“Maa”… Hearing these words awakens a sweet feeling in the heart.
ਮਾਂ ਉਹ ਪਹਿਲਾ ਸਹਾਰਾ ਹੈ ਜਿਸਨੇ ਸਾਨੂੰ ਚੱਲਣਾ ਸਿਖਾਇਆ,!
ਉਹ ਪਹਿਲੀ ਅਵਾਜ਼ ਹੈ ਜਿਸ ਨੂੰ ਸੁਣ ਸਾਨੂੰ ਚੈਨ ਆਇਆ!
ਉਹ ਪਹਿਲੀ ਦੁਆ ਹੈ ਜੋ ਅੱਜ ਵੀ ਸਾਡੇ ਚੰਗੇ ਭਵਿੱਖ ਲਈ ਕਦੇ ਨਹੀਂ ਰੁਕਦੀ!
ਮਾਂ ਸਿਰਫ਼ ਰਿਸ਼ਤਾ ਨਹੀਂ,
ਸਗੋਂ ਇੱਕ ਮਮਤਾ ਭਰਿਆ ਸੁਖਦ ਅਹਿਸਾਸ ਹੈ, ਪਿਆਰ ਅਤੇ ਤਿਆਗ ਦਾ ਇੱਕ ਅਜਿਹਾ ਦਰਿਆ ਜੋ ਬਿਨਾਂ ਕਿਸੇ ਸ਼ਰਤ ਵਹਿੰਦਾ ਰਹਿੰਦਾ ਹੈ।
ਉਹ ਬਿਨਾਂ ਕੁਝ ਕਹੇ ਸਾਡੀ ਚੁੱਪ ਵਿੱਚੋਂ ਵੀ ਗੱਲ ਨੂੰ ਸਮਝ ਲੈਂਦੀ ਹੈ।
ਉਹ ਰਾਤ ਨੂੰ ਸਾਡੇ ਸੁਪਨੇ ਸੰਵਾਰਦੀ ਹੈ ਤੇ ਸਵੇਰੇ ਸਾਡੀ ਦੁਨੀਆਂ ਸੰਵਾਰਦੀ ਹੈ।
ਭਾਵੇਂ ਅਸੀਂ ਵੱਡੇ ਹੋ ਜਾਈਏ,
ਪਰ ਮਾਂ ਦੀਆਂ ਨਜ਼ਰਾਂ ਵਿੱਚ ਅਸੀਂ ਅੱਜ ਵੀ ਉਹੀ ਛੋਟੇ ਬੱਚੇ ਹਾਂ, ਜਿਸ ਲਈ ਉਸਨੇ ਰਾਤਾਂ ਨੂੰ ਜਾਗ ਕੇ ਲੋਰੀਆਂ ਦਿੱਤੀਆਂ ਸੀ।
ਜੇ ਦੁਨੀਆਂ ਸਾਡੇ ਵਿਰੁੱਧ ਹੋ ਜਾਵੇ,
ਤਾਂ ਇੱਕ ਮਾਂ ਹੀ ਹੁੰਦੀ ਹੈ ਜੋ ਸਾਡੇ ਨਾਲ ਖੜ੍ਹਦੀ ਹੈ। ਜੇ ਅਸੀਂ ਹਾਰ ਜਾਈਏ, ਤਾਂ ਮਾਂ ਹੀ ਹੁੰਦੀ ਹੈ ਜੋ ਕਹਿੰਦੀ ਹੈ — “ਫਿਰ ਕੋਸ਼ਿਸ਼ ਕਰ, ਮੈਂ ਤੇਰੇ ਨਾਲ ਹਾਂ।”
ਅੱਜ ਮਾਂ ਦਿਵਸ ‘ਤੇ, ਕੋਈ ਮਹਿੰਗਾ ਤੋਹਫ਼ਾ ਨਹੀਂ, ਸਗੋਂ ਉਸ ਦੇ ਹੱਥ ਚੁੰਮਣ ਦਾ ਦਿਨ ਹੈ, ਉਸ ਨੂੰ ਗੱਲਾਂ ਕਰਨ ਲਈ ਸਮਾਂ ਦੇਣ ਦਾ ਦਿਨ ਹੈ।
ਉਸ ਨੂੰ ਦੱਸਣ ਦਾ ਦਿਨ ਹੈ — “ਮਾਂ, ਤੂੰ ਮੇਰੀ ਦੁਨੀਆਂ ਹੈਂ।”
💐 ਮਾਂ ਦਿਵਸ ਤੇ ਪਿਆਰੀਆਂ ਮਾਵਾਂ ਨੂੰ ਸੈਂਕੜੇ ਸਲਾਮ। 🙏
-ਗੁਰਮੀਤ ਸਿੰਘ ਸਿੱਧੂ-
