Time of Punjab News

Bakrid Gazetted Holiday Shifted to 28 May


Punjab Government Holiday Update 2026: Bakrid Gazetted Holiday Shifted to 28 May

ਚੰਡੀਗੜ੍ਹ, 25 ਮਈ 2026 : ਪੰਜਾਬ ਸਰਕਾਰ ਵੱਲੋਂ ਈਦ-ਉੱਲ-ਜੂਹਾ (ਬਕਰੀਦ) ਦੀ ਗਜ਼ਟਿਡ ਛੁੱਟੀ ਸਬੰਧੀ ਮਹੱਤਵਪੂਰਨ ਸੋਧ ਕੀਤੀ ਗਈ ਹੈ। ਪ੍ਰਸੋਨਲ ਵਿਭਾਗ (ਪੀ.ਪੀ.-3 ਸ਼ਾਖਾ) ਵੱਲੋਂ ਜਾਰੀ ਤਾਜ਼ਾ ਅਧਿਸੂਚਨਾ ਅਨੁਸਾਰ ਹੁਣ ਪੰਜਾਬ ਦੇ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿਦਿਅਕ ਅਦਾਰਿਆਂ ਵਿੱਚ ਬਕਰੀਦ ਦੀ ਛੁੱਟੀ 27 ਮਈ ਦੀ ਥਾਂ 28 ਮਈ 2026 ਨੂੰ ਮਨਾਈ ਜਾਵੇਗੀ।

ਇਹ ਫੈਸਲਾ ਭਾਰਤ ਸਰਕਾਰ ਦੇ ਪ੍ਰਸੋਨਲ ਅਤੇ ਟ੍ਰੇਨਿੰਗ ਵਿਭਾਗ, ਨਵੀਂ ਦਿੱਲੀ ਵੱਲੋਂ ਜਾਰੀ ਪੱਤਰ ਨੰਬਰ 12/3/2023-JCA ਮਿਤੀ 22.05.2026 ਦੇ ਆਧਾਰ ‘ਤੇ ਲਿਆ ਗਿਆ ਹੈ।

ਪਹਿਲਾਂ ਇਹ ਗਜ਼ਟਿਡ ਛੁੱਟੀ 27 ਮਈ 2026 (ਬੁੱਧਵਾਰ) ਲਈ ਐਲਾਨੀ ਗਈ ਸੀ, ਪਰ ਹੁਣ ਸੋਧ ਕਰਕੇ ਇਸਨੂੰ 28 ਮਈ 2026 (ਵੀਰਵਾਰ) ਕਰ ਦਿੱਤਾ ਗਿਆ ਹੈ। ਇਸ ਫੈਸਲੇ ਨਾਲ ਸਰਕਾਰੀ ਕਰਮਚਾਰੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਨਵਾਂ ਛੁੱਟੀ ਸ਼ਡਿਊਲ ਲਾਗੂ ਹੋਵੇਗਾ।



Source link

Share this:
Exit mobile version