਵਿੱਚ ਭਾਗੀਦਾਰੀ ਅਤੇ ਉਤਸ਼ਾਹ ਦਿਨ ਪ੍ਰਤੀ ਦਿਨ ਵੱਧ ਰਿਹਾ ਹੈ। ਪੰਜਾਬ ਸਰਕਾਰ ਦੀ ਇਸ ਅਨੋਖੀ ਪਹਿਲ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜੇਕਰ ਨੀਤੀ ਅਤੇ ਨੀਅਤ ਸਹੀ ਹੋਵੇ, ਤਾਂ ਸਮਾਜ ਨੂੰ ਸਿਹਤਮੰਦ ਬਣਾਉਣ ਵੱਲ ਵੱਡਾ ਬਦਲਾਅ ਲਿਆਇਆ ਜਾ ਸਕਦਾ ਹੈ।

Stay updated with the latest stories & News only on Time of Punjab News —
       [Punjabi News] | [English News] | [Hindi News] | More News Here »

Share this:
Exit mobile version